ਕੋਲੇ ਵਰਗੀ ਕਾਲੀ ਚਾਹ ਪੌਣੀ ਨੂੰ ਮਿੰਟਾਂ 'ਚ ਇੰਝ ਕਰੋ ਸਾਫ਼
By Tejinder Thind
2023-03-18, 12:44 IST
punjabijagran.com
ਚਾਹ ਪੌਣੀ ਕਰੋ ਸਾਫ਼
ਲੰਬੇ ਸਮੇਂ ਤੱਕ ਚਾਹ ਬਣਾਉਣ ਨਾਲ ਚਾਹ ਪੌਣੀ ਕਾਲੀ ਹੋ ਜਾਂਦੀ ਹੈ। ਜ਼ਿਆਦਾ ਕੰਮ ਹੋਣ ਕਾਰਨ ਔਰਤਾਂ ਚੰਗੀ ਤਰ੍ਹਾਂ ਸਾਫ਼ ਨਹੀਂ ਕਰ ਪਾਉਂਦੀਆਂ। ਜੇ ਤੁਹਾਡੀ ਰਸੋਈ 'ਚ ਵੀ ਚਾਹ ਪੌਣੀ ਕਾਲੀ ਹੋ ਗਈ ਹੈ ਤਾਂ ਮਿੰਟਾਂ 'ਚ ਸਾਫ ਕਰਨ ਲਈ ਅਪਣਾਓ ਇਹ ਟਿਪਸ
ਡਿਸ਼ ਵਾਸ਼ਰ ਲਿਕਵਡ
ਚਾਹ ਪੌਣੀ ਸਾਫ਼ ਕਰਨ ਲਈ ਬਰਤਨ ਧੋਣ ਵਾਲੇ ਤਰਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੇ ਲਈ ਚਾਹ ਪੌਣੀ 'ਤੇ ਡਿਸ਼ਵਾਸ਼ਿੰਗ ਲਿਕੁਇਡ ਪਾਓ ਅਤੇ ਸਕਰਬ ਦੀ ਮਦਦ ਨਾਲ ਇਸ ਨੂੰ ਸਾਫ ਕਰੋ। ਇਸ ਤੋਂ ਬਾਅਦ ਸਾਧਾਰਨ ਪਾਣੀ ਨਾਲ ਧੋ ਲਓ।
ਬੇਕਿੰਗ ਸੋਡਾ
ਚਾਹ ਪੌਣੀ ਨੂੰ ਸਾਫ਼ ਕਰਨ ਲਈ ਬੇਕਿੰਗ ਸੋਡੇ ਦੀ ਵਰਤੋਂ ਕਰ ਸਕਦੇ ਹੋ। ਬੇਕਿੰਗ ਸੋਡੇ ਨਾਲ ਪਲਾਸਟਿਕ ਅਤੇ ਸਟੀਲ ਟੀ ਸਟਰੇਨਰਾਂ ਨੂੰ ਸਾਫ਼ ਕਰ ਸਕਦੇ ਹੋ।
ਅਲਕੋਹਲ
ਚਾਹ ਪੌਣੀ ਸਾਫ਼ ਕਰਨ ਲਈ ਅਲਕੋਹਲ ਦੀ ਵਰਤੋਂ ਕਰ ਸਕਦੇ ਹੋ। ਰਾਤ ਨੂੰ ਸੌਂਦੇ ਸਮੇਂ ਇੱਕ ਕਟੋਰੀ ਵਿੱਚ ਅਲਕੋਹਲ ਪਾ ਕੇ ਭਿਓ ਕੇ ਰਾਤ ਭਰ ਛੱਡ ਦਿਓ। ਅਗਲੀ ਸਵੇਰ ਸਾਫ਼ ਕਰੋ।
ਗੈਸ ਫਲੇਮ
ਸਟੀਲ ਟੀ ਸਟਰੇਨ ਨੂੰ ਸਾਫ਼ ਕਰਨ ਲਈ ਇਸ ਨੂੰ ਗੈਸ 'ਤੇ ਕੁਝ ਦੇਰ ਲਈ ਘੱਟ ਅੱਗ 'ਤੇ ਰੱਖੋ। ਇਸ ਨਾਲ ਚਾਹ ਦੀਆਂ ਪੱਤੀਆਂ ਅਤੇ ਦੁੱਧ ਦੀ ਰਹਿੰਦ-ਖੂੰਹਦ ਸੜ ਜਾਵੇਗੀ। ਇਸ ਤੋਂ ਬਾਅਦ ਇਸ ਨੂੰ ਤਰਲ ਦੀ ਮਦਦ ਨਾਲ ਸਾਫ਼ ਕਰੋ।
ਸਾੜ੍ਹੀ 'ਚ ਬੇਹੱਦ ਖੂਬਸੂਰਤ ਲਗਦੀ ਹੈ ਟੀਨਾ ਦੱਤਾ , ਦੇਖੋ ਕਾਤਲ ਅਦਾਵਾਂ
Read More