ਆਲੀਆ ਭੱਟ ਨੇ ਬਲੈਕ ਸਾੜ੍ਹੀ 'ਚ ਦਿਖਾਇਆ ਜਲਵਾ


By Neha diwan18, Feb 2024 04:33 PMpunjabijagran.com

ਆਲੀਆ ਭੱਟ

ਬਾਲੀਵੁੱਡ ਫਿਲਮ ਸਟਾਰ ਆਲੀਆ ਭੱਟ ਆਪਣੀ ਖੂਬਸੂਰਤੀ ਅਤੇ ਦਮਦਾਰ ਐਕਟਿੰਗ ਨਾਲ ਦਰਸ਼ਕਾਂ ਦੀ ਪਸੰਦ ਬਣ ਚੁੱਕੀ ਹੈ। ਅਭਿਨੇਤਰੀ ਨੂੰ ਇਸ ਸਮੇਂ ਇੰਡਸਟਰੀ ਦੀ ਚੋਟੀ ਦੀ ਅਭਿਨੇਤਰੀ ਮੰਨਿਆ ਜਾਂਦਾ ਹੈ।

ਵੈੱਬ ਸੀਰੀਜ਼ ਪੋਚਰ

ਆਲੀਆ ਭੱਟ ਨੇ ਬੈਕ ਟੂ ਬੈਕ ਹਿੱਟ ਫਿਲਮਾਂ ਦੇ ਕੇ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ। ਹੁਣ ਹਾਲ ਹੀ 'ਚ ਅਦਾਕਾਰਾ ਆਪਣੀ ਆਉਣ ਵਾਲੀ ਵੈੱਬ ਸੀਰੀਜ਼ ਪੋਚਰ ਦੇ ਪ੍ਰਮੋਸ਼ਨ ਲਈ ਲੰਡਨ ਪਹੁੰਚੀ ਹੈ।

ਬਲੈਕ ਸਾੜ੍ਹੀ 'ਚ ਪੋਜ਼

ਸਾਹਮਣੇ ਆਈਆਂ ਤਾਜ਼ਾ ਤਸਵੀਰਾਂ ਵਿੱਚ ਅਦਾਕਾਰਾ ਆਲੀਆ ਭੱਟ ਬਲੈਕ ਸਾੜ੍ਹੀ ਵਿੱਚ ਕਿਲਰ ਪੋਜ਼ ਦਿੰਦੀ ਨਜ਼ਰ ਆਈ। ਅਦਾਕਾਰਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਗਈਆਂ।

ਲੋਕਾਂ ਨੂੰ ਯਾਦ ਆਈ 'ਗੰਗੂਬਾਈ'

ਅਦਾਕਾਰਾ ਆਲੀਆ ਭੱਟ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਨੂੰ ਉਸ ਦੀ ਪਿਛਲੀ ਬਲਾਕਬਸਟਰ ਫਿਲਮ 'ਗੰਗੂਬਾਈ' ਯਾਦ ਆ ਗਈ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਜੰਗਲ ਦੀ ਅੱਗ ਵਾਂਗ ਫੈਲ ਗਈਆਂ ਹਨ।

ਹੈਵੀ ਪਰਲ ਸੈੱਟ

ਇਸ ਬਹੁਤ ਹੀ ਖੂਬਸੂਰਤ ਸਾੜ੍ਹੀ ਦੇ ਨਾਲ ਅਭਿਨੇਤਰੀਆਂ ਨੇ ਹੈਵੀ ਪਰਲ ਸੈੱਟ ਪਹਿਨਣਿਆ ਹੈ।

ਰੋਮਾਂਟਿਕ ਅੰਦਾਜ਼ 'ਚ ਪੋਜ਼

ਬਾਲੀਵੁੱਡ ਸੁਪਰਸਟਾਰ ਰਣਬੀਰ ਕਪੂਰ ਦੀ ਪਤਨੀ ਅਤੇ ਰਾਹਾ ਦੀ ਮਾਂ ਆਲੀਆ ਭੱਟ ਇਨ੍ਹਾਂ ਬੇਹੱਦ ਖੂਬਸੂਰਤ ਤਸਵੀਰਾਂ 'ਚ ਰੋਮਾਂਟਿਕ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆਈ।

ਭੈਣ ਸ਼ਾਹੀਨ ਭੱਟ ਨਾਲ ਮਸਤੀ

ਅਦਾਕਾਰਾ ਆਲੀਆ ਭੱਟ ਨੇ ਆਪਣੀ ਫਿਲਮ ਪੋਚਰ ਦੇ ਲੰਡਨ ਪ੍ਰੀਮੀਅਰ ਦੌਰਾਨ ਭੈਣ ਸ਼ਾਹੀਨ ਨਾਲ ਖੂਬ ਮਸਤੀ ਕੀਤੀ।

ਵੈੱਬ ਸੀਰੀਜ਼ ਨੂੰ ਲੈ ਕੇ ਕਾਫੀ ਉਤਸ਼ਾਹਿਤ

ਬਾਲੀਵੁੱਡ ਸਟਾਰ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਵੈੱਬ ਸੀਰੀਜ਼ ਪੋਚਰ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਇਹ ਵੈੱਬ ਸੀਰੀਜ਼ 23 ਫਰਵਰੀ ਤੋਂ ਐਮਾਜ਼ੌਨ ਪ੍ਰਾਈਮ ਵੀਡੀਓ 'ਤੇ ਸਟ੍ਰੀਮ ਹੋਵੇਗੀ।

ਪੋਚਰ ਨੂੰ ਪ੍ਰੋਡਿਊਸ ਕਰ ਰਹੀ ਹੈ ਆਲੀਆ

ਐਮਾਜ਼ੌਨ 'ਤੇ ਆਉਣ ਵਾਲੀ ਇਸ ਵੈੱਬ ਸੀਰੀਜ਼ ਦੀ ਅਦਾਕਾਰਾ ਆਲੀਆ ਭੱਟ ਐਗਜ਼ੀਕਿਊਟਿਵ ਪ੍ਰੋਡਿਊਸਰ ਹੈ। ਇਸ ਕਾਰਨ ਉਹ ਇਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ

ALL PHOTO CREDIT : INSTAGRAM

ਟੀਵੀ ਦੀ ਪਾਰਵਤੀ ਸੋਨਾਰਿਕਾ ਭਦੋਰੀਆ ਦੇ ਵਿਆਹ ਦੀਆਂ ਰਸਮਾਂ ਸ਼ੁਰੂ..