'Yeh Rishta Kya Kehlata Hai' ਸ਼ੋਅ ਨੂੰ ਇਨ੍ਹਾਂ ਕਲਾਕਾਰਾਂ ਨੇ ਕਿਹਾ ਅਲਵਿਦਾ


By Neha diwan2023-08-28, 16:12 ISTpunjabijagran.com

'ਯੇ ਰਿਸ਼ਤਾ ਕਯਾ ਕਹਿਲਾਤਾ ਹੈ'

ਟੀਵੀ ਸੀਰੀਅਲ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' 15 ਸਾਲਾਂ ਤੋਂ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰ ਰਿਹੈ। ਇਸ ਸੀਰੀਅਲ 'ਚ ਹੁਣ ਤਕ ਕਈ ਟਵਿਸਟ ਆ ਚੁੱਕੇ ਹਨ, ਸ਼ੋਅ ਦੀ ਕਹਾਣੀ ਹਮੇਸ਼ਾ ਦਿਲਚਸਪ ਬਣੀ ਰਹਿੰਦੀ ਹੈ।

ਹਿਨਾ ਖਾਨ

ਹਿਨਾ ਖਾਨ ਨੂੰ ਅੱਜ ਵੀ ਟੀਵੀ ਦੀ ਅਕਸ਼ਰਾ ਕਿਹਾ ਜਾਂਦਾ ਹੈ। ਇਸ ਸੀਰੀਅਲ 'ਚ ਉਹ ਅਕਸ਼ਰਾ ਦੇ ਕਿਰਦਾਰ 'ਚ ਨਜ਼ਰ ਆਈ ਸੀ। ਹਿਨਾ ਨੇ ਵੀ 'ਬਿੱਗ ਬੌਸ' ਲਈ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਨੂੰ ਅੱਧ ਵਿਚਾਲੇ ਛੱਡ ਦਿੱਤਾ ਸੀ।

ਸ਼ਿਵਾਂਗੀ ਜੋਸ਼ੀ

ਸ਼ਿਵਾਂਗੀ ਜੋਸ਼ੀ ਨੇ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' 'ਚ ਨਾਇਰਾ ਅਤੇ ਸੀਰਤ ਦਾ ਕਿਰਦਾਰ ਨਿਭਾਇਆ ਸੀ। ਇਨ੍ਹੀਂ ਦਿਨੀਂ ਸ਼ਿਵਾਂਗੀ ਸੀਰੀਅਲ 'ਬਰਸਾਤੇਂ' 'ਚ ਨਜ਼ਰ ਆ ਰਹੀ ਹੈ।

ਮੋਹਸਿਨ ਖਾਨ

'ਯੇ ਰਿਸ਼ਤਾ ਕਯਾ ਕਹਿਲਾਤਾ ਹੈ' 'ਚ ਕਾਰਤਿਕ ਦੇ ਕਿਰਦਾਰ 'ਚ ਮੋਹਸਿਨ ਖਾਨ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਮੋਹਸਿਨ ਅਤੇ ਸ਼ਿਵਾਂਗੀ ਦੀ ਜੋੜੀ ਨੇ ਧਮਾਲ ਮਚਾ ਦਿੱਤੀ ਸੀ।

ਕਰਨ ਮਹਿਰਾ

ਟੀਵੀ ਸੀਰੀਅਲ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਦੀ ਸ਼ੁਰੂਆਤ ਕਰਨ ਮਹਿਰਾ ਨਾਲ ਹੋਈ ਸੀ। ਕਰਨ ਨੇ ਇਸ ਤੋਂ ਪਹਿਲਾਂ ਸ਼ੋਅ ਵਿੱਚ ਪੁਰਸ਼ ਮੁੱਖ ਕਿਰਦਾਰ ਨੇਤਿਕ ਦਾ ਕਿਰਦਾਰ ਨਿਭਾਇਆ ਸੀ।

ਮੋਹਨਾ ਕੁਮਾਰੀ

'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਵਿੱਚ ਮੋਹਨਾ ਕੁਮਾਰੀ ਨੇ ਕੀਰਤੀ ਦੀ ਭੂਮਿਕਾ ਨਿਭਾਈ ਸੀ, ਜੋ ਕਾਰਤਿਕ ਦੀ ਭੈਣ ਸੀ। ਮੋਹਿਨਾ ਨੇ ਵਿਆਹ ਤੋਂ ਬਾਅਦ ਇਹ ਸੀਰੀਅਲ ਛੱਡ ਦਿੱਤਾ ਸੀ।

ਲਤਾ ਸੱਭਰਵਾਲ

ਅਕਸ਼ਰਾ ਦੀ ਮਾਂ ਰਾਜਸ਼੍ਰੀ ਦੀ ਭੂਮਿਕਾ ਵਿੱਚ ਲਤਾ ਸਭਰਵਾਲ ਨੂੰ ਖੂਬ ਪਸੰਦ ਕੀਤਾ ਗਿਆ ਸੀ। ਸੀਰੀਅਲ ਵਿੱਚ ਉਹ ਇੱਕ ਮਿੱਠੀ ਮਾਂ ਦੀ ਭੂਮਿਕਾ ਵਿੱਚ ਸੀ ਜੋ ਹਮੇਸ਼ਾ ਆਪਣੀ ਧੀ ਲਈ ਖੜ੍ਹੀ ਰਹਿੰਦੀ ਹੈ।

ਕਰਨ ਕੁੰਦਰਾ

'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਵਿੱਚ ਕਰਨ ਕੁੰਦਰਾ ਨੇ ਇੱਕ ਛੋਟਾ ਜਿਹਾ ਕੈਮਿਓ ਨਿਭਾਇਆ ਸੀ। ਉਹ ਸੀਰਤ ਦੇ ਬੁਆਏਫ੍ਰੈਂਡ ਰਣਵੀਰ ਦੀ ਭੂਮਿਕਾ 'ਚ ਨਜ਼ਰ ਆਏ।

ਜੈ ਸੋਨੀ

ਜੈ ਸੋਨੀ ਵੀ ਇਹ ਸੀਰੀਅਲ ਛੱਡ ਚੁੱਕੇ ਹਨ। ਉਸ ਦਾ ਕਿਰਦਾਰ ਇੱਕ ਕੈਮਿਓ ਸੀ, ਪਰ ਦਰਸ਼ਕਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ ਜੈ ਸੋਨੀ ਦੀ ਭੂਮਿਕਾ ਨੂੰ ਅੱਗੇ ਵਧਾਇਆ ਗਿਆ।

ਹਰਸ਼ਦ ਚੋਪੜਾ

ਹੁਣ ਇਸ ਸੂਚੀ 'ਚ ਹਰਸ਼ਦ ਚੋਪੜਾ ਦਾ ਨਾਂ ਵੀ ਜੁੜ ਸਕਦਾ ਹੈ। ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ੋਅ 'ਚ ਜਲਦ ਹੀ ਹਰਸ਼ਦ ਚੋਪੜਾ ਦਾ ਟ੍ਰੈਕ ਵੀ ਸਕ੍ਰੈਪ ਕੀਤਾ ਜਾ ਸਕਦਾ ਹੈ।

ਆਯੁਸ਼ਮਾਨ ਖੁਰਾਨਾ ਨੂੰ ਮਿਲੀ ਆਪਣੇ ਕਰੀਅਰ ਦੀ ਟਾਪ ਓਪਨਰ ਫਿਲਮ