ਉਰਫੀ ਜਾਵੇਦ ਦਾ ਜਨਮ 15 ਅਕਤੂਬਰ 1997 ਨੂੰ ਲਖਨਊ, ਉੱਤਰ ਪ੍ਰਦੇਸ਼ 'ਚ ਇਕ ਮੁਸਲਮਾਨ ਪਰਿਵਾਰ 'ਚ ਹੋਇਆ ਸੀ।
ਉਰਫੀ ਜਾਵੇਦ ਲਖਨਊ ਦੀ ਰਹਿਣ ਵਾਲੀ ਹੈ ਤੇ ਆਪਣੀ ਸਕੂਲੀ ਪੜ੍ਹਾਈ ਇੱਥੋਂ ਦੇ ਸਿਟੀ ਮੋਂਟੇਸਰੀ ਸਕੂਲ ਤੋਂ ਕੀਤੀ ਹੈ ਜਦਕਿ ਐਮਿਟੀ ਯੂਨੀਵਰਸਿਟੀ, ਲਖਨਊ ਤੋਂ ਮਾਸ ਕਮਿਊਨੀਕੇਸ਼ਨ ਕੀਤੀ ਹੈ।
ਕਾਲਜ ਤੋਂ ਲੈ ਕੇ ਹੁਣ ਤਕ 10 ਸਾਲਾਂ ਦੌਰਾਨ ਉਰਫੀ 'ਚ ਸ਼ੌਕਿੰਗ ਟ੍ਰਾਂਸਫੋਮੇਸ਼ਨ ਦੇਖਣ ਨੂੰ ਮਿਲੀ ਹੈ।
ਉਰਫੀ ਜਾਵੇਦ ਨੇ ਸਾਲ 2017 'ਚ ਪਹਿਲੀ ਵਾਰ ਬਿਕਨੀ 'ਚ ਇਕ ਫੋਟੋ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਸੀ।
2016 ਦੌਰਾਨ ਉਰਫੀ ਜਾਵੇਦ ਦੀ ਫੈਸ਼ਨ ਸੈਂਸ 'ਚ ਕਾਫੀ ਬਦਲਾਅ ਆਇਆ। ਇਸ ਦੌਰਾਨ ਉਹ ਮੁੰਬਈ ਆ ਗਈ।
ਉਰਫੀ ਜਾਵੇਦ ਨੂੰ ਸੋਸ਼ਲ ਮੀਡੀਆ ਸੇਂਸੇਸ਼ਨ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਬਿਗ ਬੌਸ ਓਟੀਟੀ ਤੋਂ ਉਸਦੀ ਪਾਪੁਲੈਰਿਟੀ 'ਚ ਹੋਰ ਵੀ ਵਧ ਰਹੀ ਹੈ।
ਬਿੱਗ ਬੌਸ ਓਟੀਟੀ 'ਚ ਆਉਣ ਤੋਂ ਬਾਅਦ ਉਰਫੀ ਨੂੰ ਜ਼ਿਆਦਾ ਪਛਾਣ ਮਿਲੀ। ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਆਪਣੇ ਅਤਰੰਗੀ ਕੱਪੜਿਆਂ ਕਾਰਨ ਉਹ ਹਮੇਸਾ ਚਰਚਾ 'ਚ ਰਹਿੰਦੀ ਹੈ।