Amitabh Bachchan ਕਿਉਂ ਸਾਲ 'ਚ ਦੋ ਵਾਰ ਮਨਾਉਂਦੇ ਹਨ ਆਪਣਾ ਜਨਮ ਦਿਨ, ਜਾਣੋ


By Neha diwan2023-10-11, 12:11 ISTpunjabijagran.com

ਅਮਿਤਾਭ ਬੱਚਨ

ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਅੱਜ 11 ਅਕਤੂਬਰ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। ਕੁਝ ਲੋਕ ਬਿੱਗ ਬੀ ਨੂੰ ਸਦੀ ਦਾ ਮੇਗਾਸਟਾਰ ਕਹਿੰਦੇ ਹਨ ਜਦੋਂ ਕਿ ਕੁਝ ਲੋਕ ਉਨ੍ਹਾਂ ਨੂੰ ਸ਼ਹਿਨਸ਼ਾਹ ਕਹਿੰਦੇ ਹਨ।

ਸੋਸ਼ਲ ਮੀਡੀਆ

ਅਮਿਤਾਭ ਬੱਚਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੇ ਪ੍ਰਸ਼ੰਸਕਾਂ ਲਈ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਬਿੱਗ ਬੀ ਅੱਜ ਆਪਣਾ 81ਵਾਂ ਜਨਮਦਿਨ ਮਨਾ ਰਹੇ ਹਨ।

ਕਦੋਂ ਹੋਇਆ ਜਨਮ

ਅਮਿਤਾਭ ਬੱਚਨ ਦਾ ਜਨਮ 11 ਅਕਤੂਬਰ 1942 ਨੂੰ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਜ਼ਿਲ੍ਹੇ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਹਰਿਵੰਸ਼ ਰਾਏ ਬੱਚਨ ਸੀ, ਜੋ ਹਿੰਦੀ ਜਗਤ ਦੇ ਪ੍ਰਸਿੱਧ ਕਵੀ ਸਨ।

ਫਿਲਮੀ ਕਰੀਅਰ

ਅਮਿਤਾਭ ਬੱਚਨ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1969 'ਚ ਫਿਲਮ 'ਸਾਤ ਹਿੰਦੁਸਤਾਨੀ' ਨਾਲ ਬਾਲੀਵੁੱਡ 'ਚ ਕੀਤੀ ਸੀ। ਅਭਿਨੇਤਾ ਲਈ ਇੱਥੇ ਪਹੁੰਚਣਾ ਬਿਲਕੁਲ ਵੀ ਆਸਾਨ ਨਹੀਂ ਸੀ।

ਦੋ ਵਾਰ ਮਨਾਉਂਦੇ ਹਨ ਜਨਮਦਿਨ

ਅਮਿਤਾਭ ਬੱਚਨ ਸਾਲ 'ਚ ਇਕ ਵਾਰ ਨਹੀਂ ਸਗੋਂ ਦੋ ਵਾਰ ਆਪਣਾ ਜਨਮਦਿਨ ਮਨਾਉਂਦੇ ਹਨ। 11 ਅਕਤੂਬਰ ਨੂੰ ਪਹਿਲਾ ਜਨਮਦਿਨ, ਜਿਸ ਦਿਨ ਉਹ ਪੈਦਾ ਹੋਏ ਤੇ 2 ਅਗਸਤ ਨੂੰ ਆਪਣਾ ਦੂਜਾ ਜਨਮਦਿਨ ਮਨਾਉਂਦਾ ਹੈ।

ਵਜ੍ਹਾ ਹੈ ਕਾਫੀ ਖਾਸ

24 ਜੁਲਾਈ 1982 ਨੂੰ ਬੈਂਗਲੁਰੂ 'ਚ ਫਿਲਮ 'ਕੁਲੀ' ਦੇ ਐਕਸ਼ਨ ਸੀਨ ਦੌਰਾਨ ਅਮਿਤਾਭ ਬੱਚਨ ਨੂੰ ਪੁਨੀਤ ਈਸਰ ਨੇ ਗਲਤੀ ਨਾਲ ਪੇਟ 'ਚ ਮੁੱਕਾ ਮਾਰ ਦਿੱਤਾ ਸੀ। ਜਿਸ ਕਾਰਨ ਹੋ ਮੌਤ ਨੂੰ ਹਰਾ ਕੇ 2 ਅਗਸਤ ਨੂੰ ਵਾਪਸ ਪਰਤੇ ਸਨ।

