ਚਮਕਦਾਰ ਸਕਿਨ ਲਈ ਕਰੋ ਦੇਸੀ ਘਿਓ ਦੀ ਵਰਤੋਂ
By Neha diwan
2023-07-27, 16:50 IST
punjabijagran.com
ਦੇਸੀ ਘਿਓ
ਸਾਡੇ ਘਰਾਂ ਵਿੱਚ ਦੇਸੀ ਘਿਓ ਦੀ ਵਰਤੋਂ ਜ਼ਿਆਦਾਤਰ ਭੋਜਨਾਂ ਵਿੱਚ ਕੀਤੀ ਜਾਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੀ ਵਰਤੋਂ ਚਮੜੀ 'ਤੇ ਕਰਨ ਨਾਲ ਇਹ ਚਮਕਦਾਰ ਤੇ ਸਿਹਤਮੰਦ ਬਣ ਜਾਂਦੀ ਹੈ।
ਪੋਸ਼ਿਕ ਤੱਤ
ਕਿਉਂਕਿ ਇਸ 'ਚ ਵਿਟਾਮਿਨ ਤੇ ਹੈਲਦੀ ਫੈਟ ਪਾਏ ਜਾਂਦੇ ਹਨ ਜੋ ਚਮੜੀ ਨੂੰ ਨਮੀ ਦੇਣ ਦੇ ਨਾਲ ਚਮੜੀ 'ਤੇ ਮੌਜੂਦ ਮੁਹਾਸੇ ਤੇ ਖੁਸ਼ਕ ਚਮੜੀ ਦੀ ਸਮੱਸਿਆ ਨੂੰ ਵੀ ਦੂਰ ਕਰਦੇ ਹਨ।
ਘਿਓ ਅਤੇ ਵੇਸਨ ਦੀ ਵਰਤੋਂ
ਜੇ ਤੁਹਾਡੇ ਚਿਹਰੇ 'ਤੇ ਪਿਗਮੈਂਟੇਸ਼ਨ ਵਰਗੀ ਸਮੱਸਿਆ ਹੈ ਤਾਂ ਇਸ ਦੇ ਲਈ ਤੁਸੀਂ ਘਿਓ ਤੇ ਛੋਲਿਆਂ ਦਾ ਪੈਕ ਬਣਾ ਕੇ ਚਿਹਰੇ 'ਤੇ ਲਗਾ ਸਕਦੇ ਹੋ।
ਘਿਓ ਅਤੇ ਬੇਸਨ ਦੇ ਪੈਕ
ਇਕ ਕਟੋਰਾ ਲਓ। ਵੇਸਨ ਮਿਲਾਓ ਤੇ ਫਿਰ ਇਸ ਵਿਚ ਘਿਓ ਮਿਲਾਓ। ਤੁਸੀਂ ਚਾਹੋ ਤਾਂ ਇਸ 'ਚ ਹਲਦੀ ਵੀ ਮਿਲਾ ਸਕਦੇ ਹੋ। ਪੇਸਟ ਨੂੰ ਆਪਣੇ ਚਿਹਰੇ 'ਤੇ ਲਗਾਓ ਅਤੇ 10 ਤੋਂ 15 ਮਿੰਟ ਲਈ ਛੱਡ ਦਿਓ। ਚਿਹਰੇ ਨੂੰ ਪਾਣੀ ਨਾਲ ਸਾਫ਼
ਘਿਓ ਤੇ ਕੇਸਰ ਦੀ ਵਰਤੋਂ
ਕਈ ਔਰਤਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਚਮੜੀ ਬਹੁਤ ਖੁਸ਼ਕ ਹੋ ਜਾਂਦੀ ਹੈ। ਅਜਿਹੇ 'ਚ ਤੁਸੀਂ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਕੇ ਚਮੜੀ ਦੀ ਚਮਕ ਬਰਕਰਾਰ ਰੱਖ ਸਕਦੇ ਹੋ।
ਕਿਵੇਂ ਬਣਾਉਣਾ ਹੈ
ਇੱਕ ਕਟੋਰਾ ਲਓ, ਇਸ ਵਿਚ ਘਿਓ, ਕੇਸਰ ਤੇ ਹਲਦੀ ਨੂੰ ਮਿਲਾਓ। ਆਪਣੇ ਚਿਹਰੇ 'ਤੇ ਲਗਾਓ ਅਤੇ 10 ਤੋਂ 15 ਮਿੰਟ ਲਈ ਛੱਡ ਦਿਓ। ਚਿਹਰੇ ਨੂੰ ਪਾਣੀ ਨਾਲ ਸਾਫ਼ ਕਰ ਲਓ।ਚਾਹੋ ਤਾਂ ਇਸ ਦੀ ਵਰਤੋਂ ਗਰਦਨ 'ਤੇ ਵੀ ਕਰ ਸਕਦੇ ਹੋ।
ਭਾਰਤ ਦੀਆਂ ਇਨ੍ਹਾਂ ਖੂਬਸੂਰਤ ਥਾਵਾਂ ਦਾ ਤੁਸੀਂ ਬਿਨਾਂ ਪਰਮਿਟ ਨਹੀਂ ਕਰ ਸਕਦੇ ਦੀਦਾਰ
Read More