ਟ੍ਰਾਈ ਕਰੋ ਸੈਲੇਬਜ਼ ਦੇ ਇਹ ਟਰੈਡੀ ਪਲਾਜ਼ੋ ਸੂਟ ਨੂੰ
By Neha diwan
2024-04-12, 12:48 IST
punjabijagran.com
ਜਾਹਨਵੀ ਕਪੂਰ
ਇਸ ਫੋਟੋ ਵਿੱਚ, ਜਾਹਨਵੀ ਨੇ ਮੈਚਿੰਗ ਦੁਪੱਟੇ ਦੇ ਨਾਲ ਹਲਕੇ ਹਰੇ ਰੰਗ ਦੀ ਕਢਾਈ ਵਾਲਾ ਪਲਾਜ਼ੋ ਸੂਟ ਪਾਇਆ ਹੋਇਆ ਹੈ। ਉਸ ਨੇ ਸਿਲਵਰ ਈਅਰਰਿੰਗਸ ਅਤੇ ਖੁੱਲ੍ਹੇ ਵਾਲਾਂ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ।
ਕਿਆਰਾ ਅਡਵਾਨੀ
ਇਸ ਫੋਟੋ 'ਚ ਕਿਆਰਾ ਅਡਵਾਨੀ ਨੇ ਗੋਲਡਨ ਜ਼ਰੀ ਕਢਾਈ ਵਾਲੀ ਸਫੈਦ ਫਰੰਟ ਸਲਿਟ ਕੁੜਤੀ ਦੇ ਨਾਲ ਮੈਚਿੰਗ ਪਲਾਜ਼ੋ ਪਾਇਆ ਹੋਇਆ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।ਕੁੜਤੀ ਵਿੱਚ V ਨੈਕਲਾਈਨ ਹੈ।
ਹੁਮਾ ਕੁਰੈਸ਼ੀ
ਇਸ ਫੋਟੋ ਵਿੱਚ, ਹੁਮਾ ਕੁਰੈਸ਼ੀ ਨੇ ਇੱਕ ਸਕਾਈ ਬਲੂ ਰੰਗ ਦੀ ਫਲੋਰਲ ਕਢਾਈ ਵਾਲੀ ਕੁੜਤੀ ਨੂੰ ਮੈਚਿੰਗ ਪਲਾਜ਼ੋ ਅਤੇ ਦੁਪੱਟੇ ਦੇ ਨਾਲ ਸਟਾਈਲ ਕੀਤਾ ਹੈ।
ਸ਼ਨਾਇਆ ਕਪੂਰ
ਸ਼ਨਾਇਆ ਕਪੂਰ ਨੇ ਬਲਸ਼ ਪਿੰਕ ਕਲਰ ਦਾ ਕਢਾਈ ਵਾਲਾ ਅਨਾਰਕਲੀ ਸੂਟ ਮੈਚਿੰਗ ਦੁਪੱਟੇ ਅਤੇ ਪਲਾਜ਼ੋ ਦੇ ਨਾਲ ਪਾਇਆ ਹੈ, ਜਿਸ 'ਚ ਉਹ ਕਾਫੀ ਕਿਊਟ ਲੱਗ ਰਹੀ ਹੈ।
ਆਲੀਆ ਭੱਟ
ਆਲੀਆ ਭੱਟ ਨੇ ਸਫੈਦ ਰੰਗ ਦੇ ਫਲੋਰਲ ਪ੍ਰਿੰਟਿਡ ਕੁੜਤੇ ਦੇ ਨਾਲ ਮੈਚਿੰਗ ਪਲਾਜ਼ੋ ਅਤੇ ਦੁਪੱਟਾ ਸਟਾਈਲ ਕੀਤਾ ਹੈ।
ALL PHOTO CREDIT : INSTAGRAM
ਮਹੀਨੇ 'ਚ ਏਨਾ ਕਮਾਉਂਦੇ ਹਨ ਸ਼ਾਹਰੁਖ ਖਾਨ! 'ਪਠਾਣ' ਨੇ ਟਵਿੱਟਰ 'ਤੇ ਕੀਤਾ ਖੁਲਾਸਾ
Read More