ਬਾਲੀਵੁੱਡ 'ਚ ਫੇਮ ਲਈ ਇਨ੍ਹਾਂ ਸਿਤਾਰਿਆਂ ਨੇ ਬਦਲਿਆਂ ਆਪਣਾ ਨਾਂ
By Neha diwan
2023-08-28, 16:55 IST
punjabijagran.com
ਬਾਲੀਵੁੱਡ ਸਿਤਾਰੇ
ਬਾਲੀਵੁੱਡ ਸਿਤਾਰੇ ਪੂਰੀ ਦੁਨੀਆ 'ਚ ਉਨ੍ਹਾਂ ਦੇ ਨਾਂ ਨਾਲ ਜਾਣੇ ਜਾਂਦੇ ਹਨ। ਪਰ ਭਾਰਤ 'ਚ ਅਜਿਹੇ ਕਈ ਸਿਤਾਰੇ ਹਨ, ਜਿਨ੍ਹਾਂ ਦੇ ਅਸਲੀ ਨਾਂ ਅੱਜ ਤੱਕ ਨਹੀਂ ਜਾਣਦੇ ਹਨ।
ਬੌਬੀ ਦਿਓਲ
ਬੌਬੀ ਦਿਓਲ ਦਾ ਪਹਿਲਾ ਨਾਂ ਵਿਜੇ ਸਿੰਘ ਦਿਓਲ ਸੀ। ਪਰ ਬਾਅਦ ਵਿੱਚ ਅਭਿਨੇਤਾ ਨੇ ਇਸਨੂੰ ਬਦਲ ਦਿੱਤਾ।
ਨਾਨਾ ਪਾਟੇਕਰ
ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਨਾਨਾ ਪਾਟੇਕਰ ਦਾ ਪਹਿਲਾ ਨਾਂ ਵਿਸ਼ਵਨਾਥ ਪਾਟੇਕਰ ਸੀ।
ਸੰਨੀ ਦਿਓਲ
'ਗਦਰ 2' ਫੇਮ ਸੰਨੀ ਦਿਓਲ ਨੇ ਵੀ ਆਪਣਾ ਨਾਂ ਬਦਲ ਲਿਆ ਹੈ। ਸੰਨੀ ਦਿਓਲ ਨੂੰ ਪਹਿਲਾਂ ਅਜੇ ਸਿੰਘ ਦਿਓਲ ਦੇ ਨਾਂ ਨਾਲ ਜਾਣਿਆ ਜਾਂਦਾ ਸੀ।
ਸੈਫ ਅਲੀ ਖਾਨ
ਇਸ ਲਿਸਟ 'ਚ ਸੈਫ ਅਲੀ ਖਾਨ ਦਾ ਨਾਂ ਵੀ ਸ਼ਾਮਲ ਹੈ। ਅਭਿਨੇਤਾ ਨੇ ਪ੍ਰਸਿੱਧੀ ਹਾਸਲ ਕਰਨ ਲਈ ਆਪਣਾ ਨਾਂ ਸਾਜਿਦ ਅਲੀ ਖਾਨ ਤੋਂ ਬਦਲ ਕੇ ਸੈਫ ਅਲੀ ਖਾਨ ਰੱਖ ਲਿਆ।
ਅਜੇ ਦੇਵਗਨ
ਬਾਲੀਵੁੱਡ ਨੂੰ ਕਈ ਹਿੱਟ ਫਿਲਮਾਂ ਦੇਣ ਵਾਲੇ ਅਜੇ ਦੇਵਗਨ ਦਾ ਪਹਿਲਾ ਨਾਂ ਵਿਸ਼ਾਲ ਦੇਵਗਨ ਸੀ, ਜਿਸ ਨੂੰ ਬਾਅਦ 'ਚ ਅਭਿਨੇਤਾ ਨੇ ਬਦਲ ਦਿੱਤਾ।
ਟਾਈਗਰ ਸ਼ਰਾਫ
ਟਾਈਗਰ ਸ਼ਰਾਫ ਦਾ ਪਹਿਲਾ ਨਾਂ ਜੈ ਹੇਮੰਤ ਸ਼ਰਾਫ ਸੀ। ਜਿਸ ਨੂੰ ਬਾਅਦ ਵਿੱਚ ਅਦਾਕਾਰ ਨੇ ਟਾਈਗਰ ਸ਼ਰਾਫ ਵਿੱਚ ਬਦਲ ਦਿੱਤਾ ਸੀ।
ਅਕਸ਼ੈ ਕੁਮਾਰ
ਅਕਸ਼ੈ ਕੁਮਾਰ ਨੇ ਵੀ ਪ੍ਰਸਿੱਧੀ ਲਈ ਆਪਣਾ ਨਾਂ ਰਾਜੀਵ ਹਰੀ ਓਮ ਭਾਟੀਆ ਤੋਂ ਬਦਲ ਕੇ ਅਕਸ਼ੈ ਕੁਮਾਰ ਰੱਖ ਲਿਆ।
ਜੈਕੀ ਸ਼ਰਾਫ
ਇਸ ਲਿਸਟ 'ਚ ਜੈਕੀ ਸ਼ਰਾਫ ਦਾ ਨਾਂ ਦੇਖ ਕੇ ਤੁਸੀਂ ਜ਼ਰੂਰ ਹੈਰਾਨ ਹੋਏ ਹੋਵੋਗੇ। ਜੈਕੀ ਸ਼ਰਾਫ ਨੇ ਵੀ ਆਪਣਾ ਨਾਮ ਬਦਲਿਆ ਹੈ। ਜੈਕੀ ਸ਼ਰਾਫ ਨੂੰ ਪਹਿਲਾਂ ਜੈਕਿਸ਼ਨ ਕਾਕੂਭਾਈ ਦੇ ਨਾਂ ਨਾਲ ਜਾਣਿਆ ਜਾਂਦਾ ਸੀ।
ਆਯੁਸ਼ਮਾਨ ਖੁਰਾਨਾ
ਅਦਾਕਾਰ ਦਾ ਪਹਿਲਾ ਨਾਂ ਨਿਸ਼ਾਂਤ ਖੁਰਾਣਾ ਸੀ। ਇਸ ਤੋਂ ਬਾਅਦ ਆਯੁਸ਼ਮਾਨ ਖੁਰਾਨਾ ਨੇ ਵੀ ਆਪਣੇ ਨਾਂ ਦੀ ਸਪੈਲਿੰਗ ਬਦਲ ਲਈ।
ALL PHOTO CREDIT : INSTAGRAM
'Yeh Rishta Kya Kehlata Hai' ਸ਼ੋਅ ਨੂੰ ਇਨ੍ਹਾਂ ਕਲਾਕਾਰਾਂ ਨੇ ਕਿਹਾ ਅਲਵਿਦਾ
Read More