ਪੈਰਾਂ ਦੀ ਟੈਨਿੰਗ ਤੋਂ ਹੋ ਪਰੇਸ਼ਾਨ, ਤਾਂ ਕਰੋ ਇਹ ਘਰੇਲੂ ਉਪਾਅ, ਦੂਰ ਹੋਵੇਗਾ ਕਾਲਾਪਣ


By Ramandeep Kaur2022-11-02, 14:55 ISTpunjabijagran.com

ਟੈਨਿੰਗ

ਤੇਜ਼ ਧੁੱਪ ਦੇ ਸੰਪਰਕ 'ਚ ਆਉਣ ਨਾਲ ਪੈਰਾਂ 'ਤੇ ਟੈਨਿੰਗ ਦੀ ਸਮੱਸਿਆ ਹੁੰਦੀ ਹੈ, ਜਿਸ ਕਾਰਨ ਪੈਰ ਕਾਲੇ ਤੇ ਗੰਦੇ ਨਜ਼ਰ ਆਉਂਦੇ ਹਨ।

ਟੈਨਿੰਗ ਤੋਂ ਛੁਟਕਾਰਾ

ਤੁਸੀਂ ਪੈਰਾਂ ਦੀ ਟੈਨਿੰਗ ਤੋਂ ਰਾਹਤ ਪਾਉਣ ਲਈ ਇਨ੍ਹਾਂ ਘਰੇਲੂ ਨੁਸਖਿਆਂ ਨੂੰ ਅਜ਼ਮਾ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਘਟਾਉਣ ਦੇ ਤਰੀਕੇ...

ਆਲੂ ਤੇ ਨਿੰਬੂ

ਆਲੂ ਤੇ ਨਿੰਬੂ ਦੇ ਰਸ ਨੂੰ ਮਿਲਾ ਲਓ। ਹੁਣ ਇਸ ਮਿਸ਼ਰਣ ਨੂੰ ਪੈਰਾਂ 'ਤੇ ਲਗਾਓ। ਥੋੜ੍ਹੀ ਦੇਰ ਬਾਅਦ ਪਾਣੀ ਨਾਲ ਧੋ ਲਓ।

ਹਲਦੀ ਤੇ ਬੇਸਣ

ਕਟੋਰੇ 'ਚ ਦੋ ਚਮਚ ਵੇਸਣ 'ਚ ਇਕ ਚਮਚ ਹਲਦੀ ਮਿਲਾਓ। ਗੁਲਾਬ ਜਲ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਟੈਨਡ ਪੈਰਾਂ 'ਤੇ ਲਗਾਓ। ਸੁੱਕਣ ਤੋਂ ਬਾਅਦ ਧੋ ਲਓ।

ਬੇਕਿੰਗ ਪਾਊਡਰ ਤੇ ਨਿੰਬੂ

ਇਕ ਚਮਚ ਬੇਕਿੰਗ ਪਾਊਡਰ 'ਚ ਨਿੰਬੂ ਦਾ ਰਸ ਮਿਲਾ ਕੇ ਪੇਸਟ ਬਣਾਓ। ਇਸ ਮਿਸ਼ਰਣ ਨੂੰ ਟੈਨਡ ਪੈਰਾਂ 'ਤੇ ਲਗਾਓ। 5-10 ਮਿੰਟ ਬਾਅਦ ਪੈਰ ਧੋ ਲਓ। ਹੁਣ ਪੈਰ ਸੁਕਾ ਕੇ ਨਾਰੀਅਲ ਤੇਲ ਨਾਲ ਪੈਰਾਂ ਦੀ ਮਾਲਿਸ਼ ਕਰੋ।

ਪਪੀਤਾ ਤੇ ਸ਼ਹਿਦ

ਪਪੀਤੇ ਦੇ ਗੁੱਦੇ ਨੂੰ ਮੈਸ਼ ਕਰੋ, ਫਿਰ ਇਕ ਚਮਚ ਸ਼ਹਿਦ ਮਿਲਾ ਲਓ। ਇਸ ਮਿਸ਼ਰਨ ਨਾਲ ਪੈਰਾਂ ਦੀ ਮਾਲਿਸ਼ ਕਰੋ। ਸੁੱਕ ਜਾਣ 'ਤੇ ਪੈਰਾਂ ਨੂੰ ਪਾਣੀ ਨਾਲ ਧੋ ਲਓ।

ਐਲੋਵੇਰਾ

ਐਲੋਵੇਰਾ ਜੈੱਲ 'ਚ ਬਦਾਮ ਦਾ ਤੇਲ ਮਿਲਾ ਕੇ ਟੈਨਡ ਪੈਰਾਂ ਦੀ ਮਾਲਿਸ਼ ਕਰੋ। 15-20 ਮਿੰਟ ਬਾਅਦ ਧੋ ਲਓ। ਰੋਜ਼ਾਨਾ ਦੋ ਵਾਰ ਆਪਣੇ ਪੈਰਾਂ 'ਤੇ ਵਰਤੋਂ। ਇਸ ਨਾਲ ਤੁਹਾਨੂੰ ਫ਼ਰਕ ਨਜ਼ਰ ਆਵੇਗਾ।

ਖਾਣੇ ਦਾ ਸਵਾਦ ਵਧਾ ਦੇਵੇਗੀ ਖੱਟੀ ਮਿੱਠੀ ਅਮਰੂਦ ਦੀ ਚਟਨੀ, 2 ਮਿੰਟਾਂ 'ਚ ਕਰੋ ਤਿਆਰ