Tiger 3 Worldwide Collection : ਟਾਈਗਰ 3 ਨੇ ਆਉਂਦੇ ਹੀ ਮਚਾਈ ਧਮਾਲ


By Neha diwan13, Nov 2023 01:04 PMpunjabijagran.com

ਸਲਮਾਨ ਖਾਨ

ਸਲਮਾਨ ਖਾਨ ਅਤੇ ਕੈਟਰੀਨਾ ਕੈਫ ਨੇ 5 ਸਾਲ ਬਾਅਦ ਦੀਵਾਲੀ 'ਤੇ ਪਟਾਕਿਆਂ ਨਾਲ ਸਿਨੇਮਾਘਰਾਂ 'ਚ ਧਮਾਲ ਮਚਾ ਦਿੱਤੀ ਹੈ। ਯਸ਼ਰਾਜ ਬੈਨਰ ਹੇਠ ਬਣ 'ਟਾਈਗਰ 3' 12 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ।

ਟਾਈਗਰ 3

ਦਬੰਗ ਖਾਨ ਦੀ 'ਟਾਈਗਰ 3' ਦੇ ਕ੍ਰੇਜ਼ ਨੂੰ ਦੇਖਦੇ ਹੋਏ ਇਸ ਫਿਲਮ ਦਾ ਪਹਿਲਾ ਸ਼ੋਅ ਅੱਧੀ ਰਾਤ ਨੂੰ ਸਿਨੇਮਾਘਰ 'ਚ ਸ਼ੁਰੂ ਕੀਤਾ ਗਿਆ ਸੀ।

ਪਹਿਲੇ ਦਿਨ ਕਾਰੋਬਾਰ

ਪਹਿਲੇ ਦਿਨ ਭਾਰਤ 'ਚ ਕਰੀਬ 42 ਤੋਂ 44 ਕਰੋੜ ਦਾ ਕਾਰੋਬਾਰ ਕਰਨ ਵਾਲੀ ਸਲਮਾਨ ਖਾਨ ਦੀ ਫਿਲਮ ਨੇ ਦੁਨੀਆ ਭਰ 'ਚ ਵੀ ਆਪਣੀ ਸਫਲਤਾ ਦੇ ਝੰਡੇ ਗੱਡ ਦਿੱਤੇ ਹਨ।

ਫਿਲਮ ਦੀ ਐਡਵਾਂਸ ਬੁਕਿੰਗ

ਭਾਰਤ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਫਿਲਮ ਦੀ ਐਡਵਾਂਸ ਬੁਕਿੰਗ ਕਾਫੀ ਜ਼ਬਰਦਸਤ ਸੀ।

ਹਾਲੀਵੁੱਡ ਫਿਲਮਾਂ ਨੂੰ ਦਿੱਤੀ ਟੱਕਰ

ਇਸ ਰਿਪੋਰਟ ਦੇ ਮੁਤਾਬਕ ਸਲਮਾਨ ਖਾਨ ਦੀ ਫਿਲਮ ਦੁਨੀਆ ਭਰ 'ਚ ਚੌਥੇ ਨੰਬਰ 'ਤੇ ਹੈ, ਜੋ ਸਭ ਤੋਂ ਵਧੀਆ ਕਮਾਈ ਕਰਦੇ ਹੋਏ ਹਾਲੀਵੁੱਡ ਫਿਲਮਾਂ ਨੂੰ ਟੱਕਰ ਦੇ ਰਹੀ ਹੈ।

ਪਹਿਲੇ ਵੀਕੈਂਡ ਦੀ ਕਮਾਈ

ਯਸ਼ਰਾਜ ਬੈਨਰ ਹੇਠ ਬਣੀ ਇਹ ਫਿਲਮ ਪਹਿਲੇ ਵੀਕੈਂਡ ਵਿੱਚ ਦੁਨੀਆ ਭਰ ਵਿੱਚ $11,500,000 ਦੀ ਕਮਾਈ ਕਰ ਚੁੱਕੀ ਹੈ।

ਵਰਲਡ ਵਾਈਡ ਕਮਾਈ

ਜਿਸ ਵਿੱਚੋਂ ਇਸ ਫਿਲਮ ਦੀ ਅੰਤਰਰਾਸ਼ਟਰੀ ਕਮਾਈ ਲਗਭਗ 9,250,000 ਡਾਲਰ ਰਹੀ ਹੈ ਤੇ ਘਰੇਲੂ ਤੌਰ 'ਤੇ ਇਸ ਫਿਲਮ ਨੇ ਐਤਵਾਰ ਨੂੰ 2,250,000 ਡਾਲਰ ਦੀ ਕਮਾਈ ਕੀਤੀ ਹੈ।

ਇਨ੍ਹਾਂ ਦੇਸ਼ਾਂ 'ਚ ਵਧੀਆ ਕਾਰੋਬਾਰ

ਟਾਈਗਰ 3 ਵਿਦੇਸ਼ਾਂ 'ਚ ਯੂਏਈ ਤੇ ਆਸਟ੍ਰੇਲੀਆ ਵਿੱਚ ਵਧੀਆ ਪ੍ਰਦਰਸ਼ਨ ਕਰ ਰਹੀ ਹੈ। UAE 'ਚ ਇਹ ਫਿਲਮ ਮਾਰਵਲਸ ਤੋਂ ਬਾਅਦ ਸਭ ਤੋਂ ਜ਼ਿਆਦਾ ਕਮਾਈ ਕਰ ਰਹੀ ਹੈ, ਜਦਕਿ ਆਸਟ੍ਰੇਲੀਆ 'ਚ ਇਹ ਫਿਲਮ ਪੰਜਵੇਂ ਨੰਬਰ 'ਤੇ ਹੈ।

ALL PHOTO CREDIT : INSTAGRAM

2022 'ਚ ਇਨ੍ਹਾਂ ਫਿਲਮੀ ਤੇ ਟੀਵੀ ਸਿਤਾਰਿਆਂ ਦੇ ਘਰ ਗੂੰਜੀ ਕਿਲਕਾਰੀ