ਡੇਂਗੂ 'ਚ ਰਿਕਵਰੀ ਨੂੰ ਬੂਸਟ ਕਰਨ ਦਾ ਕੰਮ ਕਰਦੇ ਹਨ ਇਹ 7 ਫਲ਼


By Ramandeep Kaurpunjabijagran.com

ਡੇਂਗੂ

Otipy ਦੇ ਸੀਈਓ ਤੇ ਫਾਉਂਡਰ, ਵਰੁਣ ਖੁਰਾਨਾ ਅਨੁਸਾਰ ਜਾਣੋ ਅਜਿਹੇ ਸੁਪਰ ਫਰੂਟਸ ਬਾਰੇ, ਜੋ

ਕੀਵੀ

ਕੀਵੀ 'ਚ ਮੌਜੂਦ ਕਾਪਰ, ਹੈਲਦੀ ਲਾਲ ਖ਼ੂਨ, ਵਿਟਾਮਿਨ-ਸੀ ਡੇਂਗੂ ਨਾਲ ਲੜਨ ਲਈ ਇਮਿਊਨਿਟੀ ਪ੍ਰਦਾਨ ਕਰਦਾ ਹੈ।

ਅਨਾਰ

ਅਨਾਰ 'ਚ ਆਇਰਨ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਸਿਹਤਮੰਦ ਬਲੱਡ ਕਾਉਂਟ ਨੂੰ ਬਰਕਰਾਰ ਰੱਖਣ 'ਚ ਮਦਦ ਕਰਦਾ ਹੈ, ਜੋ ਡੇਂਗੂ ਤੋਂ ਠੀਕ ਹੋਣ ਲਈ ਜ਼ਰੂਰੀ ਹੈ।

ਮਾਲਟਾ

ਡੇਂਗੂ ਦੇ ਮਰੀਜ਼ਾਂ ਲਈ ਖੱਟੇ ਫਲ਼ਾਂ ਨੂੰ ਹਮੇਸ਼ਾ ਫਾਇਦੇਮੰਦ ਮੰਨਿਆ ਜਾਂਦਾ ਰਿਹਾ ਹੈ। ਡੇਂਗੂ 'ਚ ਅਕਸਰ ਮਰੀਜ਼ ਦੇ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ, ਜਿਸ ਲਈ ਮਾਲਟਾ ਲਾਭਦਾਇਕ ਹੈ।

ਪਪੀਤਾ

ਪਪੀਤਾ ਪਾਚਨ 'ਚ ਮਦਦ ਕਰਨ ਦੇ ਨਾਲ ਸੋਜ਼ਿਸ਼ ਤੇ ਬਲੋਟਿੰਗ ਨੂੰ ਰੋਕਦਾ ਹੈ। ਪਪੀਤੇ ਦੀਆਂ ਪੱਤੀਆਂ ਦਾ 30 ਮਿ.ਲੀ. ਜੂਸ ਪਲੇਟਲੈਟਸ ਵਧਾਉਣ ਦਾ ਕੰਮ ਕਰਦਾ ਹੈ।

ਨਾਰੀਅਲ ਪਾਣੀ

ਇਸ 'ਚ ਮੌਜੂਦ ਮਿਨਰਲ ਤੇ ਇਲੈਕਟ੍ਰੋਲਾਈਟਸ ਲੋੜੀਂਦੀ ਤਾਕਤ ਦਿੰਦੇ ਹਨ। ਡੇਂਗੂ ਤੋਂ ਜਲਦੀ ਠੀਕ ਹੋਣ ਲਈ ਉਚਿਤ ਮਾਤਰਾ 'ਚ ਤਰਲ ਪਦਾਰਥ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।

ਡ੍ਰੈਗਨ ਫਲ਼

ਇਹ ਫਲ਼ ਪੋਟੇਂਟ ਐਂਟੀਆਕਸੀਡੈਂਟਸ, ਹਾਈ ਫਾਈਬਰ ਤੇ ਆਇਰਨ ਭਰਪੂਰ ਹੈ। ਡ੍ਰੈਗਨ ਫਲ਼ ਹੱਡੀਆਂ ਦੀ ਮਜ਼ਬੂਤੀ ਤੇ ਹੀਮੋਗਲੋਬਿਨ ਵਧਾਉਣ ਦਾ ਕੰਮ ਕਰਦਾ ਹੈ।