ਸਨਬਰਨ ਤੋਂ ਬਚਣ ਲਈ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋਂ, ਮਿਲੇਗੀ ਰਾਹਤ
By Neha Diwan
2023-04-18, 16:47 IST
punjabijagran.com
ਸਨਬਰਨ
ਸਨਬਰਨ ਇੱਕ ਆਮ ਚਮੜੀ ਦੀ ਸਮੱਸਿਆ ਹੈ ਜੋ ਸੂਰਜ ਦੇ ਲੰਬੇ ਸਮੇਂ ਤਕ ਸੰਪਰਕ ਵਿੱਚ ਰਹਿਣ ਤੇ ਸੂਰਜ ਦੀਆਂ ਯੂਵੀ ਕਿਰਨਾਂ ਕਾਰਨ ਹੁੰਦੀ ਹੈ। ਇਹ ਚਿਹਰੇ, ਹੱਥਾਂ, ਗਰਦਨ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਹੋ ਸਕਦਾ ਹੈ।
ਸਨਬਰਨ ਦੇ ਲੱਛਣ ਕੀ ਹਨ?
ਸਨਬਰਨ ਕਾਰਨ ਚਮੜੀ 'ਤੇ ਮਾਮੂਲੀ ਲਾਲੀ ਤੇ ਦਰਦ ਹੋ ਸਕਦਾ ਹੈ। ਸਨਬਰਨ ਕਾਫ਼ੀ ਗੰਭੀਰ ਹੈ, ਤਾਂ ਛਾਲੇ ਬਣ ਸਕਦੇ ਹਨ ਤੇ ਚਮੜੀ ਦੀ ਪਰਤ ਛਿੱਲਣੀ ਸ਼ੁਰੂ ਹੋ ਜਾਂਦੀ ਹੈ।
ਐਲੋਵੇਰਾ
ਸਨਬਰਨ 'ਤੇ ਐਲੋਵੇਰਾ ਦੀ ਵਰਤੋਂ ਕਰਨ ਲਈ, ਇਕ ਪੱਤਾ ਨੂੰ ਵਿਚਕਾਰੋਂ ਕੱਟੋ ਤੇ ਜੈੱਲ ਕੱਢ ਲਓ। ਹੁਣ ਇਸ ਨੂੰ ਪ੍ਰਭਾਵਿਤ ਥਾਂ 'ਤੇ ਲਗਾਓ ਤੇ ਕੁਝ ਦੇਰ ਲਈ ਛੱਡ ਦਿਓ। ਦਿਨ 'ਚ ਕਈ ਵਾਰ ਲਗਾਓ, ਇਸ ਨਾਲ ਤੁਹਾਨੂੰ ਜਲਦੀ ਆਰਾਮ ਮਿਲੇਗਾ।
ਨਾਰੀਅਲ ਦਾ ਤੇਲ
ਤੁਸੀਂ ਤੇਲ ਦੀ ਪਤਲੀ ਪਰਤ ਲਗਾ ਕੇ ਪ੍ਰਭਾਵਿਤ ਥਾਂ ਦੀ ਮਾਲਿਸ਼ ਕਰ ਸਕਦੇ ਹੋ। ਤੁਸੀਂ ਚਾਹੋ ਤਾਂ ਇਸ 'ਚ ਲੈਵੇਂਡਰ ਆਇਲ ਦੀਆਂ ਕੁਝ ਬੂੰਦਾਂ ਵੀ ਪਾ ਸਕਦੇ ਹੋ। 15-20 ਮਿੰਟ ਤਕ ਲੱਗਾ ਰਹਿਣ ਦਿਓ ਅਤੇ ਫਿਰ ਠੰਡੇ ਪਾਣੀ ਨਾਲ ਧੋ ਲਓ।
ਸੇਬ ਦਾ ਸਿਰਕਾ
ਇਸਦੇ ਲਈ ਇੱਕ ਸਪਰੇਅ ਬੋਤਲ ਵਿੱਚ ਐਪਲ ਸਾਈਡਰ ਵਿਨੇਗਰ ਅਤੇ ਪਾਣੀ ਨੂੰ ਮਿਲਾਓ। ਹੁਣ ਇਸ ਨੂੰ ਪ੍ਰਭਾਵਿਤ ਥਾਂ 'ਤੇ ਸਪਰੇਅ ਕਰੋ ਅਤੇ 10-15 ਲਈ ਛੱਡ ਦਿਓ ਅਤੇ ਫਿਰ ਠੰਡੇ ਪਾਣੀ ਨਾਲ ਧੋ ਲਓ।
ਗ੍ਰੀਨ-ਟੀ
ਇਸ ਚਾਹ ਦੀਆਂ ਪੱਤੀਆਂ ਵਿੱਚ ਸੋਜ ਅਤੇ ਜਲਣ ਨੂੰ ਘੱਟ ਕਰਨ ਦੇ ਕੁਦਰਤੀ ਗੁਣ ਹੁੰਦੇ ਹਨ। ਇਸ ਦੇ ਲਈ ਗ੍ਰੀਨ ਟੀ ਨੂੰ ਪਾਣੀ 'ਚ ਗਰਮ ਕਰੋ ਅਤੇ ਫਿਰ ਇਸ ਨੂੰ ਪ੍ਰਭਾਵਿਤ ਥਾਂ 'ਤੇ ਲਗਾਓ।
ਓਟਮੀਲ
ਓਟਮੀਲ ਨੂੰ ਠੰਡੇ ਪਾਣੀ 'ਚ ਮਿਲਾ ਕੇ ਪੇਸਟ ਤਿਆਰ ਕਰੋ। ਹੁਣ ਇਸ ਨੂੰ ਪ੍ਰਭਾਵਿਤ ਥਾਂ 'ਤੇ 10-15 ਮਿੰਟ ਲਈ ਲਗਾਓ। ਇਸ ਤੋਂ ਬਾਅਦ ਠੰਡੇ ਪਾਣੀ ਨਾਲ ਧੋ ਲਓ।
ਨੋਟ
ਇਹ ਪੰਜ ਚੀਜ਼ਾਂ ਸਨਬਰਨ ਨੂੰ ਸ਼ਾਂਤ ਕਰਨ ਵਿੱਚ ਮਦਦ ਕਰਨਗੀਆਂ, ਪਰ ਜੇਕਰ ਤੁਹਾਡੀ ਪਰੇਸ਼ਾਨੀ ਵੱਧ ਰਹੀ ਹੈ, ਤਾਂ ਤੁਹਾਨੂੰ ਡਾਕਟਰ ਨੂੰ ਜ਼ਰੂਰ ਦਿਖਾਓ।
ਸੂਜੀ ਦਾ ਇੰਸਟੈਂਟ ਡੋਸਾ ਨਾਸ਼ਤੇ ਲਈ ਹੈ ਬਿਲਕੁਲ ਸਹੀ, ਕਰੋ ਇਸ ਤਰੀਕੇ ਨਾਲ ਤਿਆਰ
Read More