ਨਾਸ਼ਤੇ ਨੂੰ ਦਿਨ ਦੀ ਸਭ ਤੋਂ ਮਹੱਤਵਪੂਰਨ ਖੁਰਾਕ ਮੰਨਿਆ ਜਾਂਦਾ ਹੈ। ਬਿਹਤਰ ਸਿਹਤ ਲਈ ਖਾਣ-ਪੀਣ ਦੀਆਂ ਚੰਗੀਆਂ ਆਦਤਾਂ ਬਹੁਤ ਜ਼ਰੂਰੀ ਹਨ।
ਪੌਸ਼ਟਿਕ ਭੋਜਨ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਪੈ ਸਕਦੈ। ਇਸ ਲਈ ਆਪਣੇ ਨਾਸ਼ਤੇ 'ਚ ਆਟਾ ਤੇ ਗੈਰ ਪੌਸ਼ਟਿਕ ਚੀਜ਼ਾਂ ਸ਼ਾਮਲ ਕਰਨ ਦੀ ਬਜਾਏ 'ਮੂੰਗ ਦਾਲ ਉਤਪਮ' ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ।
ਆਯੁਰਵੇਦ ਤੋਂ ਲੈ ਕੇ ਆਧੁਨਿਕ ਵਿਗਿਆਨ ਤੱਕ, 'ਮੂੰਗ ਦੀ ਦਾਲ' ਹਰ ਜਗ੍ਹਾ ਪੌਸ਼ਟਿਕ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਮੂੰਗੀ ਦੀ ਦਾਲ ਦੇ ਸੇਵਨ ਨਾਲ ਵਿਅਕਤੀ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਦੀ ਸ਼ਕਤੀ ਵੀ ਮਿਲਦੀ ਹੈ।
1 ਕੱਪ ਹਰੀ ਮੂੰਗੀ, 1/2 ਕੱਪ ਸੂਜੀ, 1/4 ਕੱਪ ਦਹੀਂ ,1/2 ਛੋਟਾ ਕਟੋਰਾ ਪਿਆਜ਼, 1/2 ਛੋਟਾ ਕਟੋਰਾ ਟਮਾਟਰ, 1/4 ਕੱਪ ਧਨੀਆ ਪੱਤੇ, 1/4 ਕੱਪ ਹਰੀ ਮਿਰਚ, 1/2 ਛੋਟਾ ਕਟੋਰਾ ਗਾਜਰ, ਸੁਆਦ ਅਨੁਸਾਰ ਲੂਣ,ਤੇਲ ਜਾਂ ਘਿਓ
ਮੂੰਗ ਦੀ ਦਾਲ ਨੂੰ ਚੰਗੀ ਤਰ੍ਹਾਂ ਧੋ ਲਓ ਅਤੇ ਉਬਲਣ ਲਈ ਰੱਖੋ। ਉਬਾਲਣ ਤੋਂ ਬਾਅਦ, ਮੂੰਗੀ ਦੀ ਦਾਲ ਨੂੰ ਪੀਸ ਲਓ ਅਤੇ ਇਸ ਵਿਚ ਸੂਜੀ, ਦਹੀਂ, ਪਿਆਜ਼, ਟਮਾਟਰ, ਧਨੀਆ ਪੱਤਾ, ਹਰੀ ਮਿਰਚ, ਗਾਜਰ ਅਤੇ ਨਮਕ ਪਾਓ।
ਹਰ ਚੀਜ਼ ਨੂੰ ਚੰਗੀ ਤਰ੍ਹਾਂ ਮਿਲਾਓ ਤਾਂ ਕਿ ਮਿਸ਼ਰਣ ਬਣ ਜਾਵੇ। ਇਸ ਤੋਂ ਬਾਅਦ ਇਕ ਪੈਨ ਨੂੰ ਗਰਮ ਕਰੋ ਅਤੇ ਉਸ ਵਿਚ ਥੋੜ੍ਹਾ ਜਿਹਾ ਤੇਲ ਜਾਂ ਘਿਓ ਪਾਓ।
ਹੁਣ ਪੈਨ 'ਤੇ ਆਟੇ ਨੂੰ ਉਤਪਮ ਦੇ ਆਕਾਰ 'ਚ ਫੈਲਾਓ ਜੇਕਰ ਤੁਸੀਂ ਚਾਹੋ ਤਾਂ ਉੱਪਰ ਹੋਰ ਸਬਜ਼ੀਆਂ ਵੀ ਪਾ ਸਕਦੇ ਹੋ। ਹੁਣ ਉਤਪਮ ਨੂੰ ਦੋਹਾਂ ਪਾਸਿਆਂ ਤੋਂ ਸੁਨਹਿਰੀ ਭੂਰਾ ਹੋਣ ਤੱਕ ਪਕਾਓ। ਗਰਮ ਸਰਵ ਕਰੋ ।