ਸੌਣ ਤੋਂ ਪਹਿਲਾਂ ਕਰੋ ਵਾਸਤੂ ਨਿਯਮਾਂ ਦਾ ਪਾਲਣ, ਨੀਂਦ ਦੀਆਂ ਸਮੱਸਿਆ ਹੋਣਗੀਆਂ ਦੂਰ
By Neha diwan
2023-08-06, 12:13 IST
punjabijagran.com
ਵਾਸਤੂ ਸ਼ਾਸਤਰ
ਘਰ ਦੇ ਨਾਲ-ਨਾਲ ਜੀਵਨ ਸ਼ੈਲੀ ਨੂੰ ਲੈ ਕੇ ਕਈ ਤਰ੍ਹਾਂ ਦੇ ਨਿਯਮ ਦੱਸੇ ਗਏ ਹਨ। ਜਾਗਦੇ ਸਮੇਂ ਅਸੀਂ ਕਈ ਨਿਯਮਾਂ ਦੀ ਪਾਲਣਾ ਕਰਦੇ ਹਾਂ ਪਰ ਸੌਂਦੇ ਸਮੇਂ ਕੁਝ ਨਿਯਮਾਂ ਨੂੰ ਭੁੱਲ ਜਾਂਦੇ ਹਾਂ।
ਪੂਰਬ ਦਿਸ਼ਾ
ਪੂਰਬ ਦਿਸ਼ਾ ਵਿੱਚ ਸਿਰ ਰੱਖ ਕੇ ਸੌਣ ਨਾਲ ਬੁੱਧੀ ਤੇਜ਼ ਹੁੰਦੀ ਹੈ। ਇਸ ਦਿਸ਼ਾ ਨੂੰ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ 'ਤੇ ਲਾਭਦਾਇਕ ਦੱਸਿਆ ਗਿਆ ਹੈ।
ਪੱਛਮੀ ਦਿਸ਼ਾ
ਵਾਸਤੂ ਸ਼ਾਸਤਰ ਵਿੱਚ ਪੱਛਮ ਦਿਸ਼ਾ ਵਿੱਚ ਸਿਰ ਰੱਖ ਕੇ ਸੌਣਾ ਵਰਜਿਤ ਮੰਨਿਆ ਗਿਆ ਹੈ। ਇਸ ਦਿਸ਼ਾ 'ਚ ਸਿਰ ਰੱਖ ਕੇ ਸੌਣ ਨਾਲ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ।
ਉੱਤਰ ਦਿਸ਼ਾ
ਵਾਸਤੂ ਸ਼ਾਸਤਰ ਵਿੱਚ ਉੱਤਰ ਦਿਸ਼ਾ ਵਿੱਚ ਸਿਰ ਰੱਖ ਕੇ ਸੌਣਾ ਵਰਜਿਤ ਮੰਨਿਆ ਗਿਆ ਹੈ। ਵਾਸਤੂ ਸ਼ਾਸਤਰ ਦੇ ਨਿਯਮਾਂ ਅਨੁਸਾਰ ਉੱਤਰ ਵੱਲ ਸਿਰ ਰੱਖ ਕੇ ਸੌਣ ਨਾਲ ਸਿਹਤ ਸੰਬੰਧੀ ਸਮੱਸਿਆਵਾਂ ਵਧ ਸਕਦੀਆਂ ਹਨ।
ਦੱਖਣ ਦਿਸ਼ਾ
ਦੱਖਣ ਦਿਸ਼ਾ ਵਿੱਚ ਸਿਰ ਰੱਖ ਕੇ ਸੌਣ ਨਾਲ ਧਨ ਤੇ ਸੁੱਖ ਵਿੱਚ ਵਾਧਾ ਹੁੰਦਾ ਹੈ। ਇਸ ਤਰ੍ਹਾਂ ਸੌਣ ਨਾਲ ਸਰੀਰਕ ਤੇ ਮਾਨਸਿਕ ਸਿਹਤ ਵਿੱਚ ਸੁਧਾਰ ਹੁੰਦਾ ਹੈ।
ਇਹਨਾਂ ਨਿਯਮਾਂ ਦੀ ਪਾਲਣਾ ਕਰੋ
ਬਿਸਤਰੇ ਨੂੰ ਕਦੇ ਵੀ ਕੰਧ ਨਾਲ ਚਿਪਕਾਇਆ ਨਹੀਂ ਜਾਣਾ ਚਾਹੀਦਾ ਸਗੋਂ ਦੂਰੀ 'ਤੇ ਰੱਖਣਾ ਚਾਹੀਦਾ ਹੈ।
ਦਰਵਾਜ਼ੇ ਦੇ ਸਾਹਮਣੇ ਬੈੱਡ
ਜੇਕਰ ਬੈੱਡਰੂਮ ਦਾ ਦਰਵਾਜ਼ਾ ਦੱਖਣ ਜਾਂ ਪੱਛਮ ਦਿਸ਼ਾ 'ਚ ਹੈ ਤਾਂ ਆਪਣਾ ਬਿਸਤਰਾ ਦਰਵਾਜ਼ੇ ਦੇ ਸਾਹਮਣੇ ਨਾ ਰੱਖੋ ਕਿਉਂਕਿ ਦਰਵਾਜ਼ੇ ਤੋਂ ਆਉਣ ਵਾਲੀਆਂ ਨਕਾਰਾਤਮਕ ਹਵਾਵਾਂ ਨੀਂਦ ਨੂੰ ਖਰਾਬ ਕਰ ਸਕਦੀਆਂ ਹਨ।
ਮੋਬਾਈਲ
ਸੌਂਦੇ ਸਮੇਂ ਸਿਰ ਦੇ ਕੋਲ ਮੋਬਾਈਲ ਫ਼ੋਨ ਨਹੀਂ ਰੱਖਣਾ ਚਾਹੀਦਾ। ਵਾਸਤੂ ਅਨੁਸਾਰ ਮੋਬਾਈਲ ਦੀ ਹਾਨੀਕਾਰਕ ਰੇਡੀਏਸ਼ਨ ਨਾਲ ਸਕਾਰਾਤਮਕ ਤਰੰਗਾਂ ਖੰਡਿਤ ਹੋ ਜਾਂਦੀਆਂ ਹਨ।
ਸਵੇਰੇ ਬ੍ਰਹਮ ਮੁਹੂਰਤ 'ਚ ਕਰੋ ਇਹ ਕੰਮ, ਮਿਲਣਗੇ ਇਹ ਫਾਇਦੇ
Read More