ਦਿਨ ਦੀ ਚੰਗੀ ਸ਼ੁਰੂਆਤ ਕਰਨ ਲਈ ਟ੍ਰਾਈ ਕਰੋ ਮਖਾਣਾ ਪਰੌਂਠਾ


By Neha Diwan2023-04-03, 12:18 ISTpunjabijagran.com

ਮਖਾਣਾ

ਮਖਾਣਾ ਇੱਕ ਅਜਿਹੀ ਸਮੱਗਰੀ ਹੈ ਜਿਸ ਨੂੰ ਕਈ ਤਰੀਕਿਆਂ ਨਾਲ ਵਰਤਿਆ ਜਾ ਸਕਦਾ ਹੈ। ਮਖਾਣਾ ਸਨੈਕਸ ਲਈ ਬਹੁਤ ਵਧੀਆ ਵਿਕਲਪ ਹੈ ਕਿਉਂਕਿ ਇਹ ਸਿਹਤਮੰਦ ਹੋਣ ਦੇ ਨਾਲ-ਨਾਲ ਸਵਾਦਿਸ਼ਟ ਵੀ ਹੈ।

ਮਖਾਣੇ ਨੂੰ ਇੰਨਾ ਪਵਿੱਤਰ ਮੰਨਦੇ ਹਨ

ਬਹੁਤ ਸਾਰੇ ਲੋਕ ਮਖਾਣੇ ਨੂੰ ਇੰਨਾ ਪਵਿੱਤਰ ਮੰਨਦੇ ਹਨ ਕਿ ਉਹ ਵਰਤ ਦੇ ਦੌਰਾਨ ਵੀ ਇਸ ਨੂੰ ਫਲ ਦੇ ਰੂਪ ਵਿੱਚ ਖਾਣਾ ਪਸੰਦ ਕਰਦੇ ਹਨ। ਫਾਈਬਰ ਨਾਲ ਭਰਪੂਰ ਹੁੰਦਾ ਹੈ ਬਲਕਿ ਇਹ ਐਂਟੀਆਕਸੀਡੈਂਟ ਗੁਣਾਂ ਨਾਲ ਵੀ ਆਉਂਦਾ ਹੈ।

ਸਮੱਗਰੀ

1 ਕੱਪ ਮਖਾਣਾ, 1 ਚਮਚ ਲਾਲ ਮਿਰਚ ਪਾਊਡਰ, 1 ਕੱਪ ਘਿਓ, ਹਲਦੀ ਪਾਊਡਰ, ਧਨੀਆ ਪਾਊਡਰ, ਧਨੀਆ ਪੱਤੇ ,ਹਰੀ ਮਿਰਚ , ਪਾਣੀ

ਵਿਧੀ ਸਟੈਪ 1

ਮਖਾਣੇ ਨੂੰ ਭੁੰਨਣ ਲਈ, ਇੱਕ ਪੈਨ ਵਿੱਚ ਘਿਓ ਗਰਮ ਕਰੋ ਤੇ ਮਖਾਣਾ ਨੂੰ 5 ਮਿੰਟ ਤਕ ਭੁੰਨੋ ਜਦੋਂ ਤੱਕ ਇਹ ਕੁਰਕੁਰਾ ਨਾ ਹੋ ਜਾਵੇ।

ਸਟੈਪ 2

ਭੁੰਨੇ ਹੋਏ ਮਖਾਣਾ ਨੂੰ ਮਿਕਸਰ ਜਾਰ ਵਿਚ ਪਾ ਕੇ ਬਰੀਕ ਪੀਸ ਲਓ। ਹੁਣ ਇੱਕ ਕਟੋਰੀ ਵਿੱਚ ਸਾਰੀ ਸਮੱਗਰੀ ਪਾਓ ਅਤੇ ਆਟੇ ਨੂੰ ਗੁਨ੍ਹੋ। ਥੋੜ੍ਹਾ-ਥੋੜ੍ਹਾ ਪਾਣੀ ਪਾ ਕੇ ਮੁਲਾਇਮ ਆਟਾ ਗੁੰਨ੍ਹ ਲਓ ਪਰ ਧਿਆਨ ਰੱਖੋ ਕਿ ਆਟਾ ਸਖ਼ਤ ਨਾ ਹੋਵੇ।

ਸਟੈਪ 3

ਆਟੇ ਨੂੰ ਗੁੰਨਣ ਤੋਂ ਬਾਅਦ ਇਸ ਨੂੰ 15 ਮਿੰਟ ਤੱਕ ਰੱਖੋ ਅਤੇ ਫਿਰ ਆਟੇ ਦੇ ਗੋਲੇ ਬਣਾ ਕੇ ਰੋਲ ਕਰੋ। ਧੀਮੀ ਅੱਗ 'ਤੇ ਇੱਕ ਕੜਾਈ ਨੂੰ ਗਰਮ ਕਰੋ ਅਤੇ ਘਿਓ ਪਾਓ ਅਤੇ ਪਰਾਠੇ ਨੂੰ ਹਲਕਾ ਭੂਰਾ ਹੋਣ ਤੱਕ ਪਕਾਓ।

ਪਰਾਠੇ ਨੂੰ ਪਲੇਟ 'ਚ ਕੱਢ ਲਓ ਅਤੇ ਉੱਪਰ ਘਿਓ ਪਾ ਕੇ ਹਰੀ ਚਟਨੀ ਨਾਲ ਗਰਮਾ-ਗਰਮ ਸਰਵ ਕਰੋ।

ਮੱਖਣ ਤੋਂ ਚਾਹੁੰਦੇ ਹੋ ਬਚਣਾ ਤਾਂ ਇਹ ਚੀਜ਼ਾਂ ਹਨ ਵਧੀਆ ਆਪਸ਼ਨ