ਜੇ ਤੁਹਾਨੂੰ ਲੱਗਦਾ ਹੈ ਕਿ ਘਰ 'ਚ ਨਕਾਰਾਤਮਕ ਊਰਜਾ ਹੈ ਤੇ ਜ਼ਿੰਦਗੀ 'ਚ ਤਰੱਕੀ ਨਹੀਂ ਹੋ ਰਹੀ ਹੈ, ਤਾਂ ਇਸ ਸੰਬੰਧੀ ਵਾਸਤੂ ਸ਼ਾਸਤਰ 'ਚ ਕਈ ਉਪਾਅ ਦੱਸੇ ਗਏ ਹਨ।
ਨਕਾਰਾਤਮਕ ਊਰਜਾ ਨੂੰ ਦੂਰ ਕਰਨ ਲਈ ਕਪੂਰ ਨਾਲ ਸਬੰਧਤ ਕਈ ਉਪਾਅ ਦੱਸੇ ਗਏ ਹਨ। ਕਪੂਰ ਜੀਵਨ ਵਿੱਚ ਚੰਗੀ ਕਿਸਮਤ ਲਿਆ ਸਕਦਾ ਹੈ ਅਤੇ ਇਸ ਨਾਲ ਜੁੜੇ ਉਪਾਅ ਵਿੱਤੀ ਮੁਸ਼ਕਲਾਂ ਨੂੰ ਦੂਰ ਕਰ ਸਕਦੇ ਹਨ।
ਜੇ ਤੁਸੀਂ ਰਸੋਈ ਵਿੱਚ ਕਪੂਰ ਰੱਖਦੇ ਹੋ ਤਾਂ ਇਹ ਚੰਗੀ ਕਿਸਮਤ ਲਿਆ ਸਕਦੈ। ਇਹ ਪੈਸਾ ਕਮਾਉਣ ਅਤੇ ਘਰ ਵਿੱਚ ਬੁਰੀ ਸ਼ਕਤੀ ਨੂੰ ਦੂਰ ਰੱਖਣ ਵਿੱਚ ਮਦਦ ਕਰ ਸਕਦਾ ਹੈ।
ਸਾਡੇ ਘਰ ਦੇ ਦਰਵਾਜ਼ੇ ਤੋਂ ਕਈ ਤਰ੍ਹਾਂ ਦੀਆਂ ਚੰਗੀਆਂ ਅਤੇ ਮਾੜੀਆਂ ਊਰਜਾਵਾਂ ਆਉਂਦੀਆਂ ਹਨ, ਪਰ ਜੇਕਰ ਅਸੀਂ ਘਰ ਦੇ ਮੁੱਖ ਦੁਆਰ 'ਤੇ ਕਪੂਰ ਰੱਖਦੇ ਹਾਂ ਤਾਂ ਇਹ ਬੁਰੀਆਂ ਊਰਜਾਵਾਂ ਨੂੰ ਅੰਦਰ ਆਉਣ ਤੋਂ ਰੋਕ ਸਕਦਾ ਹੈ।
ਬੈੱਡਰੂਮ 'ਚ ਕਪੂਰ ਰੱਖਣਾ ਵੀ ਪਰਿਵਾਰ ਲਈ ਚੰਗਾ ਹੁੰਦਾ ਹੈ। ਇਹ ਜੋੜਿਆਂ ਨੂੰ ਇੱਕ ਦੂਜੇ ਦੇ ਨੇੜੇ ਲਿਆਉਂਦਾ ਹੈ ਅਤੇ ਉਨ੍ਹਾਂ ਨੂੰ ਚੰਗੀ ਨੀਂਦ ਲੈਣ ਵਿੱਚ ਵੀ ਮਦਦ ਕਰਦਾ ਹੈ। ਚਿੰਤਾ ਅਤੇ ਤਣਾਅ ਘਟਦਾ ਹੈ।
ਕਪੂਰ ਨੂੰ ਤਿਜੋਰੀ ਜਾਂ ਅਲਮਾਰੀ 'ਚ ਰੱਖਣਾ ਵੀ ਸ਼ੁਭ ਹੈ। ਦੇਵੀ ਲਕਸ਼ਮੀ ਇਸ ਨਾਲ ਪ੍ਰਸੰਨ ਹੁੰਦੀ ਹੈ। ਨੌਕਰੀਆਂ ਦੀ ਤਲਾਸ਼ ਕਰ ਰਹੇ ਲੋਕਾਂ ਨੂੰ ਜਲਦੀ ਹੀ ਰੁਜ਼ਗਾਰ ਦੇ ਨਵੇਂ ਮੌਕੇ ਮਿਲ ਸਕਦੇ ਹਨ।