ਖਾਣੇ ਦਾ ਸਵਾਦ ਵਧਾ ਦੇਵੇਗੀ ਖੱਟੀ ਮਿੱਠੀ ਅਮਰੂਦ ਦੀ ਚਟਨੀ


By Neha Diwan2023-03-10, 12:50 ISTpunjabijagran.com

ਚਟਨੀ

ਪਰਾਠੇ ਦੇ ਨਾਲ ਵੱਖ-ਵੱਖ ਤਰ੍ਹਾਂ ਦੀ ਚਟਨੀ ਖਾਣ ਦਾ ਵੀ ਇੱਕ ਵੱਖਰਾ ਮਜ਼ਾ ਹੁੰਦਾ ਹੈ। ਆਲੂ ਪਰਾਠੇ ਦੇ ਨਾਲ ਧਨੀਆ ਤੇ ਟਮਾਟਰ ਦੀ ਚਟਨੀ ਤਾਂ ਬਹੁਤ ਖਾਧੀ ਹੋਵੇਗੀ, ਪਰ ਕੀ ਤੁਸੀਂ ਕਦੇ ਅਮਰੂਦ ਦੀ ਚਟਨੀ ਦਾ ਸਵਾਦ ਲਿਆ ਹੈ?

ਖੱਟੀ-ਮਿੱਠੀ ਅਮਰੂਦ ਦੀ ਚਟਨੀ

ਖੱਟੀ-ਮਿੱਠੀ ਅਮਰੂਦ ਦੀ ਚਟਨੀ ਬਹੁਤ ਸੁਆਦੀ ਲੱਗਦੀ ਹੈ। ਤੁਸੀਂ ਇਸ ਨੂੰ ਰੋਟੀ, ਨਾਨ ਜਾਂ ਪਰਾਠੇ ਨਾਲ ਖਾ ਸਕਦੇ ਹੋ। ਜੇਕਰ ਤੁਸੀਂ ਪੱਕੇ ਅਮਰੂਦ ਤੋਂ ਚਟਨੀ ਬਣਾ ਰਹੇ ਹੋ ਤਾਂ ਇਸ ਦਾ ਸਵਾਦ ਵਧੀਆ ਹੋਵੇਗਾ।

ਅਮਰੂਦ

ਅਮਰੂਦ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਅਮਰੂਦ ਖਾਣ ਨਾਲ ਸਰੀਰ ਵਿੱਚ ਵਿਟਾਮਿਨ ਸੀ ਦੀ ਕਮੀ ਪੂਰੀ ਹੋ ਜਾਂਦੀ ਹੈ। ਸਰਦੀਆਂ ਵਿੱਚ ਤੁਹਾਨੂੰ ਮਸਾਲੇਦਾਰ ਅਮਰੂਦ ਦੀ ਚਟਨੀ ਜ਼ਰੂਰ ਖਾਣੀ ਚਾਹੀਦੀ ਹੈ।

ਸਮੱਗਰੀ

1-2 ਬੀਜ ਵਾਲਾ ਅਮਰੂਦ,50 ਗ੍ਰਾਮ ਧਨੀਆ ਪੱਤੇ ,2-3 ਹਰੀਆਂ ਮਿਰਚਾਂ, ਅਦਰਕ ਦਾ ਇੱਕ ਟੁਕੜਾ, 1 ਚਮਚ ਨਿੰਬੂ ਦਾ ਰਸ, ਅੱਧਾ ਚਮਚ ਜੀਰਾ ਪਾਊਡਰ, ਸੁਆਦ ਲਈ ਲੂਣ, ਕਾਲਾ ਲੂਣ ਸਵਾਦ ਅਨੁਸਾਰ

ਬਣਾਉਣ ਦੀ ਵਿਧੀ

ਸਭ ਤੋਂ ਪਹਿਲਾਂ ਇੱਕ ਪੱਕੇ ਹੋਏ ਅਮਰੂਦ ਨੂੰ ਕੱਟ ਕੇ ਉਸ ਦੇ ਵਿਚਕਾਰਲੇ ਹਿੱਸੇ ਨੂੰ ਕੱਢ ਲਓ। ਹੁਣ ਧਨੀਆ ਪੱਤੇ, ਹਰੀ ਮਿਰਚ, ਅਦਰਕ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ। ਇਸ ਤੋਂ ਬਾਅਦ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸਰ 'ਚ ਪੀਸ ਲਓ।

ਅੱਗੇ ਇਹ ਕਰੋ

ਇਸ 'ਚ ਜੀਰਾ ਪਾਊਡਰ, ਅਦਰਕ, ਨਮਕ, ਕਾਲਾ ਨਮਕ ਤੇ ਨਿੰਬੂ ਦਾ ਰਸ ਮਿਲਾਓ। ਇਕ ਵਾਰ ਫਿਰ ਇਨ੍ਹਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਪੀਸ ਲਓ। ਖੱਟੀ, ਮਿੱਠੀ ਤੇ ਮਸਾਲੇਦਾਰ ਅਮਰੂਦ ਦੀ ਚਟਨੀ ਤਿਆਰ

ਇਸ ਨੂੰ ਚੌਲ, ਰੋਟੀ, ਪੁਰੀ, ਪਰਾਠੇ ਨਾਲ ਖਾਧਾ ਜਾ ਸਕਦਾ ਹੈ।

ਘਰ 'ਚ ਤਿਆਰ ਕਰੋ ਮਸਾਲੇਦਾਰ ਹਰੀ ਮਿਰਚ ਦਾ ਅਚਾਰ