ਸਭ ਤੋਂ ਅਮੀਰ ਅਦਾਕਾਰਾਂ 'ਚੋਂ ਇੱਕ

ਅਮਿਤਾਭ ਬੱਚਨ ਨੇ ਕਈ ਵੱਡੀਆਂ ਫਿਲਮਾਂ ਵਿੱਚ ਕੰਮ ਕੀਤਾ ਜਿਸ ਤੋਂ ਉਨ੍ਹਾਂ ਨੇ ਕਾਫੀ ਕਮਾਈ ਕੀਤੀ। ਇਸ ਤੋਂ ਇਲਾਵਾ ਉਹ ਕਈ ਇਸ਼ਤਿਹਾਰਾਂ 'ਚ ਵੀ ਨਜ਼ਰ ਆਉਂਦੇ ਹਨ, ਜਿਸ ਤੋਂ ਉਸ ਨੂੰ ਭਾਰੀ ਆਮਦਨ ਹੁੰਦੀ ਹੈ।

ਕੁੱਲ ਜਾਇਦਾਦ

ਕੁੱਲ ਜਾਇਦਾਦ 3,190 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਅੰਦਾਜ਼ਨ ਸਾਲਾਨਾ ਆਮਦਨ ਲਗਭਗ 60 ਕਰੋੜ ਰੁਪਏ ਹੈ। ਆਮਦਨ ਦਾ ਇੱਕ ਵੱਡਾ ਹਿੱਸਾ ਉਨ੍ਹਾਂ ਦੇ ਫਿਲਮ ਪ੍ਰੋਜੈਕਟਾਂ ਅਤੇ ਬ੍ਰਾਂਡ ਐਡੋਰਸਮੈਂਟਾਂ ਤੋਂ ਆਉਂਦਾ ਹੈ।

ਕਿਹੜੇ ਬ੍ਰਾਂਡ

ਬਹੁਤ ਸਾਰੇ ਬ੍ਰਾਂਡਾਂ ਨਾਲ ਬੱਚਨ ਦਾ ਸਬੰਧ ਉਨ੍ਹਾਂ ਦੀ ਆਮਦਨ ਵਿੱਚ ਵੱਡਾ ਯੋਗਦਾਨ ਹੈ। ਐਡੋਰਸਮੈਂਟ ਪੋਰਟਫੋਲੀਓ ਵਿੱਚ ਨੇਸਲੇ, ਡਾਬਰ, ਇਮਾਮੀ, ਪੈਪਸੀ, ਕੈਡਬਰੀ ਅਤੇ ਹੋਰ ਬਹੁਤ ਸਾਰੇ ਬ੍ਰਾਂਡ ਸ਼ਾਮਲ ਹਨ।

ਲਗਜ਼ਰੀ ਲਾਈਫਸਟਾਈਲ

ਬੱਚਨ ਦੀ ਆਲੀਸ਼ਾਨ ਲਾਈਫਸਟਾਈਲ ਉਨ੍ਹਾਂ ਦੀ ਦੌਲਤ ਤੋਂ ਝਲਕਦਾ ਹੈ। ਮੁੰਬਈ ਦੇ ਜੁਹੂ ਸਥਿਤ ਉਨ੍ਹਾਂ ਦੇ ਘਰ ਜਲਸਾ ਦੀ ਕੀਮਤ ਲਗਭਗ 112 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਕਾਰਾਂ ਦਾ ਕੁਲੈਕਸ਼ਨ

ਬੈਂਟਲੇ ਕਾਂਟੀਨੈਂਟਲ ਜੀਟੀ, ਰੇਂਜ ਰੋਵਰ ਆਟੋਬਾਇਓਗ੍ਰਾਫੀ, ਰੋਲਜ਼ ਰਾਇਸ ਫੈਂਟਮ, ਲੈਕਸਸ ਐਲਐਕਸ 570 ਤੇ ਔਡੀ ਏ8ਐਲ ਸ਼ਾਮਲ ਹਨ, ਉਨ੍ਹਾਂ ਕੋਲ ਇਕ ਪ੍ਰਾਈਵੇਟ ਜੈੱਟ ਹੈ ਜਿਸ ਦੀ ਕੀਮਤ ਕਰੀਬ 260 ਕਰੋੜ ਰੁਪਏ ਹੈ।

ਸੋਨਮ ਕਪੂਰ ਨੇ ਜ਼ਰੀ ਵਰਕ ਸਟਾਈਲਿਸ਼ ਸਾੜ੍ਹੀ 'ਚ ਇੰਡੀਅਨ ਲੁੱਕ 'ਚ ਸ਼ੇਅਰ ਕੀਤੀਆਂ ਤਸਵੀਰਾਂ