ਸ਼ਾਕਾਹਾਰੀ ਖੁਰਾਕ ਦਾ ਰੁਝਾਨ ਤੇਜ਼ੀ ਨਾਲ ਪ੍ਰਸਿੱਧ ਹੁੰਦਾ ਜਾ ਰਿਹਾ ਹੈ। ਸਿਹਤਮੰਦ ਰਹਿਣ ਲਈ ਲੋਕ ਆਪਣੀ ਡਾਈਟ 'ਚ ਕਈ ਤਰ੍ਹਾਂ ਦੇ ਫਲ ਤੇ ਸਬਜ਼ੀਆਂ ਨੂੰ ਸ਼ਾਮਲ ਕਰਦੇ ਹਨ।
ਜੋ ਕਿ ਬਿਨਾਂ ਸ਼ੱਕ ਸਿਹਤ ਲਈ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹਨ। ਇਨ੍ਹਾਂ ਦਾ ਸੇਵਨ ਕਰਨ ਨਾਲ ਭਾਰ ਤੇ ਕੋਲੈਸਟ੍ਰੋਲ ਕੰਟਰੋਲ ਹੁੰਦਾ ਹੈ, ਦਿਲ ਦੀਆਂ ਬਿਮਾਰੀਆਂ ਦੀ ਸੰਭਾਵਨਾ ਵੀ ਕਾਫੀ ਹੱਦ ਤਕ ਘੱਟ ਜਾਂਦੀ ਹੈ।
ਪਰ ਕੁਝ ਲੋਕਾਂ ਲਈ ਸ਼ਾਕਾਹਾਰੀ ਖੁਰਾਕ ਦਾ ਪਾਲਣ ਕਰਨਾ ਨੁਕਸਾਨਦੇਹ ਸਾਬਤ ਹੋ ਰਿਹਾ ਹੈ। ਕਿਉਂਕਿ ਉਹ ਇਨ੍ਹਾਂ ਭੋਜਨ ਵਿਕਲਪਾਂ ਨੂੰ ਕੱਚਾ ਖਾਂਦੇ ਹਨ।
ਪਰ ਕੁਝ ਸਬਜ਼ੀਆਂ, ਜਿਨ੍ਹਾਂ ਵਿੱਚ ਲਾਲ ਸਬਜ਼ੀਆਂ ਸ਼ਾਮਲ ਹਨ, ਨੂੰ ਪਕਾਉਣ ਨਾਲ ਉਨ੍ਹਾਂ ਦੀ ਪੌਸ਼ਟਿਕਤਾ ਘੱਟ ਜਾਂਦੀ ਹੈ। ਇਨ੍ਹਾਂ ਨੂੰ ਪਕਾਉਣ ਨਾਲ ਇਸ 'ਚ ਮੌਜੂਦ ਥਿਆਮਿਨ 22 ਫੀਸਦੀ ਤਕ ਘੱਟ ਹੋ ਜਾਂਦਾ ਹੈ।
ਕੱਚੇ ਸ਼ਾਕਾਹਾਰੀ ਭੋਜਨ ਵਿੱਚ, ਬਹੁਤ ਸਾਰੇ ਜ਼ਰੂਰੀ ਵਿਟਾਮਿਨ ਅਤੇ ਖਣਿਜ ਜਿਵੇਂ ਕਿ ਆਇਰਨ, ਓਮੇਗਾ -3 ਫੈਟੀ ਐਸਿਡ, ਵਿਟਾਮਿਨ ਬੀ, ਸੀ, ਸੇਲੇਨਿਅਮ, ਜ਼ਿੰਕ ਦੀ ਕਮੀ ਹੁੰਦੀ ਹੈ।
ਵਿਟਾਮਿਨ ਸੀ ਦੀ ਕਮੀ ਕਾਰਨ ਪੀਲੀਆ, ਮੂੰਹ ਵਿੱਚ ਖਰਾਸ਼, ਅੱਖਾਂ ਦੀਆਂ ਸਮੱਸਿਆਵਾਂ, ਡਿਪਰੈਸ਼ਨ ਅਤੇ ਮੂਡ ਸਵਿੰਗ ਹੋ ਸਕਦਾ ਹੈ।
Vegan Diet ਅਪਣਾਉਂਦੇ ਹੋ ਤਾਂ ਸਭ ਤੋਂ ਪਹਿਲਾਂ ਇਸ ਦੇ ਫਾਇਦਿਆਂ ਤੇ ਨੁਕਸਾਨਾਂ ਨੂੰ ਜਾਣਨਾ ਜ਼ਰੂਰੀ ਹੈ। ਪੌਸ਼ਟਿਕ ਤੱਤਾਂ ਦੇ ਹਿਸਾਬ ਨਾਲ ਆਪਣੀ ਖੁਰਾਕ ਦੀ ਚੋਣ ਕਰੋ ਸਰੀਰ 'ਚ ਕਿਸੇ ਵੀ ਚੀਜ਼ ਦੀ ਕਮੀ ਨਾ ਹੋਵੇ।