ਸਰਦੀਆਂ ਵਿੱਚ ਚਾਹ ਦੇ ਨਾਲ ਗਰਮ ਪਕੌੜੇ ਮਿਲ ਜਾਣ ਤਾਂ ਕਿੰਨੀ ਵਧੀਆ ਗੱਲ ਹੈ। ਅਸਲ ਵਿੱਚ, ਪਕੌੜੇ ਭਾਵੇਂ ਕਿਸੇ ਵੀ ਤਰ੍ਹਾਂ ਦੇ ਬਣੇ ਹੋਣ, ਉਹ ਸੁਆਦ ਨਾਲ ਭਰਪੂਰ ਹੁੰਦੇ ਹਨ।
ਬੰਦਗੋਭੀ ਦੇ ਪਕੌੜੇ ਬਣਾਉਣਾ ਨਾ ਸਿਰਫ ਆਸਾਨ ਹੈ ਸਗੋਂ ਸਵਾਦਿਸ਼ਟ ਵੀ ਹੈ, ਜਿਸ ਨੂੰ ਤੁਸੀਂ ਆਪਣੀ ਪਸੰਦ ਦੇ ਮੁਤਾਬਕ ਤਿਆਰ ਕਰ ਸਕਦੇ ਹੋ।
1 ਕੱਪ- ਗੋਭੀ (ਕੱਟੀ ਹੋਈ), 1/2 ਚਮਚ ਲੂਣ ,2 ਚਮਚ- ਮਿਰਚ ਪਾਊਡਰ ,2 ਚਮਚੇ ਮੱਕੀ ਦਾ ਆਟਾ,1 ਪੀਸ ਪਨੀਰ ,1/2 ਸ਼ਿਮਲਾ ਮਿਰਚ ਬਾਰੀਕ ਕੱਟੀ, 1/2 ਟਮਾਟਰ ਬਾਰੀਕ ਕੱਟਿਆ , ਧਨੀਆ ਪੱਤੇ, ਪਾਣੀ ਅਤੇ ਤੇਲ
ਗੋਭੀ ਦੇ ਪਕੌੜੇ ਬਣਾਉਣ ਲਈ ਸਭ ਤੋਂ ਪਹਿਲਾਂ ਬੰਦਗੋਭੀ ਨੂੰ ਚੰਗੀ ਤਰ੍ਹਾਂ ਧੋ ਲਓ, ਕੱਟ ਕੇ ਇਕ ਪਾਸੇ ਰੱਖ ਲਓ। ਬੰਦਗੋਭੀ ਨੂੰ ਧੋਣ ਤੋਂ ਬਾਅਦ, ਇਸਨੂੰ ਸੁੱਕਣ ਦਿਓ ਤੇ ਇਸਨੂੰ ਇੱਕ ਕਟੋਰੀ ਵਿੱਚ ਕੱਢ ਲਓ।
ਵੇਸਨ, ਮੱਕੀ ਦਾ ਆਟਾ, ਪਨੀਰ ਦੇ ਕਿਊਬ, ਨਮਕ ਅਤੇ ਲਾਲ ਮਿਰਚ ਪਾਊਡਰ ਪਾ ਕੇ ਮਿਕਸ ਕਰ ਲਓ। ਜੇਕਰ ਇਹ ਬਹੁਤ ਜ਼ਿਆਦਾ ਬੈਟਰ ਸੁੱਕਾ ਲੱਗਦਾ ਹੈ ਤਾਂ ਥੋੜਾ ਜਿਹਾ ਪਾਣੀ ਪਾਓ।
ਹੁਣ ਇਕ ਪੈਨ 'ਚ ਤੇਲ ਗਰਮ ਕਰੋ ਅਤੇ ਫਿਰ ਗੋਭੀ ਦੇ ਮਿਸ਼ਰਣ ਤੋਂ ਛੋਟੇ-ਛੋਟੇ ਪਕੌੜੇ ਬਣਾ ਕੇ ਫਰਾਈ ਕਰੋ। ਜਦੋਂ ਦੋਵੇਂ ਚੰਗੀ ਤਰ੍ਹਾਂ ਤਲ ਜਾਣ ਤਾਂ ਇਨ੍ਹਾਂ ਨੂੰ ਪਲੇਟ 'ਚ ਕੱਢ ਕੇ ਚਟਨੀ ਨਾਲ ਸਰਵ ਕਰੋ।