Healthy ਤੇ Glowing Skin ਪਾਉਣ ਲਈ ਪੀਓ ਇਹ 6 ਤਰ੍ਹਾਂ ਦਾ ਜੂਸ


By Tejinder Thind30, Sep 2022 12:38 PMpunjabijagran.com

ਸੰਤਰੇ ਤੇ ਅਦਰਕ ਦਾ ਜੂਸ

ਸਿਹਤਮੰਦ ਚਮੜੀ ਲਈ ਖੱਟੇ ਫ਼ਲ ਫਾਇਦੇਮੰਦ ਹੁੰਦੇ ਹਨ। ਇਸ 'ਚ ਐਂਟੀਆਕਸੀਡੈਂਟ ਹੁੰਦੇ ਹਨ, ਜੋ ਯੂਵੀ ਰੇਡੀਏਸ਼ਨ ਤੇ ਵਿਟਾਮਿਨ ਸੀ ਹੁੰਦਾ ਹੈ। ਅਦਰਕ ਦਾ ਸੁਆਦ ਮਿੱਠਾ ਤੇ ਹਲਕਾ ਤੇਜ਼ ਹੁੰਦਾ ਹੈ ਪਰ ਚਮੜੀ ਦੀ ਚਮਕਾਉਣ 'ਚ ਮਦਦ ਕਰਦਾ ਹੈ।

ਟਮਾਟਰ ਦਾ ਜੂਸ

ਵਿਟਾਮਿਨ-ਸੀ ਚਮੜੀ ਲਈ ਵਧੀਆ ਹੈ ਕਿਉਂਕਿ ਐਂਟੀਆਕਸੀਡੈਂਟ ਕੋਲੇਜਨ ਦੇ ਨਿਰਮਾਣ 'ਚ ਅਹਿਮ ਰੋਲ ਅਦਾ ਕਰਦੇ ਹਨ। ਟਮਾਟਰ 'ਚ ਵਿਟਾਮਿਨ ਸੀ ਵੀ ਭਰਪੂਰ ਹੁੰਦਾ ਹੈ, ਜੋ ਚਮੜੀ ਨੂੰ ਯੂਵੀ ਕਿਰਨਾਂ ਤੋਂ ਬਚਾਉਂਦਾ ਹੈ।

ਸੇਬ ਅਤੇ ਪੁਦੀਨੇ ਦਾ ਜੂਸ

ਸੇਬ 'ਚ ਪੁਦੀਨੇ ਦੀਆਂ ਕੁਝ ਪੱਤੀਆਂ ਮਿਲਾ ਕੇ ਜੂਸ ਬਣਾ ਲਓ। ਸੇਬ ਐਂਟੀ- ਇੰਫਲਾਮੇਟਰੀ ਹੈ। ਪੁਦੀਨਾ ਚਮੜੀ ਦੇ ਪੋਰਸ ਨੂੰ ਸਾਫ਼ ਕਰਦਾ ਹੈ ਤੇ ਚਮੜੀ ਨੂੰ ਨਰਮ ਤੇ ਹਾਈਡ੍ਰੇਟਿਡ ਬਣਾਉਂਦੇ ਹਨ। ਇਸ ਨਾਲ ਝੁਰੜੀਆਂ ਦੂਰ ਹੁੰਦੀਆਂ ਹਨ।

ਪੱਤੇਦਾਰ ਹਰੀਆਂ ਸਬਜ਼ੀਆਂ ਦਾ ਜੂਸ

ਹਰੀਆਂ ਪੱਤੇਦਾਰ ਸਬਜ਼ੀਆਂ 'ਚ ਕੈਰੋਟੀਨੋਇਡਸ ਦਾ ਵਧੀਆ ਸਰੋਤ ਹਨ। ਜੂਸ ਨੂੰ ਬਣਾਉਣ ਲਈ ਇਕ ਕੱਪ ਗੋਭੀ, ਪਾਲਕ ਤੇ ਪੁਦੀਨੇ ਦੀਆਂ ਕੁਝ ਪੱਤੀਆਂ ਪਾਓ ਅਤੇ ਆਪਣੀ ਪਸੰਦ ਦੇ ਫਲਾਂ ਨੂੰ ਮਿਲਾ ਕੇ ਜੂਸ ਕੱਢੋ।

ਗਾਜਰ ਦਾ ਜੂਸ

ਗਾਜਰ 'ਚ ਚਮੜੀ ਨੂੰ ਚਮਕਦਾਰ ਬਣਾਉਣ ਵਾਲੇ ਵਿਟਾਮਿਨ ਅਤੇ ਖਣਿਜ ਹੁੰਦੇ ਹਨ, ਜਿਸ 'ਚ ਬਾਇਓਟਿਨ ਤੇ ਵਿਟਾਮਿਨ ਏ ਦੋਵੇਂ ਸ਼ਾਮਲ ਹਨ। ਜੂਸ ਦੇ ਫਾਇਦੇ ਨੂੰ ਵਧਾਉਣ ਲਈ ਹਲਦੀ ਵੀ ਮਿਲਾ ਸਕਦੇ ਹੋ।

ਚੁਕੰਦਰ ਤੇ ਬਦਾਮ ਦਾ ਜੂਸ

ਵਿਟਾਮਿਨ-ਏ ਵਾਂਗ ਵਿਟਾਮਿਨ-ਈ ਵੀ ਚਮੜੀ ਦੀ ਜਲਣ ਨੂੰ ਘੱਟ ਕਰਦਾ ਹੈ। ਚੁਕੰਦਰ ਤੇ ਬਦਾਮ ਦੋਵੇਂ ਹੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ।

ਪਾਚਨ ਤੰਤਰ ਦਰੁੱਸਤ ਰੱਖਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