ਸਾਲ ਦੇ ਅਖੀਰ 'ਚ ਟੀਵੀ ਦੀ ਮਸ਼ਹੂਰ ਜੋੜੀ ਅਪੂਰਵਾ ਅਗਨੀਹੋਤਰੀ ਤੇ ਸ਼ਿਲਪਾ ਸਕਲਾਨੀ ਨੇ ਵੀ ਆਪਣੇ ਘਰ ਨੰਨ੍ਹੀ ਪਰੀ ਦਾ ਸਵਾਗਤ ਕੀਤਾ। ਦੋਵਾਂ ਨੇ ਸਾਲ 2004 'ਚ ਵਿਆਹ ਕੀਤਾ ਸੀ।
ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਤੇ ਆਨੰਦ ਅਹੂਜਾ ਵੀ ਇਸੇ ਸਾਲ ਮਾਤਾ-ਪਿਤਾ ਬਣੇ। ਸੋਨਮ ਨੇ 20 ਅਗਸਤ ਨੂੰ ਬੇਟੇ ਵਾਯੂ ਨੂੰ ਜਨਮ ਦਿੱਤਾ ਸੀ। ਸੋਨਮ ਨੇ ਆਨੰਦ ਨਾਲ ਸਾਲ 2018 'ਚ ਵਿਆਹ ਕੀਤਾ ਸੀ।
ਆਲੀਆ ਭੱਟ ਤੇ ਰਣਬੀਰ ਕਪੂਰ ਨੂੰ ਇਸ ਸਾਲ ਦੋਹਰੀ ਖੁਸ਼ੀ ਮਿਲੀ। ਦੋਵਾਂ ਨੇ ਇਸੇ ਸਾਲ 14 ਅਪ੍ਰੈਲ ਨੂੰ ਵਿਆਹ ਕੀਤਾ ਸੀ ਤੇ 6 ਨਵੰਬਰ ਨੂੰ ਦੋਵੇਂ ਬੇਟੀ 'ਰਾਹਾ' ਦੇ ਮਾਤਾ-ਪਿਤਾ ਬਣ ਗਏ।
ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਸੂ ਨੇ 2016 'ਚ ਅਦਾਕਾਰ ਕਰਨ ਸਿੰਘ ਗ੍ਰੋਵਰ ਨਾਲ ਵਿਆਹ ਕੀਤਾ ਸੀ। 12 ਨਵੰਬਰ 2022 'ਚ ਦੋਵੇਂ ਖ਼ੂਬਸੂਰਤ ਬੇਟੀ 'ਦੇਵੀ' ਦੇ ਮਾਤਾ-ਪਿਤਾ ਬਣੇ।
ਟੀਵੀ ਦੀ ਮਸ਼ਹੂਰ ਅਦਾਕਾਰਾ ਕ੍ਰਿਤਿਕਾ ਸੇਂਗਰ ਨੇ 12 ਮਈ ਨੂੰ ਬੇਟੀ ਨੂੰ ਜਨਮ ਦਿੱਤਾ। ਕ੍ਰਿਤਿਕਾ ਨੇ ਸਾਲ 2014 'ਚ ਨਿਕਿਤਿਨ ਧੀਰ ਨਾਲ ਵਿਆਹ ਕੀਤਾ ਸੀ। ਅੱਠ ਸਾਲ ਬਾਅਦ ਇਹ ਜੋੜਾ ਬੇਟੀ ਦੇਵਿਕਾ ਦੇ ਮਾਤਾ-ਪਿਤਾ ਬਣੇ।
ਕਾਮੇਡੀਅਨ ਭਾਰਤੀ ਸਿੰਘ ਅਪ੍ਰੈਲ 'ਚ ਇਕ ਬੇਟੇ ਦੀ ਮਾਂ ਬਣੀ ਸੀ। ਸਾਲ 2017 'ਚ ਭਾਰਤੀ ਨੇ ਹਰਸ਼ ਲਿੰਬਾਚੀਆ ਨਾਲ ਵਿਆਹ ਕੀਤਾ ਸੀ। ਵਿਆਹ ਦੇ ਕਰੀਬ 5 ਸਾਲ ਬਾਅਦ ਇਹ ਜੋੜਾ ਮਾਤਾ-ਪਿਤਾ ਬਣਿਆ।
ਟੀਵੀ ਦੇ ਰਾਮ-ਸੀਤਾ ਯਾਨੀ ਅਦਾਕਾਰ ਗੁਰਮੀਤ ਚੌਧਰੀ ਤੇ ਦੇਬੀਨਾ ਬੈਨਰਜੀ ਇਸ ਸਾਲ ਦੋ ਵਾਰ ਮਾਤਾ-ਪਿਤਾ ਬਣੇ। 3 ਅਪ੍ਰੈਲ ਨੂੰ ਪਹਿਲੀ ਵਾਰ ਵੱਡੀ ਬੇਟੀ ਲਿਆਨਾ ਤੇ 7 ਮਹੀਨੇ ਬਾਅਦ ਦੂਜੀ ਬੇਟੇ ਦੇ ਮਾਤਾ-ਪਿਤਾ ਬਣੇ।
ਟੀਵੀ ਅਦਾਕਾਰਾ ਪੂਜਾ ਬੈਨਰਜੀ ਤੇ ਪਤੀ ਸੰਦੀਪ ਸੇਜਵਾਲ ਇਸ ਸਾਲ ਮਾਰਚ ਮਹੀਨੇ ਬੇਟੀ 'ਸੇਜਵਾਲ' ਦੇ ਮਾਤਾ-ਪਿਤਾ ਬਣੇ। ਪੂਜਾ ਬੈਨਰਜੀ ਨੇ 28 ਫਰਵਰੀ 2017 ਨੂੰ ਸੰਦੀਪ ਸੇਜਵਾਲ ਨਾਲ ਵਿਆਹ ਕੀਤਾ ਸੀ।
ਇਹ ਟੀਵੀ ਜੋੜਾ 10 ਅਗਸਤ ਨੂੰ ਮਾਤਾ-ਪਿਤਾ ਬਣਿਆ ਸੀ। ਵਿੰਨੀ ਅਰੋੜਾ ਨੇ ਬੇਟੇ ਨੂੰ ਜਨਮ ਦਿੱਤਾ। ਜੋੜੇ ਨੇ ਆਪਣੇ ਬੇਟੇ ਦਾ ਨਾਂ ਜ਼ਯਾਨ ਧੂਪਰ ਰੱਖਿਆ ਹੈ। ਧੀਰਜ ਤੇ ਵਿੰਨੀ ਨੇ 2016 ਵਿੱਚ ਵਿਆਹ ਕੀਤਾ ਸੀ।