ਇੱਕ ਤਰ੍ਹਾਂ ਦੇ ਪਰਾਠੇ ਖਾ ਕੇ ਜੇ ਹੋ ਗਏ ਹੋ ਬੋਰ ਤਾਂ ਬਣਾਓ ਪਾਲਕ ਪਨੀਰ ਪਰਾਠਾ
By Neha Diwan
2023-03-17, 12:57 IST
punjabijagran.com
ਪਾਲਕ ਪਨੀਰ
ਬਹੁਤ ਸਾਰੇ ਲੋਕ ਦੁਪਹਿਰ ਦੇ ਖਾਣੇ ਅਤੇ ਰਾਤ ਦੇ ਖਾਣੇ ਨੂੰ ਖਾਸ ਬਣਾਉਣ ਲਈ ਪਨੀਰ ਦੀ ਡਿਸ਼ ਪਰੋਸਣਾ ਪਸੰਦ ਕਰਦੇ ਹਨ। ਅਜਿਹੇ 'ਚ ਪਾਲਕ ਪਨੀਰ ਕਈ ਲੋਕਾਂ ਦੀ ਪਸੰਦ ਹੈ।
ਪਨੀਰ ਪਰਾਠੇ
ਵੈਸੇ ਤਾਂ ਤੁਸੀਂ ਸੈਂਕੜੇ ਵਾਰ ਪਾਲਕ ਪਨੀਰ ਦੀ ਕਰੀ ਖਾਧੀ ਹੋਵੇਗੀ। ਪਰ ਇਸ ਵਾਰ ਤੁਸੀਂ ਪਾਲਕ ਪਨੀਰ ਪਰਾਠੇ ਦੀ ਰੈਸਿਪੀ ਟ੍ਰਾਈ ਕਰ ਸਕਦੇ ਹੋ।
ਪਾਲਕ ਪਨੀਰ ਪਰਾਠੇ
ਕਈ ਵਾਰ ਲੋਕ ਸਾਦੇ ਪਰਾਂਠੇ ਖਾ ਕੇ ਬੋਰ ਹੋ ਜਾਂਦੇ ਹਨ। ਅਜਿਹੇ 'ਚ ਜ਼ਿਆਦਾਤਰ ਲੋਕ ਪਨੀਰ ਪਰਾਠਾ ਖਾਣਾ ਪਸੰਦ ਕਰਦੇ ਹਨ। ਤੁਸੀਂ ਪਾਲਕ ਪਨੀਰ ਪਰਾਠੇ ਬਣਾ ਕੇ ਖਾਣੇ 'ਚ ਕੁਝ ਵੱਖਰਾ ਅਤੇ ਖਾਸ ਟ੍ਰਾਈ ਕਰ ਸਕਦੇ ਹੋ।
ਪਾਲਕ ਪਨੀਰ ਪਰਾਠਾ ਬਣਾਉਣ ਲਈ ਸਮੱਗਰੀ
ਕੱਟੀ ਹੋਈ ਪਾਲਕ, ਪਨੀਰ, ਹਰੀਆਂ ਮਿਰਚਾਂ,3-4 ਲਸਣ ਦੀਆਂ ਕਲੀਆਂ,1 ਚਮਚ ਤੇਲ ਜਾਂ ਘਿਓ,ਇੱਕ ਕੱਪ ਕਣਕ ਦਾ ਆਟਾ,ਲੂਣ , 1 ਚਮਚਾ ਜੀਰਾ, 1 ਚਮਚ ਅਦਰਕ ਲਸਣ ਦਾ ਪੇਸਟ, ਇੱਕ ਵੱਡੇ ਆਕਾਰ ਦਾ ਪਿਆਜ਼
ਇਹ ਚੀਜ਼ਾਂ ਦੀ ਵੀ ਹੈ ਲੋੜ
1 ਚਮਚ ਚਿਲੀ ਫਲੇਕਸ, 1 ਚਮਚ ਭੁੰਨਿਆ ਹੋਇਆ ਜੀਰਾ ਪਾਊਡਰ, ਮੈਗੀ ਮਸਾਲਾ, ਥੋੜਾ ਜਿਹਾ ਪਾਣੀ, ਸੁਆਦ ਲਈ ਲੂਣ
