ਉਰਵਸ਼ੀ ਰੌਤੇਲਾ ਨੇ ਸੋਸ਼ਲ ਮੀਡੀਆ ’ਤੇ ਤਾਜ਼ੀਆਂ ਫੋਟੋਆਂ ਸ਼ੇਅਰ ਕੀਤੀਆਂ ਹਨ, ਜਿਸ ਵਿਚ ਅਦਾਕਾਰਾ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।
ਤਾਜ਼ੀਆਂ ਫੋਟੋਆਂ ’ਚ ਅਦਾਕਾਰਾ ਨੇ ਭਾਰਤੀ ਆਊਟਫਿੱਟ ਪਹਿਨਿਆ ਹੈ। ਨਾਲ ਹੀ ਡਾਂਡੀਆ ਪੋਜ਼ ਵੀ ਦਿੱਤਾ ਹੈ।
ਉਰਵਸ਼ੀ ਰੌਤੇਲਾ ਨੇ ਹਰੇ ਰੰਗ ਦਾ ਕਢਾਈ ਵਾਲਾ ਲਹਿੰਗਾ ਚੌਲੀ ਪਹਿਨਿਆ ਹੈ। ਨਾਲ ਹੀ ਦੁਪੱਟਾ ਪਾਇਆ ਹੋਇਆ ਹੈ ਤੇ ਪੋਟਲੀ ਵੀ ਮੈਚਿੰਗ ਹੀ ਫਡ਼ੀ ਹੋਈ ਹੈ।
ਉਰਵਸ਼ੀ ਦੀ ਪੂਰੀ ਲੁੱਕ ਦੀ ਗੱਲ ਕੀਤੀ ਜਾਵੇ ਤਾਂ ਅਦਾਕਾਰਾ ਨੇ ਬੈਕਲੈਸ ਬਲਾਊਜ਼ ਨਾਲ ਮੈਚਿੰਗ ਖੂਬਸੂਰਤ ਗਹਿਣੇ ਪਹਿਨੇ ਹੋਏ ਹਨ।
ਫਿਲਹਾਲ ਅਦਾਕਾਰਾ ਆਸਟ੍ਰੇਲੀਆ ’ਚ ਹੀ ਹੈ। ਬੀਤੇ ਦਿਨ ਉਦਾਸ ਭਰੀ ਸ਼ਾਇਰੀ ਲਿਖ ਕੇ ਉਸ ਨੇ ਫੈਨਜ਼ ਦਾ ਦਿਲ ਲੁੱਟ ਲਿਆ।
ਉਰਵਸ਼ੀ ਦੀ ਖੂਬਸੂਰਤੀ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਘੱਟ ਹੈ। ਉਸ ਦੀ ਹਰ ਝਲਕ ਲਈ ਉਸ ਦੇ ਦੀਵਾਨੇ ਬੇਤਾਬ ਰਹਿੰਦੇ ਹਨ।