ਇਹ 9 ਭੋਜਨ ਘੱਟ ਕਰਦੇ ਹਨ ਯੂਰਿਕ ਐਸਿਡ ਦੇ ਹਾਈ ਲੈਵਲ ਨੂੰ, ਜਾਣੋ ਇਨਾਂ ਬਾਰੇ


By Neha Diwan30, Sep 2022 01:30 PMpunjabijagran.com

ਟਮਾਟਰ

ਟਮਾਟਰ ਨੂੰ ਹਮੇਸ਼ਾ ਭੋਜਨ ਤੋਂ ਪਹਿਲਾਂ ਖਾਣਾ ਚਾਹੀਦਾ ਹੈ, ਕਿਉਂਕਿ ਇਹ ਖੂਨ 'ਚ ਉੱਚ ਯੂਰਿਕ ਐਸਿਡ ਬਣਨ ਤੋਂ ਰੋਕਦਾ ਹੈ।

ਕੇਲਾ

ਜੇ ਸਰੀਰ 'ਚ ਯੂਰਿਕ ਐਸਿਡ ਦਾ ਲੈਵਲ ਜ਼ਿਆਦਾ ਹੈ ਤਾਂ ਇਸ ਨਾਲ ਗਠੀਆ ਹੋ ਸਕਦੈ। ਇਸ ਨੂੰ ਘੱਟ ਕਰਨ ਲਈ ਖਾਓ ਕੇਲਾ। ਕਿਉਂਕਿ ਇਸ 'ਚ ਪਿਊਰੀਨ ਦੀ ਮਾਤਰਾ ਹੁੰਦੀ ਹੈ ਘੱਟ।

ਸੇਬ

ਸੇਬ ਸਵਾਦਲਾ ਫਲ ਹੋਣ ਦੇ ਨਾਲ-ਨਾਲ ਸਿਹਤਮੰਦ ਵੀ ਹੈ, ਇਸ 'ਚ ਹੁੰਦਾ ਹੈ ਬਹੁਤ ਸਾਰਾ ਡਾਇਟਰੀ ਫਾਈਬਰ। ਜੋ ਯੂਰਿਕ ਐਸਿਡ ਨੂੰ ਲੈਂਦਾ ਹੈ ਸੋਖ ਤੇ ਫਿਰ ਪਿਸ਼ਾਬ ਰਾਹੀਂ ਜਾਂਦਾ ਹੈ ਬਾਹਰ ਨਿਕਲ।

ਚੈਰੀ

ਚੈਰੀ 'ਚ ਐਨਥੋਸਾਇਨਿਨ ਨਾਮਕ ਕੁਦਰਤੀ ਮਿਸ਼ਰਣ ਹੁੰਦੇ ਹਨ, ਜੋ ਯੂਰਿਕ ਐਸਿਡ ਦੇ ਕ੍ਰਿਸਟਾਲਾਈਜ਼ੇਸ਼ਨ ਤੇ ਇਸਦੇ ਜੋੜਾਂ ਨੂੰ ਘਟਾਉਣ 'ਚ ਮਦਦ ਕਰਦੇ ਹਨ।

ਨਿੰਬੂ

ਨਿੰਬੂ ਵਿਟਾਮਿਨ-ਸੀ ਤੇ ਸਿਟਰਿਕ ਐਸਿਡ ਨਾਲ ਭਰਪੂਰ ਹੁੰਦੇ ਹਨ। ਨਿੰਬੂ ਯੂਰਿਕ ਐਸਿਡ ਦੇ ਲੈਵਲ ਨੂੰ ਸਹੀ ਬਣਾਈ ਰੱਖਣ 'ਚ ਮਦਦ ਕਰਦਾ ਹੈ।

ਕੌਫੀ

ਕੌਫੀ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ, ਜੋ ਯੂਰਿਕ ਐਸਿਡ ਨੂੰ ਜੋੜਾਂ 'ਚ ਜਮ੍ਹਾ ਹੋਣ ਤੇ ਸਮੱਸਿਆਵਾਂ ਪੈਦਾ ਹੋਣ ਤੋਂ ਰੋਕਦੀ ਹੈ।

ਗ੍ਰੀਨ-ਟੀ

ਭਾਰ ਘਟਾਉਣ ਦੇ ਨਾਲ-ਨਾਲ ਗ੍ਰੀਨ-ਟੀ ਸਰੀਰ 'ਚ ਯੂਰਿਕ ਐਸਿਡ ਦੇ ਲੈਵਲ ਨੂੰ ਘੱਟ ਕਰਦੀ ਹੈ।

ਅਲਸੀ ਦੇ ਬੀਜ

ਇਹ ਬੀਜ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੁੰਦੇ ਹਨ, ਜੋ ਸਰੀਰ 'ਚ ਯੂਰਿਕ ਐਸਿਡ ਦੇ ਕਾਰਨ ਹੋਈ ਸੋਜ ਨੂੰ ਘੱਟ ਕਰਦੇ ਹਨ।

Healthy ਤੇ Glowing Skin ਪਾਉਣ ਲਈ ਪੀਓ ਇਹ 6 ਤਰ੍ਹਾਂ ਦਾ ਜੂਸ