ਜੋਤਿਸ਼ ਵਿਚ ਪਤਾ ਨਹੀਂ ਕਿੰਨੇ ਅਜਿਹੇ ਨਿਯਮ ਬਣਾਏ ਗਏ ਹਨ ਜੋ ਸਾਡੀ ਰੋਜ਼ਾਨਾ ਜ਼ਿੰਦਗੀ ਨਾਲ ਜੁੜੇ ਹੋਏ ਹਨ। ਭੋਜਨ ਨਾਲ ਜੁੜੀਆਂ ਬਹੁਤ ਸਾਰੀਆਂ ਚੀਜ਼ਾਂ ਅਜਿਹੇ ਨਿਯਮਾਂ ਵਿੱਚ ਸ਼ਾਮਲ ਹਨ
ਜੀ ਹਾਂ, ਅੱਜ ਵੀ ਬਹੁਤ ਸਾਰੇ ਘਰ ਅਜਿਹੇ ਹਨ ਜਿੱਥੇ ਲੋਕ ਰਸੋਈ ਵਿੱਚ ਬੈਠ ਕੇ ਖਾਣਾ ਖਾਂਦੇ ਹਨ ਜਾਂ ਖਾਣ-ਪੀਣ ਦੀ ਜਗ੍ਹਾ ਇੱਕੋ ਥਾਂ ਹੁੰਦੀ ਹੈ।
ਪਹਿਲੇ ਸਮਿਆਂ 'ਚ ਲੋਕ ਰਸੋਈ ਵਿੱਚ ਬੈਠ ਕੇ ਖਾਣਾ ਖਾਂਦੇ ਸਨ ਅਸਲ ਵਿੱਚ ਜੋਤਿਸ਼ ਸ਼ਾਸਤਰ ਵਿੱਚ ਇਸਦਾ ਬਹੁਤ ਮਹੱਤਵ ਹੈ ਅਤੇ ਇਸ ਦਾ ਸਬੰਧ ਰਾਹੂ ਗ੍ਰਹਿ ਨਾਲ ਮੰਨਿਆ ਜਾਂਦਾ ਹੈ।
ਜਦੋਂ ਅਸੀਂ ਰਸੋਈ ਦੇ ਅੰਦਰ ਇਕੱਠੇ ਖਾਣਾ ਖਾਂਦੇ ਹਾਂ, ਤਾਂ ਇਹ ਪਰਿਵਾਰ ਦੇ ਮੈਂਬਰਾਂ 'ਚ ਇਕਸੁਰਤਾ ਕਾਇਮ ਕਰਨ ਵਿਚ ਮਦਦ ਕਰਦੈ ਪਰਿਵਾਰ 'ਚ ਮਤਭੇਦ ਦੂਰ ਕਰਨ ਲਈ ਸਾਰਿਆਂ ਨੂੰ ਇਕੱਠੇ ਬੈਠ ਕੇ ਖਾਣਾ ਚਾਹੀਦਾ ਹੈ
ਜ਼ਮੀਨ 'ਤੇ ਬੈਠ ਕੇ ਭੋਜਨ ਕਰਨਾ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦੈ ਜਦੋਂ ਤੁਸੀਂ ਸਿੱਧਾ ਜ਼ਮੀਨ 'ਤੇ ਬੈਠ ਕੇ ਭੋਜਨ ਖਾਂਦੇ ਹੋ ਤਾਂ ਸਰੀਰ ਧਰਤੀ ਦੇ ਸਿੱਧੇ ਸੰਪਰਕ 'ਚ ਆਉਂਦਾ ਹੈ ਇਸ ਦੀਆਂ ਤਰੰਗਾਂ ਸਰੀਰ 'ਚ ਦਾਖਲ ਹੁੰਦੀਆਂ ਹਨ।
ਰਸੋਈ ਦੇ ਅੰਦਰ ਜ਼ਮੀਨ 'ਤੇ ਬੈਠ ਕੇ ਭੋਜਨ ਕਰਦੇ ਸਮੇਂ ਉਸ ਆਸਣ ਨੂੰ ਸੁਖਾਸਨ ਕਿਹਾ ਜਾਂਦਾ ਹੈ ਅਤੇ ਮਾਸਪੇਸ਼ੀਆਂ ਦੇ ਖਿਚਾਅ ਕਾਰਨ ਭੋਜਨ ਪਚਣਾ ਆਸਾਨ ਹੋ ਜਾਂਦਾ ਹੈ।
ਘਰ ਦੀ ਰਸੋਈ ਦੇ ਅੰਦਰ ਬੈਠ ਕੇ ਖਾਣਾ ਖਾਣ ਦਾ ਯੋਗ ਪ੍ਰਬੰਧ ਹੈ, ਤਾਂ ਤੁਹਾਨੂੰ ਉੱਥੇ ਖਾਣਾ ਚਾਹੀਦਾ ਹੈ। ਅਜਿਹਾ ਕਰਨਾ ਰਾਹੂ ਨੂੰ ਖੁਸ਼ ਰੱਖਣ ਦੇ ਨਾਲ-ਨਾਲ ਪਰਿਵਾਰਕ ਸਬੰਧਾਂ ਨੂੰ ਬਣਾਈ ਰੱਖਣ ਲਈ ਵੀ ਚੰਗਾ ਮੰਨਿਆ ਜਾਂਦਾ ਹੈ।