ਜਿਵੇਂ ਹੀ ਠੰਢ ਆਉਂਦੀ ਹੈ, ਚਾਹ ਅਤੇ ਕੌਫੀ ਦਾ ਸੇਵਨ ਵੱਧ ਜਾਂਦਾ ਹੈ। ਅਜਿਹੇ 'ਚ ਰਸੋਈ 'ਚ ਰੱਖੀ ਇਲੈਕਟ੍ਰਿਕ ਕੇਤਲੀ ਸਭ ਤੋਂ ਫਾਇਦੇਮੰਦ ਹੁੰਦੀ ਹੈ।
ਕਈ ਵਾਰ ਪਾਣੀ ਨਾਲ ਰਸਾਇਣਕ ਕਿਰਿਆ ਕਰਕੇ ਇਹ ਚਿੱਟੀ ਪਰਤ ਨਾਲ ਭਰ ਜਾਂਦੀ ਹੈ। ਇਨ੍ਹਾਂ ਕਾਰਨ ਚਾਹ ਅਤੇ ਕੌਫੀ ਦਾ ਸੁਆਦ ਅਤੇ ਮਹਿਕ ਦੋਵੇਂ ਹੀ ਖਰਾਬ ਹੋ ਜਾਂਦੀ ਹੈ।
ਸਿਰਕਾ ਇੱਕ ਕੁਦਰਤੀ ਡਿਸਕਲਿੰਗ ਏਜੰਟ ਹੈ, ਜੋ ਇਲੈਕਟ੍ਰਿਕ ਕੇਤਲੀ ਤੋਂ ਅੰਦਰੂਨੀ ਗੰਦਗੀ ਤੇ ਚੂਨੇ ਦੀ ਪਰਤ ਨੂੰ ਆਸਾਨੀ ਨਾਲ ਹਟਾ ਸਕਦਾ ਹੈ। ਸਭ ਤੋਂ ਪਹਿਲਾਂ ਕੇਤਲੀ 'ਚ ਅੱਧਾ ਹਿੱਸਾ ਪਾਣੀ ਤੇ ਅੱਧਾ ਹਿੱਸਾ ਸਫੇਦ ਸਿਰਕਾ ਪਾਓ।
ਹੁਣ ਕੇਤਲੀ ਨੂੰ ਚਾਲੂ ਕਰੋ। ਪਾਣੀ ਨੂੰ 2 ਮਿੰਟ ਲਈ ਉਬਾਲੋ ਅਤੇ ਫਿਰ ਇਸਨੂੰ ਬੰਦ ਕਰ ਦਿਓ15-20 ਮਿੰਟ ਲਈ ਛੱਡ ਦਿਓ। ਫਿਰ ਪਾਣੀ ਨੂੰ ਸੁੱਟ ਦਿਓ ਤੇ ਸਾਫ਼ ਤੌਲੀਏ ਨਾਲ ਅੰਦਰ ਨੂੰ ਪੂੰਝੋ। ਤੁਹਾਡੀ ਕੇਤਲੀ ਨਵੀਂ ਵਾਂਗ ਚਮਕ ਜਾਵੇਗੀ।
ਸਭ ਤੋਂ ਪਹਿਲਾਂ ਕੇਤਲੀ 'ਚ 2 ਕੱਪ ਪਾਣੀ ਪਾਓ ਅਤੇ ਇਸ 'ਚ 1 ਨਿੰਬੂ ਦਾ ਰਸ ਅਤੇ 1 ਚੱਮਚ ਬੇਕਿੰਗ ਸੋਡਾ ਪਾਓ। ਇਸ ਮਿਸ਼ਰਣ ਨੂੰ ਕੇਤਲੀ ਵਿਚ ਉਬਾਲੋ। ਉਬਾਲਣ ਤੋਂ ਬਾਅਦ, ਇਸਨੂੰ 15 ਮਿੰਟ ਲਈ ਠੰਢਾ ਹੋਣ ਦਿਓ।
ਫਿਰ ਪਾਣੀ ਨੂੰ ਸੁੱਟ ਦਿਓ। ਕੇਤਲੀ ਨੂੰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ ਤੇ ਪੂੰਝੋ। ਕੇਤਲੀ ਦੀ ਬਦਬੂ ਤੇ ਗੰਦਗੀ ਦੋਵੇਂ ਦੂਰ ਹੋ ਜਾਣਗੇ।
ਕੇਤਲੀ ਵਿਚ ਪਾਣੀ ਭਰੋ ਤੇ ਇਸ ਵਿਚ 1 ਚਮਚ ਬੇਕਿੰਗ ਸੋਡਾ, ਕੁਝ ਬੂੰਦਾਂ ਡਿਸ਼ ਸਾਬਣ ਪਾਓ। ਕੇਤਲੀ ਨੂੰ ਚਾਲੂ ਕਰੋ ਅਤੇ ਪਾਣੀ ਨੂੰ ਉਬਾਲੋ, 15 ਮਿੰਟ ਰਹਿਣ ਦਿਓ। ਪਾਣੀ ਨੂੰ ਸੁੱਟ ਦਿਓ ਤੇ ਕੱਪੜੇ ਨਾਲ ਪੂੰਝੋ।
ਇਲੈਕਟ੍ਰਿਕ ਕੇਤਲੀ ਨੂੰ ਕਦੇ ਵੀ ਪਾਣੀ ਵਿੱਚ ਪੂਰੀ ਤਰ੍ਹਾਂ ਡੁਬੋ ਕੇ ਨਾ ਧੋਵੋ। ਸਫਾਈ ਕਰਨ ਤੋਂ ਬਾਅਦ ਕੇਤਲੀ ਨੂੰ ਕੁਝ ਦੇਰ ਲਈ ਖੁੱਲ੍ਹਾ ਛੱਡ ਦਿਓ, ਤਾਂ ਕਿ ਇਸ ਵਿਚ ਕੋਈ ਬਦਬੂ ਨਾ ਆਵੇ।