ਜੇ ਤੁਸੀਂ ਬਾਰਿਸ਼ 'ਚ Tonsils ਤੋਂ ਹੋ ਪਰੇਸ਼ਾਨ ਤਾਂ ਆਯੁਰਵੈਦਿਕ ਉਪਾਅ ਜ਼ਰੂਰ ਅਜ਼ਮਾਓ


By Neha diwan01, Aug 2023 11:17 AMpunjabijagran.com

ਬਰਸਾਤ ਦਾ ਮੌਸਮ

ਬਰਸਾਤ ਦੇ ਮੌਸਮ ਵਿੱਚ ਛੂਤ ਦੀਆਂ ਬਿਮਾਰੀਆਂ ਹੋਰ ਫੈਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜ਼ੁਕਾਮ, ਖੰਘ, ਬੁਖਾਰ ਦੇ ਨਾਲ-ਨਾਲ ਕੰਨਜਕਟਿਵਾਇਟਿਸ ਦੀ ਸਮੱਸਿਆ ਬਹੁਤ ਆਮ ਹੈ।

ਟੌਂਸਿਲ

ਮੌਨਸੂਨ ਦੇ ਮੌਸਮ 'ਚ ਕੁਝ ਲੋਕਾਂ 'ਚ ਟੌਂਸਿਲ ਦੀ ਸਮੱਸਿਆ ਵੀ ਦੇਖਣ ਨੂੰ ਮਿਲਦੀ ਹੈ, ਜਿਸ ਨੂੰ ਕੁਝ ਘਰੇਲੂ ਨੁਸਖਿਆਂ ਨਾਲ ਠੀਕ ਕੀਤਾ ਜਾ ਸਕਦਾ ਹੈ।

ਗਾਜਰ ਦਾ ਜੂਸ

ਟੌਂਸਿਲਜ਼ ਦੀ ਸਥਿਤੀ ਵਿੱਚ, ਇੱਕ ਹਫ਼ਤੇ ਤਕ ਰੋਜ਼ਾਨਾ ਦੁਪਹਿਰ ਵਿੱਚ 1 ਗਲਾਸ ਗਾਜਰ ਦਾ ਰਸ ਪੀਣ ਨਾਲ ਆਰਾਮ ਮਿਲਦਾ ਹੈ।

ਨਮਕ ਵਾਲੇ ਪਾਣੀ ਦੇ ਗਰਾਰੇ

ਇਸ ਤੋਂ ਇਲਾਵਾ ਰਾਤ ਨੂੰ ਸੌਂਦੇ ਸਮੇਂ ਕੋਸੇ ਨਮਕ ਵਾਲੇ ਪਾਣੀ ਨਾਲ ਗਰਾਰੇ ਕਰਨ ਨਾਲ ਵੀ ਫਾਇਦਾ ਹੁੰਦੈ।

ਲਸਣ

ਲਸਣ ਦੀਆਂ ਕੁਝ ਕਲੀਆਂ ਨੂੰ ਪਾਣੀ ਵਿੱਚ ਉਬਾਲੋ, ਫਿਰ ਇਸ ਪਾਣੀ ਨਾਲ ਗਰਾਰੇ ਕਰੋ। ਇਸ ਨਾਲ ਰਾਹਤ ਮਿਲ ਸਕਦੀ ਹੈ।

ਦਾਲਚੀਨੀ

ਕੋਸੇ ਪਾਣੀ 'ਚ ਦਾਲਚੀਨੀ ਪਾਊਡਰ ਤੇ ਸ਼ਹਿਦ ਮਿਲਾ ਕੇ ਪੀਣ ਨਾਲ ਟੌਂਸਿਲ ਤੋਂ ਰਾਹਤ ਮਿਲਦੀ ਹੈ। ਤੁਸੀਂ ਚਾਹੋ ਤਾਂ ਇਸ ਨੂੰ ਚਾਹ 'ਚ ਮਿਲਾ ਕੇ ਵੀ ਪੀ ਸਕਦੇ ਹੋ।

ਹਲਦੀ

ਹਲਦੀ 'ਚ ਐਂਟੀਸੈਪਟਿਕ ਗੁਣ ਹੁੰਦੇ ਹਨ, ਜੋ ਇਨਫੈਕਸ਼ਨ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਗਰਮ ਦੁੱਧ ਵਿਚ ਹਲਦੀ ਮਿਲਾ ਕੇ ਪੀਣ ਨਾਲ ਟੌਂਸਿਲਾਂ ਵਿਚ ਆਰਾਮ ਮਿਲਦਾ ਹੈ।

ਡੇਂਗੂ 'ਚ ਰਿਕਵਰੀ ਨੂੰ ਬੂਸਟ ਕਰਨ ਦਾ ਕੰਮ ਕਰਦੇ ਹਨ ਇਹ 7 ਫਲ਼