ਵਿਆਹ ਦੇ ਬੰਧਨ ’ਚ ਬੱਝ ਰਹੀ AAP MLA ਨਰਿੰਦਰ ਭਰਾਜ, ਦੇਖੋ ਜੀਵਨਸਾਥੀ ਨਾਲ ਤਸਵੀਰਾਂ


By Tejinder Thind06, Oct 2022 05:33 PMpunjabijagran.com

ਕਦੋਂ ਹੈ ਵਿਆਹ

ਵਿਧਾਇਕਾ ਨਰਿੰਦਰ ਕੌਰ ਭਰਾਜ 7 ਅਕਤੂਬਰ 2022 ਦਿਨ ਸ਼ੁੱਕਰਵਾਰ ਨੂੰ ਵਿਆਹ ਦੇ ਬੰਧਨ ’ਚ ਬੱਝ ਜਾਵੇਗੀ।

ਕਿਸ ਨਾਲ ਲਵੇਗੀ ਲਾਵਾਂ

ਨਰਿੰਦਰ ਆਮ ਆਦਮੀ ਪਾਰਟੀ ਦੇ ਵਰਕਰ ਤੇ ਆਪਣੇ ਪੁਰਾਣੇ ਕਲਾਸਮੇਟ ਮਨਦੀਪ ਲੱਖੇਵਾਲ ਨਾਲ ਲਾਵਾਂ ਲੈ ਕੇ ਗ੍ਰਹਿਸਥ ਜੀਵਨ ’ਚ ਪ੍ਰਵੇਸ਼ ਕਰੇਗੀ।

ਸਾਦਗੀ ਭਰਿਆ ਹੋਵੇਗਾ ਸਮਾਗਮ

ਵਿਆਹ ਦਾ ਸਮਾਗਮ ਬੇਹੱਦ ਸਾਦਗੀ ਭਰਿਆ ਹੋਵੇਗਾ। ਇਕ ਗੁਰਦੁਆਰੇ ’ਚ ਰਸਮਾਂ ਨਿਭਾਈਆਂ ਜਾਣਗੀਆਂ।

ਮੁੱਖ ਮੰਤਰੀ ਮਾਨ ਕਰਨਗੇ ਸ਼ਿਰਕਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਚੋਣਵੇਂ ਮਹਿਮਾਨ ਹੀ ਇਸ ਵਿਆਹ ਸਮਾਗਮ ’ਚ ਸ਼ਿਰਕਤ ਕਰਨਗੇ।

ਸਭ ਤੋਂ ਘੱਟ ਉਮਰ ਦੀ ਵਿਧਾਇਕਾ

ਨਰਿੰਦਰ ਕੌਰ ਭਰਾਜ ਸਭ ਤੋਂ ਘੱਟ ਉਮਰ ਦੀ ਵਿਧਾਇਕਾ ਹੈ ਤੇ ਮਾਪਿਆਂ ਦੀ ਇਕਲੌਤੀ ਪੁੱਤਰੀ ਹੈ।

ਪਹਿਲੀ ਵਾਰ ਬਣੀ ਵਿਧਾਇਕ

ਵਿਧਾਇਕ ਨਰਿੰਦਰ ਕੌਰ ਭਰਾਜ ਸੰਗਰੂਰ ਦੇ ਬਲਾਕ ਭਵਾਨੀਗਡ਼੍ਹ ਦੇ ਪਿੰਡ ਭਰਾਜ ਦੀ ਰਹਿਣ ਵਾਲੀ ਹੈ। ਕਾਂਗਰਸ ਦੇ ਵਿਜੇਇੰਦਰ ਸਿੰਗਲਾ ਤੇ ਭਾਜਪਾ ਦੇ ਅਰਵਿੰਦ ਖੰਨਾ ਨੂੰ ਹਰਾ ਕੇ ਪਹਿਲੀ ਵਾਰ ਵਿਧਾਇਕ ਚੁਣੀ ਗਈ ਹੈ।

2014 ਤੋਂ ਕੀਤਾ ਸਿਆਸੀ ਪਾਰੀ ਦਾ ਆਗਾਜ਼

ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਆਪ ਉਮੀਦਵਾਰ ਭਗਵੰਤ ਮਾਨ ਦੇ ਹੱਕ ’ਚ ਆਪਣੇ ਪਿੰਡ ’ਚ ਇਕਲੌਤਾ ਬੂਥ ਲਗਾ ਕੇ ਚਰਚਾ ’ਚ ਆਈ ਤੇ ਭਗਵੰਤ ਮਾਨ ਜ਼ਰੀਏ ਸਿਆਸਤ ’ਚ ਕਦਮ ਰੱਖਿਆ।

ਸਦਾ ਰਹੇ ਸਲਾਮਤ

ਨਰਿੰਦਰ ਕੌਰ ਭਰਾਜ ਕੱਲ੍ਹ ਮਨਦੀਪ ਸਿੰਘ ਲੱਖੇਵਾਲ ਨਾਲ ਵਿਆਹ ਕਰਵਾ ਕੇ ਨਵੇਂ ਜੀਵਨ ਦਾ ਆਗਾਜ਼ ਕਰੇਗੀ। ਦੁਆ ਹੈ ਇਹ ਜੋਡ਼ੀ ਸਦਾ ਸਲਾਮਤ ਰਹੇ।

ਵਿਆਹ ਦੇ ਜੋੜੇ 'ਚ ਬੇਹੱਦ ਖੂਬਸੂਰਤ ਨਜ਼ਰ ਆਏ ਇਹ 'ਲਵ ਬਰਡਜ਼'