ਕਿਸੇ ਸਮੇਂ ਤੱਕ ਹਾਈ ਬੀਪੀ, ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਇੱਕ ਉਮਰ ਤੋਂ ਬਾਅਦ ਹੀ ਮੰਨਿਆ ਜਾਂਦਾ ਸੀ ਪਰ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਵਿੱਚ ਵੀ ਇਨ੍ਹਾਂ ਬਿਮਾਰੀਆਂ ਦਾ ਖਤਰਾ ਵਧਣ ਲੱਗਾ ਹੈ।
ਸਰੀਰ ਵਿੱਚ ਖ਼ਰਾਬ ਕੋਲੈਸਟ੍ਰੋਲ ਦਾ ਪੱਧਰ ਵਧਣ ਨਾਲ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ। ਇਸ ਲਈ ਕੋਲੈਸਟ੍ਰੋਲ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ।
ਦਿਲ ਨਾਲ ਸਬੰਧਤ ਬਿਮਾਰੀਆਂ ਦਾ ਕਾਰਨ ਧਮਨੀਆਂ ਵਿਚ ਕੋਲੈਸਟ੍ਰੋਲ ਦਾ ਜਮ੍ਹਾ ਹੋਣਾ ਹੈ। ਅਜਿਹੇ 'ਚ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਨ ਲਈ ਖੁਰਾਕ 'ਚ ਬਦਲਾਅ ਜ਼ਰੂਰੀ ਹੈ। ਜ਼ਿਆਦਾ ਤਲੇ ਹੋਏ ਭੋਜਨ ਖਾਣ ਤੋਂ ਪਰਹੇਜ਼ ਕਰੋ।
ਅਰਜੁਨ ਦੀ ਛਾਲ ਸਰੀਰ ਵਿੱਚ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਨ ਲਈ ਵਧੀਆ ਹੈ। ਅਰਜੁਨ ਦੀ ਸੱਕ ਵੀ ਬਲੱਡ ਸਰਕੁਲੇਸ਼ਨ ਨੂੰ ਸੁਧਾਰਦੀ ਹੈ। ਸਰੀਰ 'ਚ ਚੰਗਾ ਕੋਲੈਸਟ੍ਰੋਲ ਵਧਦੈ ਤੇ ਖਰਾਬ ਕੋਲੈਸਟ੍ਰੋਲ ਘੱਟ ਹੁੰਦਾ ਹੈ।
ਰਾਤ ਨੂੰ ਸੌਂਦੇ ਸਮੇਂ ਦੁੱਧ ਨਾਲ ਜਾਂ ਸਵੇਰੇ ਵੀ ਲੈ ਸਕਦੇ ਹੋ। ਇਹ ਦਿਲ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਵਿੱਚ ਵੀ ਮਦਦ ਕਰਦਾ ਹੈ।
ਦਿਲ ਨੂੰ ਸਿਹਤਮੰਦ ਰੱਖਣ ਲਈ ਸਰੀਰ 'ਚ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਨਾ ਜ਼ਰੂਰੀ ਹੈ। ਇਸ ਦੇ ਲਈ ਤ੍ਰਿਫਲਾ ਪਾਊਡਰ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਪਾਊਡਰ ਆਂਵਲਾ, ਹਰੜ ਤੇ ਬਹੇੜਾ ਦਾ ਬਣਿਆ ਹੁੰਦਾ ਹੈ।
ਤ੍ਰਿਫਲਾ ਚੂਰਨ ਨਾ ਸਿਰਫ ਪਾਚਨ ਲਈ ਚੰਗਾ ਹੈ, ਸਗੋਂ ਕੋਲੈਸਟ੍ਰੋਲ ਦੇ ਪੱਧਰ ਨੂੰ ਵੀ ਕੰਟਰੋਲ ਕਰਦਾ ਹੈ। ਇਹ ਸਰੀਰ ਨੂੰ ਡੀਟੌਕਸਫਾਈ ਕਰਦਾ ਹੈ ਅਤੇ ਇਮਿਊਨਿਟੀ ਵੀ ਵਧਾਉਂਦਾ ਹੈ।
ਹਰੀਆਂ ਸਬਜ਼ੀਆਂ, ਫਾਈਬਰ ਨਾਲ ਭਰਪੂਰ ਚੀਜ਼ਾਂ ਤੇ ਸਿਹਤਮੰਦ ਬੀਜਾਂ ਨੂੰ ਭੋਜਨ 'ਚ ਸ਼ਾਮਲ ਕਰਨਾ ਚਾਹੀਦੈ। ਸੰਤ੍ਰਿਪਤ ਚਰਬੀ, ਪ੍ਰੋਸੈਸਡ ਭੋਜਨ ਤੋਂ ਦੂਰ ਰਹੋ ਤੇ ਸਮੇਂ-ਸਮੇਂ 'ਤੇ ਆਪਣੇ ਕੋਲੈਸਟ੍ਰੋਲ ਦੇ ਪੱਧਰ ਦੀ ਜਾਂਚ ਕਰਵਾਓ।