ਵਿਆਹ ਦੇ 3 ਸਾਲ ਬਾਅਦ ਮਾਂ ਬਣਨ ਜਾ ਰਹੀ ਹੈ ਸ਼ਰਧਾ ਆਰਿਆ, ਸ਼ੇਅਰ ਕੀਤੀਆਂ ਤਸਵੀਰਾਂ
By Neha diwan
2024-09-17, 15:35 IST
punjabijagran.com
ਸ਼ਰਧਾ ਆਰਿਆ
ਮਸ਼ਹੂਰ ਟੀਵੀ ਅਦਾਕਾਰਾ ਸ਼ਰਧਾ ਆਰਿਆ ਵਿਆਹ ਦੇ 3 ਸਾਲ ਬਾਅਦ ਮਾਂ ਬਣਨ ਜਾ ਰਹੀ ਹੈ।
ਖੁਸ਼ਖਬਰੀ ਸੁਣਾਈ
ਅਦਾਕਾਰਾ ਨੇ ਆਪਣੇ ਪਤੀ ਰਾਹੁਲ ਨਾਗਲ ਨਾਲ ਆਪਣੇ ਪਹਿਲੇ ਬੱਚੇ ਦੇ ਆਉਣ ਦੀ ਖੁਸ਼ਖਬਰੀ ਸੋਸ਼ਲ ਮੀਡੀਆ 'ਤੇ ਬਹੁਤ ਹੀ ਖਾਸ ਤਰੀਕੇ ਨਾਲ ਸ਼ੇਅਰ ਕੀਤੀ ਹੈ।
ਸੇਅਰ ਕੀਤੀ ਪੋਸਟ
ਸ਼ਰਧਾ ਨੇ ਇਹ ਖੁਸ਼ੀ ਆਪਣੇ ਪ੍ਰਸ਼ੰਸਕਾਂ ਨਾਲ ਦਿਲ ਨੂੰ ਛੂਹ ਲੈਣ ਵਾਲੀ ਪੋਸਟ ਰਾਹੀਂ ਸਾਂਝੀ ਕੀਤੀ ਹੈ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪਤੀ ਰਾਹੁਲ ਨਾਗਲ ਨਾਲ ਇਕ ਵੀਡੀਓ ਸ਼ੇਅਰ ਕੀਤੀ ਹੈ।
ਛੋਟੇ ਮਹਿਮਾਨ ਲਈ ਖੁਸ਼ੀ
ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਹ ਸਾਫ ਤੌਰ 'ਤੇ ਸਮਝਿਆ ਜਾ ਸਕਦਾ ਹੈ ਕਿ ਜੋੜਾ ਛੋਟੇ ਮਹਿਮਾਨ ਨੂੰ ਲੈ ਕੇ ਕਾਫੀ ਉਤਸੁਕ ਹੈ।
ਵਿਆਹ
ਸ਼ਰਧਾ ਨੇ ਨਵੰਬਰ 2021 ਵਿੱਚ ਆਪਣੇ ਕਰੀਬੀਆਂ ਦੀ ਮੌਜੂਦਗੀ ਵਿੱਚ ਭਾਰਤੀ ਜਲ ਸੈਨਾ ਅਧਿਕਾਰੀ ਰਾਹੁਲ ਨਾਗਲ ਨਾਲ ਵਿਆਹ ਕੀਤਾ ਸੀ।
ਕਰੀਅਰ ਦੀ ਸ਼ੁਰੂਆਤ
ਉਸਨੇ ਜ਼ੀ ਟੀਵੀ ਦੇ ਟੈਲੇਂਟ ਹੰਟ ਸ਼ੋਅ ਇੰਡੀਆਜ਼ ਬੈਸਟ ਸਿਨੇਸਟਾਰਜ਼ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ, ਸਾਲ 2007 ਵਿੱਚ ਉਸਨੇ ਬਾਲੀਵੁੱਡ ਫਿਲਮ ਨਿਸ਼ਬਦ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।
ਟਾਪ ਸ਼ੌਅ
ਜਿਸ ਤੋਂ ਬਾਅਦ ਉਸਨੇ ਟੀ.ਵੀ ਤੇ ਮੈਂ ਲਕਸ਼ਮੀ ਤੇਰੇ ਆਂਗਨ ਕੀ, ਤੁਮਹਾਰੀ ਪੰਛੀ, ਡ੍ਰੀਮ ਗਰਲ ਤੇ ਕੁੰਡਲੀ ਭਾਗਿਆ ਵਰਗੇ ਟੀਵੀ ਸ਼ੋਅਜ਼ 'ਚ ਕੰਮ ਕੀਤਾ ਤੇ ਸਭ ਦਾ ਦਿਲ ਜਿੱਤ ਲਿਆ ਹੈ।
ALL PHOTO CREDIT : INSTAGRAM
ਸਨੀ ਲਿਓਨੀ ਨੇ ਬਲੈਕ ਕਲਰ ਦੀ ਮਿੰਨੀ ਡਰੈਸ ਅਤੇ ਬੂਟਸ ’ਚ ਦਿੱਤੇ ਕਿਲਰ ਪੋਜ਼
Read More