ਇਨ੍ਹਾਂ ਤਰੀਕਿਆਂ ਨਾਲ ਕਰੋ ਨਾਰੀਅਲ ਦੇ ਤੇਲ ਦਾ ਇਸਤੇਮਾਲ,ਚਮੜੀ 'ਚ ਆ ਜਾਵੇਗਾ ਨਿਖਾਰ


By Tejinder Thind2023-01-21, 12:17 ISTpunjabijagran.com

ਮੇਕਅੱਪ ਹਟਾਉਣ ਲਈ

ਨਾਰੀਅਲ ਦਾ ਤੇਲ ਇੱਕ ਸ਼ਾਨਦਾਰ ਕੁਦਰਤੀ ਮੇਕਅਪ ਰਿਮੂਵਰ ਹੈ। ਇਸ ਲਈ ਨਾਰੀਅਲ ਦੇ ਤੇਲ 'ਚ ਰੂੰ ਨੂੰ ਭਿਓ ਕੇ ਚਿਹਰੇ 'ਤੇ ਲਗਾਓ।

ਫਟੀਆਂ ਅੱਡੀਆਂ ਲਈ

ਅੱਡੀਆਂ ਦੇ ਫੱਟਣ ਦੀ ਸਮੱਸਿਆ ਆਮ ਹੈ। ਇਸ ਤੋਂ ਰਾਹਤ ਪਾਉਣ ਲਈ ਤੁਸੀਂ ਨਾਰੀਅਲ ਤੇਲ ਦੀ ਵਰਤੋਂ ਕਰ ਸਕਦੇ ਹੋ। ਇਹ ਅੱਡੀ ਨੂੰ ਨਰਮ ਬਣਾਉਣ ਵਿੱਚ ਮਦਦ ਕਰਦਾ ਹੈ। ਇਸ ਦੇ ਲਈ ਰੋਜ਼ ਰਾਤ ਨੂੰ ਨਾਰੀਅਲ ਦੇ ਤੇਲ ਨਾਲ ਫਟੀ ਹੋਈ ਅੱਡੀ ਦੀ ਮਾਲਿਸ਼ ਕਰੋ।

ਫਟੇ ਹੋਏ ਬੁੱਲ੍ਹਾਂ ਲਈ

ਨਾਰੀਅਲ ਤੇਲ ਬੁੱਲ੍ਹਾਂ ਨੂੰ ਨਮੀ ਦੇਣ ਦਾ ਕੰਮ ਕਰਦਾ ਹੈ। ਇਹ ਸੁੱਕੇ ਬੁੱਲ੍ਹਾਂ ਨੂੰ ਹਾਈਡ੍ਰੇਟ ਕਰਨ ਦਾ ਕੰਮ ਕਰਦਾ ਹੈ। ਇਸ ਦੀ ਵਰਤੋਂ ਕਰਕੇ ਤੁਸੀਂ ਘਰ 'ਚ ਲਿਪ ਬਾਮ ਵੀ ਬਣਾ ਸਕਦੇ ਹੋ।

ਚਮਕਦਾਰ ਚਮੜੀ ਲਈ

ਖੁਸ਼ਕ ਚਮੜੀ ਦੀ ਸਮੱਸਿਆ ਹੈ ਤਾਂ ਇਕ ਕਟੋਰੀ 'ਚ ਇਕ ਚੱਮਚ ਨਾਰੀਅਲ ਤੇਲ ਲਓ, ਉਸ 'ਚ ਸ਼ਹਿਦ ਮਿਲਾ ਲਓ। ਹੁਣ ਇਸ ਨੂੰ ਚਿਹਰੇ 'ਤੇ ਲਗਾਓ, ਲਗਭਗ 15-20 ਮਿੰਟ ਬਾਅਦ ਪਾਣੀ ਨਾਲ ਧੋ ਲਓ। ਤੁਸੀਂ ਇਸ ਪੈਕ ਦੀ ਵਰਤੋਂ ਹਫ਼ਤੇ ਵਿੱਚ ਦੋ ਵਾਰ ਕਰ ਸਕਦੇ ਹੋ।

ਟੈਨਿੰਗ ਤੋਂ ਛੁਟਕਾਰਾ ਪਾਉਣ ਲਈ

ਨਾਰੀਅਲ ਦੇ ਤੇਲ ਦੀ ਵਰਤੋਂ ਕਰਕੇ ਤੁਸੀਂ ਟੈਨਿੰਗ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਦੇ ਲਈ ਨਾਰੀਅਲ ਦੇ ਤੇਲ 'ਚ ਨਿੰਬੂ ਦਾ ਰਸ ਮਿਲਾਓ, ਫਿਰ ਇਸ ਮਿਸ਼ਰਣ ਨੂੰ ਚਿਹਰੇ 'ਤੇ ਲਗਾਓ। ਕਰੀਬ 10-15 ਮਿੰਟ ਬਾਅਦ ਕੋਸੇ ਪਾਣੀ ਨਾਲ ਧੋ ਲਓ।

ਕੁਦਰਤੀ ਸਕ੍ਰੱਬ

ਨਾਰੀਅਲ ਦੇ ਤੇਲ ਦੀ ਵਰਤੋਂ ਕਰਕੇ ਕੁਦਰਤੀ ਸਕ੍ਰੱਬ ਬਣਾਇਆ ਜਾ ਸਕਦਾ ਹੈ। ਇਸ ਦੇ ਲਈ ਇਕ ਕਟੋਰੀ 'ਚ ਇਕ ਚੱਮਚ ਬ੍ਰਾਊਨ ਸ਼ੂਗਰ ਲਓ, ਉਸ 'ਚ ਦੋ ਚਮਚ ਨਾਰੀਅਲ ਤੇਲ ਮਿਲਾਓ, ਫਿਰ ਇਸ ਨਾਲ ਚਿਹਰੇ ਨੂੰ ਰਗੜੋ, ਕੁਝ ਦੇਰ ਬਾਅਦ ਪਾਣੀ ਨਾਲ ਧੋ ਲਓ।

ਪੰਜਾਬ ਘੁੰਮਣ ਦਾ ਕਰ ਰਹੇ ਹੋ ਪਲਾਨ, ਤਾਂ ਇਨ੍ਹਾਂ ਖਾਣ ਵਾਲੀਆਂ ਚੀਜ਼ਾਂ ਨੂੰ ਜਰੂਰ ਕਰੋ ਟ੍ਰਾਈ