ਫੈਟੀ ਲਿਵਰ ਦੀ ਸਮੱਸਿਆ ਤੋਂ ਬਚਾਅ ਲਈ, ਡਾਈਟ 'ਚ ਕਰੋ ਇਹ ਬਦਲਾਅ


By Ramandeep Kaur20, Nov 2022 11:27 AMpunjabijagran.com

ਫੈਟੀ ਲਿਵਰ

ਖਰਾਬ ਰੁਟੀਨ ਕਾਰਨ ਫੈਟੀ ਲਿਵਰ ਦੀ ਸਮੱਸਿਆ ਆਮ ਹੈ। ਇਸ 'ਚ ਲਿਵਰ ਦੇ ਸੈੱਲਾਂ 'ਤੇ ਜ਼ਿਆਦਾ ਚਰਬੀ ਜਮ੍ਹਾ ਹੋ ਜਾਂਦੀ ਹੈ, ਜਿਸ ਨਾਲ ਪਾਚਨ ਸੰਬੰਧੀ ਬਿਮਾਰੀਆਂ ਹੋ ਸਕਦੀਆਂ ਹਨ।

ਸਿਹਤਮੰਦ ਡਾਇਟ

ਸਿਹਤਮੰਦ ਡਾਇਟ ਅਪਣਾ ਕੇ ਤੁਸੀਂ ਫੈਟੀ ਲਿਵਰ ਦੀ ਸਮੱਸਿਆ ਤੋਂ ਬਚ ਸਕਦੇ ਹੋ। ਆਓ ਜਾਣਦੇ ਹਾਂ ਸਿਹਤਮੰਦ ਲੀਵਰ ਲਈ ਰੋਜ਼ਾਨਾ ਡਾਇਟ 'ਚ ਕੀ ਸ਼ਾਮਲ ਕਰੀਏ?

ਬਰੌਕਲੀ ਖਾਓ

ਲਿਵਰ ਨੂੰ ਸਿਹਤਮੰਦ ਰੱਖਣ ਲਈ ਬਰੌਕਲੀ ਨੂੰ ਡਾਈਟ 'ਚ ਜ਼ਰੂਰ ਸ਼ਾਮਲ ਕਰੋ। ਤੁਸੀਂ ਇਸ ਨੂੰ ਰੋਜ਼ਾਨਾ ਸਬਜ਼ੀ ਜਾਂ ਸਲਾਦ ਦੇ ਰੂਪ 'ਚ ਖਾ ਸਕਦੇ ਹੋ।

ਟਮਾਟਰ ਖਾਓ

ਇਸ 'ਚ ਮੌਜੂਦ ਲਾਈਕੋਪੀਨ ਤੇ ਐਂਟੀ-ਆਕਸੀਡੈਂਟ ਗੁਣ ਫੈਟੀ ਲਿਵਰ ਦੀ ਸਮੱਸਿਆ ਤੋਂ ਬਚਾਉਣ 'ਚ ਕਾਰਗਰ ਸਾਬਤ ਹੋ ਸਕਦੇ ਹਨ।

ਗ੍ਰੀਨ ਟੀ ਪੀਓ

ਇਹ ਕੈਟੇਚਿਨ ਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਜਿਸ ਕਾਰਨ ਇਹ ਫੈਟੀ ਲਿਵਰ ਦੀ ਸਮੱਸਿਆ 'ਚ ਫਾਇਦਾ ਕਰਦਾ ਹੈ।

ਘੱਟ ਮਿੱਠਾ ਖਾਓ

ਜੇਕਰ ਤੁਸੀਂ ਬਹੁਤ ਜ਼ਿਆਦਾ ਖੰਡ ਦਾ ਸੇਵਨ ਕਰਦੇ ਹੋ, ਤਾਂ ਇਹ ਤੁਹਾਡੇ ਲਿਵਰ 'ਤੇ ਦਬਾਅ ਪਾ ਸਕਦਾ ਹੈ। ਸਿਹਤਮੰਦ ਲਿਵਰ ਲਈ ਬਹੁਤ ਜ਼ਿਆਦਾ ਮਿੱਠਾ ਖਾਣ ਤੋਂ ਪਰਹੇਜ਼ ਕਰੋ।

ਤੇਲ ਵਾਲੇ ਭੋਜਨ ਤੋਂ ਬਚੋ

ਬਹੁਤ ਜ਼ਿਆਦਾ ਤੇਲ ਵਾਲਾ ਤੇ ਮਸਾਲੇਦਾਰ ਭੋਜਨ ਲਿਵਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਤਰ੍ਹਾਂ ਦੇ ਭੋਜਨ ਦਾ ਜ਼ਿਆਦਾ ਸੇਵਨ ਲੀਵਰ 'ਚ ਸੋਜ ਦਾ ਕਾਰਨ ਬਣ ਸਕਦਾ ਹੈ।

ਰੈੱਡ ਮੀਟ

ਰੈੱਡ ਮੀਟ ਪ੍ਰੋਟੀਨ ਦਾ ਭਰਪੂਰ ਸ੍ਰੋਤ ਹੈ। ਇਹ ਲਿਵਰ 'ਤੇ ਅਸਰ ਪਾ ਸਕਦਾ ਹੈ। ਜੇਕਰ ਤੁਸੀਂ ਇਸ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਫੈਟੀ ਲਿਵਰ ਦੀ ਸਮੱਸਿਆ ਹੋ ਸਕਦੀ ਹੈ।

Black Salt Benefits : ਅੱਜ ਹੀ ਆਪਣੀ ਡਾਈਟ 'ਚ ਸ਼ਾਮਿਲ ਕਰੋ ਕਾਲਾ ਨਮਕ