ਸਵੇਰੇ ਬ੍ਰਹਮ ਮੁਹੂਰਤ 'ਚ ਕਰੋ ਇਹ ਕੰਮ, ਮਿਲਣਗੇ ਇਹ ਫਾਇਦੇ


By Neha diwan04, Aug 2023 03:25 PMpunjabijagran.com

ਬ੍ਰਹਮ ਮੁਹੂਰਤ

ਸਨਾਤਨ ਪਰੰਪਰਾ ਵਿੱਚ ਬ੍ਰਹਮ ਮੁਹੂਰਤ ਨੂੰ ਬਹੁਤ ਮਹੱਤਵਪੂਰਨ ਮੰਨਿਆ ਗਿਆ ਹੈ। ਜੇਕਰ ਕੋਈ ਸ਼ੁਭ ਸਮਾਂ ਨਾ ਹੋਵੇ ਤਾਂ ਬ੍ਰਹਮ ਮੁਹੂਰਤ 'ਚ ਕੋਈ ਵੀ ਕੰਮ ਬਿਨਾਂ ਰੁਕਾਵਟ ਦੇ ਕੀਤਾ ਜਾ ਸਕਦਾ ਹੈ।

ਅਕਸ਼ੈ ਮੁਹੂਰਤ

ਬ੍ਰਹਮ ਮੁਹੂਰਤ ਨੂੰ ਅਕਸ਼ੈ ਮੁਹੂਰਤ ਵੀ ਕਿਹਾ ਜਾਂਦਾ ਹੈ। ਇਸ ਮੁਹੂਰਤ ਵਿੱਚ ਕੀਤਾ ਗਿਆ ਕੋਈ ਵੀ ਕੰਮ ਨਿਸ਼ਚਿਤ ਰੂਪ ਵਿੱਚ ਸਫਲ ਹੁੰਦਾ ਹੈ।

ਕਿੰਨੇ ਸਮੇਂ ਹੁੰਦੈ ਬ੍ਰਹਮ ਮੁਹੂਰਤ

ਬ੍ਰਹਮ ਮੁਹੂਰਤ ਦਾ ਸਮਾਂ ਸਵੇਰੇ 4 ਵਜੇ ਤੋਂ 5:30 ਵਜੇ ਤੱਕ ਹੈ। ਇਹ ਸਮਾਂ ਸ਼ੁਭ ਮੰਨਿਆ ਜਾਂਦਾ ਹੈ।

ਬ੍ਰਹਮ ਮੁਹੂਰਤਾ ਦਾ ਮਹੱਤਵ

ਮਾਂ ਲਕਸ਼ਮੀ ਬ੍ਰਹਮ ਮੁਹੂਰਤ ਵਿੱਚ ਉੱਠਣ ਨਾਲ ਘਰ ਵਿੱਚ ਵਾਸ ਕਰਦੀ ਹੈ। ਘਰ ਦੀ ਗਰੀਬੀ ਦੂਰ ਹੋ ਜਾਂਦੀ ਹੈ। ਬ੍ਰਹਮ ਮੁਹੂਰਤ ਵਿੱਚ ਜਾਗਣ ਵਾਲਿਆਂ ਦੀ ਕਿਸਮਤ ਸੁਨਹਿਰੀ ਹੁੰਦੀ ਹੈ। ਜਾਗਣ ਵਾਲਿਆਂ ਨੂੰ ਸਫਲਤਾ ਮਿਲਦੀ ਹੈ।

ਮਨ ਦੀ ਸ਼ੁੱਧਤਾ

ਬ੍ਰਹਮ ਮੁਹੂਰਤ ਵਿੱਚ ਜਾਗਣ ਨਾਲ ਮਨ ਨੂੰ ਤਰੋਤਾਜ਼ਾ ਅਤੇ ਸ਼ਾਂਤ ਹੁੰਦਾ ਹੈ। ਇਹ ਸਮਾਂ ਧਿਆਨ ਤੇ ਮਨ ਨੂੰ ਸ਼ਾਂਤ ਕਰਨ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਜਿਸ ਕਾਰਨ ਤਣਾਅ ਘੱਟ ਹੁੰਦਾ ਹੈ।

ਸਰੀਰ ਤੰਦਰੁਸਤ

ਬ੍ਰਹਮ ਮੁਹੂਰਤ ਸਭ ਤੋਂ ਉੱਤਮ ਸਮਾਂ ਮੰਨਿਆ ਜਾਂਦਾ ਹੈ। ਜਿਸ ਵਿੱਚ ਵਾਤ ਦੋਸ਼ ਪੈਦਾ ਨਹੀਂ ਹੁੰਦਾ। ਇਸ ਸਮੇਂ ਜਾਗਣ ਨਾਲ ਸਰੀਰ ਵਿੱਚ ਊਰਜਾ ਇਕੱਠੀ ਹੁੰਦੀ ਹੈ।

ਸਮੇਂ ਦੀ ਚੰਗੀ ਵਰਤੋਂ

ਬ੍ਰਹਮ ਮੁਹੂਰਤ ਜੀਵਨ ਦਾ ਸਭ ਤੋਂ ਮਹੱਤਵਪੂਰਨ ਅਤੇ ਕੀਮਤੀ ਸਮਾਂ ਮੰਨਿਆ ਜਾਂਦੈ।

ਵਧੀਆ ਸਮਾਂ

ਨਵੇਂ ਕੰਮ ਸ਼ੁਰੂ ਕਰਨ ਲਈ ਬ੍ਰਹਮ ਮੁਹੂਰਤ ਚੰਗਾ ਸਮਾਂ ਮੰਨਿਆ ਜਾਂਦੈ। ਵਿਅਕਤੀ ਦਾ ਮਨ ਤਰੋਤਾਜ਼ਾ ਰਹਿੰਦਾ ਹੈ ਅਤੇ ਸੋਚਣ ਦੀ ਸ਼ਕਤੀ ਜ਼ਿਆਦਾ ਹੁੰਦੀ ਹੈ।

ਇਸ ਰਾਸ਼ੀ ਦੇ ਲੋਕ ਹੁੰਦੇ ਹਨ ਬੈਸਟ ਕਪਲ, ਰਹਿੰਦੇ ਹਨ ਸੱਤ ਜਨਮਾਂ ਤਕ ਨਾਲ