ਹਲਕੇ ਤੇ ਸਿਹਤਮੰਦ ਡਿਨਰ ਲਈ ਸਭ ਤੋਂ ਵਧੀਆ ਹੈ 'ਵੈਜੀਟੇਬਲ ਓਟਸ ਸੂਪ'


By Neha diwan22, Jul 2024 11:26 AMpunjabijagran.com

ਵੈਜੀਟੇਬਲ ਓਟਸ ਸੂਪ ਰੈਸਿਪੀ

ਜੈਤੂਨ ਦਾ ਤੇਲ- 1 ਚਮਚ, ਲਸਣ- 1 ਚਮਚ, ਅਦਰਕ- 1 ਚਮਚ, ਅਜਵੈਣ- 1 ਚਮਚ, ਧਨੀਆ- 1 ਚਮਚ, ਪਿਆਜ਼- 1/4 ਕੱਪ, ਓਟਸ- 1/4 ਕੱਪ, ਮਿਕਸਡ ਸਬਜ਼ੀਆਂ (ਮਸ਼ਰੂਮ, ਬੀਨਜ਼, ਗੋਭੀ, ਗਾਜਰ) - 1 ਕੱਪ।

ਸਮੱਗਰੀ ਲਿਸਟ

ਸਬਜ਼ੀਆਂ ਦਾ ਪਾਣੀ - 2 ਕੱਪ, ਨਮਕ - ਸਵਾਦ ਅਨੁਸਾਰ, ਕਾਲੀ ਮਿਰਚ - 1/2 ਚੱਮਚ, ਹਰਾ ਪਿਆਜ਼ - 1 ਚਮਚ, ਬਾਰੀਕ ਕੱਟਿਆ ਹੋਇਆ ਧਨੀਆ - 1 ਚਮਚ

ਵਿਧੀ ਸਟੈਪ 1

ਇੱਕ ਪੈਨ ਨੂੰ ਗੈਸ 'ਤੇ ਗਰਮ ਕਰਨ ਲਈ ਰੱਖੋ। ਜਦੋਂ ਕੜਾਹੀ ਗਰਮ ਹੋ ਜਾਵੇ ਤਾਂ ਇਸ ਵਿਚ ਤੇਲ ਪਾਓ। ਤੇਲ ਵਿੱਚ ਲਸਣ, ਅਦਰਕ, ਪਿਆਜ਼ ਅਤੇ ਧਨੀਏ ਪਾ ਕੇ ਹਲਕਾ ਭੁੰਨ ਲਓ।

ਸਟੈਪ 2

ਇਸ ਤੋਂ ਬਾਅਦ ਪਿਆਜ਼ ਪਾ ਕੇ ਸੁਨਹਿਰੀ ਹੋਣ ਤੱਕ ਭੁੰਨ ਲਓ। ਫਿਰ ਇਸ ਵਿਚ ਓਟਸ ਪਾਓ ਅਤੇ ਥੋੜੀ ਦੇਰ ਲਈ ਫਰਾਈ ਕਰੋ।

ਸਟੈਪ 3

ਇਸ ਤੋਂ ਬਾਅਦ ਅਸੀਂ ਇਸ ਵਿਚ ਕੱਟੀਆਂ ਹੋਈਆਂ ਸਬਜ਼ੀਆਂ ਪਾਓ। ਹੁਣ ਇਸ ਵਿਚ ਵੈਜੀਟੇਬਲ ਦਾ ਪਾਣੀ, ਨਮਕ, ਕਾਲੀ ਮਿਰਚ ਅਤੇ ਕੱਟਿਆ ਧਨੀਆ ਪਾਓ ਅਤੇ ਘੱਟੋ-ਘੱਟ 15 ਤੋਂ 20 ਮਿੰਟ ਤੱਕ ਪਕਾਓ।

ਸਟੈਪ 4

ਵੈਜੀਟੇਬਲ ਓਟਸ ਸੂਪ ਸਰਵ ਕਰਨ ਲਈ ਤਿਆਰ ਹੈ। ਭਾਰ ਘਟਾਉਣ ਤੋਂ ਇਲਾਵਾ ਜ਼ੁਕਾਮ ਅਤੇ ਖੰਘ ਵਰਗੀਆਂ ਸਮੱਸਿਆਵਾਂ 'ਚ ਵੀ ਇਸ ਸੂਪ ਨੂੰ ਪੀਤਾ ਜਾ ਸਕਦਾ ਹੈ।

ਕਿਹੜੇ ਵਿਟਾਮਿਨ ਤੇਜ਼ੀ ਨਾਲ ਵਧਾਉਂਦੇ ਹਨ ਵਾਲਾਂ ਨੂੰ