ਅਨੋਖਾ ਪਿੰਡ ਜਿੱਥੇ ਰਹਿਣ 'ਤੇ ਮਿਲਦੈ ਮੁਫਤ ਬੰਗਲਾ ਤੇ ਕਾਰ
By Neha diwan
2023-05-23, 11:43 IST
punjabijagran.com
ਚੀਨ
ਚੀਨ ਦੇ ਇਸ ਪਿੰਡ ਨੂੰ ਦੁਨੀਆ ਭਰ 'ਚ ਸੁਪਰ ਪਿੰਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਪਿੰਡ ਵਿੱਚ ਰਹਿਣ ਵਾਲੇ ਲੋਕਾਂ ਦਾ ਜੀਵਨ ਪੱਧਰ ਕਿਸੇ ਵੀ ਸ਼ਹਿਰ ਨਾਲੋਂ ਘੱਟ ਨਹੀਂ ਹੈ। ਇੱਥੇ ਰਹਿਣ ਵਾਲਾ ਹਰ ਕੋਈ ਕਰੋੜਪਤੀ ਹੈ।
ਬੰਗਲਾ ਤੇ ਕਾਰ ਮੁਫ਼ਤ
ਇਸ ਪਿੰਡ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਜੇਕਰ ਤੁਸੀਂ ਇਸ ਪਿੰਡ ਵਿੱਚ ਨਵੇਂ-ਨਵੇਂ ਵਸੇ ਹੋਏ ਹੋ ਤਾਂ ਤੁਹਾਨੂੰ ਇੱਕ ਬੰਗਲਾ ਅਤੇ ਇੱਕ ਕਾਰ ਮੁਫ਼ਤ ਵਿੱਚ ਦਿੱਤੀ ਜਾਵੇਗੀ।
ਹਰ ਕੋਈ ਕਰੋੜਪਤੀ ਹੈ
ਇਸ ਪਿੰਡ ਦਾ ਨਾਮ ਵਾਕਸ਼ੀ ਹੈ ਅਤੇ ਇਹ ਚੀਨ ਦੇ ਜਿਆਂਗਸੂ ਸੂਬੇ ਵਿੱਚ ਸਥਿਤ ਹੈ। ਇਸ ਪਿੰਡ ਨੂੰ 1960 ਵਿੱਚ ਤੂ ਰੇਨਵਾਂ ਨਾਮ ਦੇ ਇੱਕ ਆਗੂ ਨੇ ਬਣਾਇਆ ਸੀ। ਇਹ ਪਿੰਡ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹੈ।
ਖੇਤੀਬਾੜੀ 'ਤੇ ਨਿਰਭਰ
ਇਸ ਪਿੰਡ ਵਿੱਚ ਹੈਲੀਪੈਡ ਗਰਾਊਂਡ ਅਤੇ ਇੱਕ ਥੀਮ ਪਾਰਕ ਵੀ ਮੌਜੂਦ ਹੈ। ਲੋਕਾਂ ਦੇ ਮਨੋਰੰਜਨ ਲਈ ਵੀ ਸਾਰੀਆਂ ਸਹੂਲਤਾਂ ਮੌਜੂਦ ਹਨ। ਇੱਥੇ ਰਹਿਣ ਵਾਲੇ ਲੋਕ ਖੇਤੀਬਾੜੀ 'ਤੇ ਨਿਰਭਰ ਹਨ ਅਤੇ ਇਹੀ ਉਨ੍ਹਾਂ ਦੀ ਆਮਦਨ ਦਾ ਸਰੋਤ ਹੈ।
ਸਾਲਾਨਾ 80 ਲੱਖ ਰੁਪਏ ਦੀ ਕਮਾਈ
ਇੱਥੋਂ ਦੇ ਲੋਕ ਖੇਤੀ ਕਰਕੇ ਸਾਲਾਨਾ 80 ਲੱਖ ਰੁਪਏ ਕਮਾ ਲੈਂਦੇ ਹਨ। ਕੋਈ ਸੋਚ ਵੀ ਨਹੀਂ ਸਕਦਾ ਕਿ ਖੇਤੀ ਕਰਨ ਵਾਲੇ ਲੋਕਾਂ ਕੋਲ ਹੈਲੀਕਾਪਟਰ ਹੋ ਸਕਦੈ ਪਰ ਇੱਥੇ ਤਾਂ ਲੋਕਾਂ ਕੋਲ ਕਾਰ, ਬੰਗਲਾ ਹੈ ਤੇ ਕਈਆਂ ਕੋਲ ਹੈਲੀਕਾਪਟਰ ਵੀ ਹੈ।
ਪਿੰਡ ਛੱਡਣ ਵੇਲੇ ਕਰਨਾ ਪੈਂਦੈ ਇਹ ਕੰਮ
ਜੇ ਇਸ ਪਿੰਡ 'ਚ ਰਹਿੰਦੈ ਤਾਂ ਅਥਾਰਟੀ ਵੱਲੋਂ ਇੱਕ ਵੀਲਾ ਤੇ ਇੱਕ ਗੱਡੀ ਮੁਫ਼ਤ ਦਿੱਤੀ ਜਾਂਦੀ ਹੈ।ਪਰ ਜੇ ਤੁਸੀਂ ਇਸ ਪਿੰਡ ਨੂੰ ਛੱਡ ਕੇ ਕਿਸੇ ਹੋਰ ਜਗ੍ਹਾ ਸ਼ਿਫਟ ਹੋ ਰਹੇ ਹੋ ਤਾਂ ਤੁਹਾਨੂੰ ਬੰਗਲਾ ਅਤੇ ਕਾਰ ਵਾਪਸ ਅਥਾਰਟੀ ਨੂੰ ਸੌਂਪਣੀ ਪਵੇਗੀ।
ਕੀ ਤੁਹਾਨੂੰ ਵੀ ਸਵੇਰੇ ਉੱਠਣ ਤੋਂ ਬਾਅਦ ਆਉਂਦੀਆਂ ਹਨ ਛਿੱਕਾਂ, ਜਾਣੋ ਕਿਉਂ
Read More