ਵਰੁਣ ਧਵਨ ਪਿਤਾ ਬਣਨ ਲਈ ਪੂਰੀ ਤਰ੍ਹਾਂ ਤਿਆਰ ਹਨ ਕਿਉਂਕਿ ਉਹ ਅਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਦਲਾਲ ਪ੍ਰੈਂਗਨੇਟ ਹੈ। ਉਸ ਨੇ ਮੈਟਰਨਿਟੀ ਸ਼ੂਟ ਦੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ।
18 ਫਰਵਰੀ ਦੀ ਸ਼ਾਮ ਨੂੰ ਵਰੁਣ ਧਵਨ ਨੇ ਸਭ ਨੂੰ ਆਪਣੀ ਪਤਨੀ ਨਤਾਸ਼ਾ ਦਲਾਲ ਦੇ ਪ੍ਰੈਗਨੈਂਸੀ ਦੀ ਖੁਸ਼ਖਬਰੀ ਦਿੱਤੀ ਸੀ। ਦੋਵੇਂ ਨੇ 24 ਜਨਵਰੀ 2021 ਨੂੰ ਵਿਆਹ ਕੀਤਾ ਸੀ।
ਇੰਸਟਾਗ੍ਰਾਮ 'ਤੇ ਮੋਨੋਕ੍ਰੋਮ ਫੋਟੋ 'ਚ ਨਤਾਸ਼ਾ ਤੇ ਵਰੁਣ ਆਪਣੇ ਮੁੰਬਈ ਦੇ ਘਰ ਦੇ ਅੰਦਰ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇਸ ਫੋਟੋ 'ਚ ਵਰੁਣ ਨਤਾਸ਼ਾ ਦਲਾਲ ਦੇ ਬੇਬੀ ਬੰਪ ਨੂੰ ਚੁੰਮ ਰਹੇ ਹਨ।
ਵਰੁਣ ਧਵਨ ਡੇਵਿਡ ਧਵਨ ਦੇ ਬੇਟੇ ਹਨ। ਨਤਾਸ਼ਾ ਮੁੰਬਈ ਵਿੱਚ ਇੱਕ ਫੈਸ਼ਨ ਡਿਜ਼ਾਈਨਰ ਹੈ ਅਤੇ ਉਸਦਾ ਆਪਣਾ ਬ੍ਰਾਂਡ ਹੈ। ਉਹ ਅਤੇ ਵਰੁਣ ਵਿਆਹ ਤੋਂ ਪਹਿਲਾਂ ਕਾਫੀ ਸਮਾਂ ਡੇਟ ਕਰਦੇ ਸਨ।
ਆਪਣੀ ਲਵ ਸਟੋਰੀ ਬਾਰੇ ਗੱਲ ਕਰਦੇ ਹੋਏ ਨਤਾਸ਼ਾ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਵਿਆਹ ਤੋਂ ਪਹਿਲਾਂ ਵਰੁਣ ਅਤੇ ਉਹ ਇਕੱਠੇ ਸਕੂਲ ਵਿੱਚ ਪੜ੍ਹਦੇ ਸੀ। ਅਸੀਂ 20 ਸਾਲ ਦੇ ਹੋਣ ਤੱਕ ਦੋਸਤ ਰਹੇ ਫਿਰ ਡੇਟਿੰਗ ਸ਼ੁਰੂ ਕਰ ਦਿੱਤੀ ਸੀ।