ਸਿਹਤ ਦੇ ਨਾਲ-ਨਾਲ ਤੁਲਸੀ ਤੁਹਾਡੀ ਸੁੰਦਰਤਾ ਨੂੰ ਵਧਾਉਣ ਵਿਚ ਵੀ ਮਦਦਗਾਰ ਹੈ। ਜੇਕਰ ਤੁਸੀਂ ਤੁਲਸੀ ਫੇਸ ਪੈਕ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਇਸ ਤੋਂ ਕੁਦਰਤੀ ਚਮਕ ਪ੍ਰਾਪਤ ਕਰ ਸਕਦੇ ਹੋ।
ਤੁਲਸੀ ਦੀਆਂ ਪੱਤੀਆਂ ਨੂੰ ਤੁਸੀਂ ਕਈ ਫੇਸ ਪੈਕ 'ਚ ਮਿਲਾ ਕੇ ਵੀ ਚਮੜੀ 'ਤੇ ਲਗਾ ਸਕਦੇ ਹੋ।
ਤੁਲਸੀ ਦੇ ਸੁੱਕੇ ਪੱਤਿਆਂ ਦਾ ਪਾਊਡਰ ਬਣਾ ਲਓ। ਹੁਣ ਇਸ ਵਿਚ ਇਕ ਚੁਟਕੀ ਹਲਦੀ ਪਾਊਡਰ, ਗੁਲਾਬ ਜਲ ਦੇ ਨਾਲ ਮਿਲਾ ਕੇ ਪੇਸਟ ਬਣਾ ਲਓ। ਹੁਣ ਇਸ ਨੂੰ ਚਿਹਰੇ 'ਤੇ ਲਗਾਓ, 15-20 ਮਿੰਟ ਬਾਅਦ ਧੋ ਲਓ।
ਤੁਲਸੀ ਦੇ ਪੱਤਿਆਂ ਨੂੰ ਧੋ ਕੇ ਪੀਸ ਲਓ, ਹੁਣ ਇਸ ਵਿਚ ਇਕ ਚਮਚ ਸ਼ਹਿਦ ਮਿਲਾ ਲਓ। ਹੁਣ ਇਸ ਪੇਸਟ ਨੂੰ ਚਿਹਰੇ 'ਤੇ ਲਗਾਓ। ਇਸ ਨੂੰ 15-20 ਮਿੰਟ ਤੱਕ ਲੱਗਾ ਰਹਿਣ ਦਿਓ, ਫਿਰ ਸਾਫ਼ ਪਾਣੀ ਨਾਲ ਚਿਹਰਾ ਧੋ ਲਓ।
ਇਸ ਦੇ ਲਈ ਇਕ ਚਮਚ ਛੋਲਿਆਂ ਦੇ ਆਟੇ 'ਚ ਤੁਲਸੀ ਪਾਊਡਰ ਮਿਲਾਓ, ਹੁਣ ਇਸ 'ਚ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਚਿਹਰੇ 'ਤੇ ਲਗਾਓ। ਜਦੋਂ ਇਹ ਸੁੱਕ ਜਾਵੇ ਤਾਂ ਚਿਹਰੇ ਨੂੰ ਪਾਣੀ ਨਾਲ ਧੋ ਲਓ।
ਚਮਚ ਐਲੋਵੇਰਾ ਜੈੱਲ 'ਚ ਤੁਲਸੀ ਦੇ ਪੱਤਿਆਂ ਨੂੰ ਪੀਸ ਕੇ ਮਿਕਸ ਕਰੋ। ਹੁਣ ਇਸ ਨੂੰ ਚਿਹਰੇ 'ਤੇ ਲਗਾਓ। ਲਗਾਉਣ ਤੋਂ 10-15 ਮਿੰਟ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲਓ
ਇਸ ਫੇਸ ਪੈਕ ਨੂੰ ਬਣਾਉਣ ਲਈ ਤੁਲਸੀ ਦੀਆਂ ਪੱਤੀਆਂ ਨੂੰ ਪੀਸ ਲਓ, ਹੁਣ ਇਸ ਵਿਚ ਚੰਦਨ ਪਾਊਡਰ ਅਤੇ ਗੁਲਾਬ ਜਲ ਮਿਲਾ ਲਓ। ਇਸ ਫੇਸ ਪੈਕ ਨੂੰ ਚਿਹਰੇ 'ਤੇ ਲਗਾਓ। 10-15 ਮਿੰਟ ਬਾਅਦ ਸਾਫ਼ ਪਾਣੀ ਨਾਲ ਧੋ ਲਓ