ਮਾੜੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਜ਼ਿੰਦਗੀ ਭਰ ਸਾਡੇ ਨਾਲ ਰਹਿੰਦੀਆਂ ਕਈ ਬਿਮਾਰੀਆਂ ਸਾਨੂੰ ਆਪਣਾ ਸ਼ਿਕਾਰ ਬਣਾ ਰਹੀਆਂ ਹਨ। ਇਸ ਸੂਚੀ 'ਚ ਥਾਇਰਾਇਡ ਦਾ ਨਾਂ ਵੀ ਸ਼ਾਮਲ ਹੈ।
ਥਾਈਰਾਇਡ ਗਲੈਂਡ ਸਰੀਰ ਵਿੱਚ ਮੁੱਖ ਗ੍ਰੰਥੀਆਂ ਵਿੱਚੋਂ ਇੱਕ ਹੈ, ਜੋ ਮੇਟਾਬੋਲਿਜ਼ਮ ਤੇ ਸਰੀਰ ਦੇ ਹੋਰ ਕਾਰਜਾਂ ਵਿੱਚ ਮਦਦ ਕਰਦੀ ਹੈ।
ਇਸ ਬਿਮਾਰੀ ਦੀ ਲਪੇਟ ਵਿਚ ਆ ਕੇ ਔਰਤਾਂ ਦੇ ਸਰੀਰ ਵਿਚ ਥਕਾਵਟ, ਵਾਲਾਂ ਦਾ ਝੜਨਾ, ਪੀਰੀਅਡਜ਼ ਵਿਚ ਗੜਬੜੀ, ਤਣਾਅ ਆਦਿ ਕਈ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਹਨ।
ਕੱਦੂ ਦੇ ਬੀਜ ਜ਼ਿੰਕ ਨਾਲ ਭਰਪੂਰ ਹੁੰਦੇ ਹਨ, ਜੋ ਸਰੀਰ ਨੂੰ ਹੋਰ ਵਿਟਾਮਿਨਾਂ ਤੇ ਖਣਿਜਾਂ ਨੂੰ ਜਜ਼ਬ ਕਰਨ ਵਿੱਚ ਮਦਦ ਕਰਦਾ ਹੈ ਅਤੇ ਸਰੀਰ ਵਿੱਚ ਥਾਇਰਾਇਡ ਹਾਰਮੋਨਸ ਦੇ ਸੰਤੁਲਨ ਨੂੰ ਵੀ ਉਤਸ਼ਾਹਿਤ ਕਰਦਾ ਹੈ।
ਆਂਵਲੇ ਵਿੱਚ ਇੱਕ ਸੰਤਰੇ ਨਾਲੋਂ ਅੱਠ ਗੁਣਾ ਵੱਧ ਵਿਟਾਮਿਨ-ਸੀ ਅਤੇ ਅਨਾਰ ਨਾਲੋਂ ਲਗਭਗ 17 ਗੁਣਾ ਜ਼ਿਆਦਾ ਹੁੰਦਾ ਹੈ। ਇਸ ਨੂੰ ਵਾਲਾਂ ਲਈ ਵਰਦਾਨ ਮੰਨਿਆ ਜਾਂਦੈ ਪਰ ਇਹ ਤੁਹਾਡੇ ਥਾਇਰਾਇਡ ਨੂੰ ਵੀ ਕੰਟਰੋਲ 'ਚ ਰੱਖਦਾ ਹੈ।
ਮੂੰਗ ਦੀ ਦਾਲ ਪ੍ਰੋਟੀਨ, ਐਂਟੀਆਕਸੀਡੈਂਟ, ਕਾਰਬੋਹਾਈਡਰੇਟ ਤੇ ਕਈ ਵਿਟਾਮਿਨਾਂ ਨਾਲ ਭਰਪੂਰ ਹੁੰਦੀ ਹੈ। ਇਸ 'ਚ ਫਾਈਬਰ ਵੀ ਭਰਪੂਰ ਹੁੰਦਾ ਹੈ ਤੇ ਥਾਇਰਾਇਡ ਕਾਰਨ ਹੋਣ ਵਾਲੀ ਕਬਜ਼ ਦੀ ਸਮੱਸਿਆ ਵਿਚ ਵੀ ਫਾਇਦੇਮੰਦ ਹੁੰਦਾ ਹੈ।