ਬਣਾਉਣ ਦਾ ਤਰੀਕਾ
ਸਭ ਤੋਂ ਪਹਿਲਾਂ ਪਾਲਕ, ਹਰੀ ਮਿਰਚ ਅਤੇ ਲਸਣ ਨੂੰ ਬਲੈਂਡਰ 'ਚ ਪਾ ਕੇ ਪਿਊਰੀ ਤਿਆਰ ਕਰੋ। ਹੁਣ ਕਣਕ ਦੇ ਆਟੇ ਵਿਚ ਤਿਆਰ ਕੀਤੀ ਪਿਊਰੀ, ਨਮਕ ਅਤੇ ਥੋੜ੍ਹਾ ਜਿਹਾ ਤੇਲ ਜਾਂ ਘਿਓ ਪਾ ਕੇ ਨਰਮ ਆਟਾ ਗੁੰਨ੍ਹ ਲਓ।
ਸਟਫਿੰਗ ਬਣਾਉਣ ਲਈ
ਸਟਫਿੰਗ ਬਣਾਉਣ ਲਈ ਇਕ ਪੈਨ 'ਚ ਤੇਲ ਗਰਮ ਕਰੋ, ਇਸ 'ਚ ਜੀਰਾ, ਅਦਰਕ ਲਸਣ ਦਾ ਪੇਸਟ ਤੇ ਹਰੀ ਮਿਰਚ ਪਾ ਕੇ ਭੁੰਨ ਲਓ। ਪਿਆਜ਼ ਪਾ ਕੇ ਸੁਨਹਿਰੀ ਹੋਣ ਤੱਕ ਭੁੰਨ ਲਓ।
ਸਟਫਿੰਗ ਬਣਾਉਣ ਲਈ ਅਗਲਾ ਸਟੈਪ
ਇਸ ਤੋਂ ਬਾਅਦ ਮਿਰਚ ਦੇ ਫਲੇਕਸ, ਭੁੰਨਿਆ ਹੋਇਆ ਜੀਰਾ ਪਾਊਡਰ ਅਤੇ ਨਮਕ ਪਾਓ। ਅੰਤ ਵਿੱਚ ਪੀਸਿਆ ਹੋਇਆ ਪਨੀਰ ਤੇ ਮੈਗੀ ਮਸਾਲਾ ਪਾਓ, ਚੰਗੀ ਤਰ੍ਹਾਂ ਮਿਲਾਓ ਅਤੇ 2-3 ਮਿੰਟ ਲਈ ਫ੍ਰਾਈ ਕਰੋ।
ਪਰਾਠੇ ਨੂੰ ਸੇਕਣਾ
ਹੁਣ ਆਟੇ ਦੀ ਛੋਟੀ ਜਿਹੀ ਰੋਟੀ ਨੂੰ ਰੋਲ ਕਰੋ ਤੇ ਫਿਰ ਤਿਆਰ ਕੀਤੀ ਸਟਫਿੰਗ ਨੂੰ ਵਿਚਕਾਰੋਂ ਭਰ ਕੇ ਪਰਾਠੇ ਦੀ ਤਰ੍ਹਾਂ ਰੋਲ ਕਰੋ। ਇਸ ਤੋਂ ਬਾਅਦ ਘਿਓ ਜਾਂ ਮੱਖਣ ਦੀ ਮਦਦ ਨਾਲ ਪਰਾਠੇ ਨੂੰ ਚੰਗੀ ਤਰ੍ਹਾਂ ਸੇਕ ਲਓ।
ਸਵਾਦਿਸ਼ਟ ਪਾਲਕ ਪਨੀਰ ਪਰਾਠੇ ਤਿਆਰ ਹਨ। ਇਸ ਨੂੰ ਦਹੀਂ ਜਾਂ ਚਟਨੀ ਨਾਲ ਸਰਵ ਕਰੋ।
ਗਰਮੀਆਂ 'ਚ ਬਣਾਓ ਕੇਸਰ ਪਿਸਤਾ ਕੁਲਫੀ, ਇਹ ਹੈ ਆਸਾਨ ਤਰੀਕਾ
Read More