ਭਾਰਤ ਦੀਆਂ ਇਨ੍ਹਾਂ ਖੂਬਸੂਰਤ ਥਾਵਾਂ ਦਾ ਤੁਸੀਂ ਬਿਨਾਂ ਪਰਮਿਟ ਨਹੀਂ ਕਰ ਸਕਦੇ ਦੀਦਾਰ
By Ramandeep Kaur
2022-11-22, 14:55 IST
punjabijagran.com
ਯਾਤਰਾ ਲਈ ਪਰਮਿਟ
ਤੁਹਾਨੂੰ ਦੂਸਰੇ ਦੇਸ਼ਾਂ ਲਈ ਐਂਟਰੀ ਲਈ ਵੀਜ਼ੇ ਦੀ ਜ਼ਰੂਰਤ ਪੈਂਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਦੇ ਕਈ ਸ਼ਹਿਰ ਅਜਿਹੇ ਹਨ, ਜਿੱਥੇ ਤੁਸੀਂ ਬਿਨਾਂ ਆਗਿਆ ਜਾਂ ਪਰਮਿਟ ਦੇ ਨਹੀਂ ਜਾ ਸਕਦੇ।
ਲੱਦਾਖ
ਲੱਦਾਖ ਦੀਆਂ ਕੁਝ ਥਾਵਾਂ LOC ਦੇ ਨੇੜੇ ਹਨ, ਇਸ ਕਾਰਨ ਉੱਥੇ ਜਾਣ ਲਈ ਪਰਮਿਟ ਜ਼ਰੂਰੀ ਹੈ। ਇਸ ਤੋਂ ਇਲਾਵਾ ਨੁਬਰਾ ਘਾਟੀ, ਤਸੋ ਮੋਰੀਰੀ ਝੀਲ, ਖਾਰੜੂੰਗਲਾ ਲਈ ਵੀ ਇਕ ਦਿਨ ਦਾ ਪਰਮਿਟ ਮਿਲਦਾ ਹੈ।
ਨਾਗਾਲੈਂਡ
ਹਰ ਸਾਲ ਹਜ਼ਾਰਾਂ ਲੋਕ ਨਾਗਾਲੈਂਡ ਦੀਆਂ ਵਾਦੀਆਂ ਦਾ ਦੀਦਾਰ ਕਰਨ ਜਾਂਦੇ ਹਨ, ਪਰ ਕੋਹਿਮਾ, ਮੋਕੋਕਚੁੰਗ, ਵੋਖਾ ਦੀਮਾਪੁਰ ਆਦਿ ਸਣੇ ਕਈ ਥਾਵਾਂ 'ਤੇ 5 ਦਿਨਾਂ ਦਾ ਪਰਮਿਟ 50 ਰੁ. 'ਚ ਮਿਲਦਾ ਹੈ।
ਅਰੁਣਾਂਚਲ ਪ੍ਰਦੇਸ਼
ਇਸ ਸੂਬੇ ਦੇ ਭੂਟਾਨ, ਮਿਆਂਮਾਰ ਤੇ ਚੀਨ ਬਾਰਡਰ 'ਤੇ ਸਥਿਤ ਹੋਣ ਕਰ ਕੇ ਇਸ ਦੇ ਈਟਾਨਗਰ, ਤਵਾਂਗ, ਰੋਇੰਗ, ਪਾਸੀਘਾਠ, ਜ਼ੀਰੋ ਆਦਿ ਜਗਾਵਾਂ ਲਈ ਪਰਮਿਟ ਜ਼ਰੂਰੀ ਹੈ।
ਸਿੱਕਮ
ਸਿੱਕਮ ਦੀਆਂ ਤਸੌਂਗਮੋ ਝੀਲ, ਗੋਇਚਲਾ ਟ੍ਰੇਕ, ਨਾਥੂੱਲਾ, ਯੁਮਥਾਂਗ ਗੁਰੂਡੋਂਗਮਾਰ ਜਿਹੀਆਂ ਥਾਵਾਂ ਦੀ ਸੈਰ ਬਿਨਾਂ ਪਰਮਿਟ ਦੇ ਨਹੀਂ ਹੋ ਸਕਦੀ। ਇਸ ਦੇ ਲਈ ਇਨਰ ਲਾਈਨ ਪਰਮਿਟ ਜ਼ਰੂਰੀ ਹੈ।
ਮਣੀਪੁਰ
ਇਸ ਖੂਬਸੂਰਤ ਸ਼ਹਿਰ ਦਾ ਦੀਦਾਰ ਵੀ ਅਸਾਨ ਨਹੀਂ ਹੈ। ਇੱਥੇ ਜਾਣ ਲਈ ਪਰਮਿਟ ਦੀ ਲੋੜ ਹੈ। ਇਸ ਦੇ ਲਈ ਪਾਸਪੋਰਟ ਸਾਈਜ਼ ਫੋਟੋ ਤੇ ਅਧਾਰ ਕਾਰਡ ਲੋੜੀਂਦਾ ਹੈ।
ਲਕਸ਼ਦੀਪ
ਇਸ ਸ਼ਾਂਤ ਆਈਲੈਂਡ 'ਚ ਕੁਝ ਦਿਨ ਬਿਤਾਉਣ ਲਈ ਪਰਮਿਟ ਲੈਣਾ ਲਾਜ਼ਮੀ ਹੈ। ਪਰਮਿਟ ਲੈ ਕੇ ਉਸ ਨੂੰ ਸਟੇਸ਼ਨ ਹਾਊਸ ਆਫਿਸਰ ਕੋਲ ਜਮ੍ਹਾ ਕਰਵਾਉਣਾ ਪੈਂਦਾ ਹੈ।
ਇਹ ਹੈਂਡਬੈਗ ਡਿਜ਼ਾਈਨ ਹਨ ਦਫਤਰ ਲਈ ਵਧੀਆਂ
Read More