ਪੀਰੀਅਡਜ਼ ਤੋਂ ਰਾਹਤ ਪਾਉਣ ਲਈ ਬਦਲੋਂ ਅੱਜ ਹੀ ਇਹ 3 ਆਦਤਾਂ


By Neha diwan07, May 2023 12:04 PMpunjabijagran.com

ਪੀਰੀਅਡ

ਪੀਰੀਅਡ ਵਾਲੇ ਦਿਨ ਕਿਸੇ ਵੀ ਔਰਤ ਲਈ ਔਖੇ ਹੁੰਦੇ ਹਨ। ਇਸ ਦੌਰਾਨ ਕੁਝ ਔਰਤਾਂ ਅਸਹਿਣਸ਼ੀਲ ਦਰਦ ਮਹਿਸੂਸ ਕਰਦੀਆਂ ਹਨ।

ਹਾਰਮੋਨਲ ਅਸੰਤੁਲਨ

ਮਾਹਵਾਰੀ ਵਿੱਚ ਹਲਕੇ ਕੜਵੱਲ ਆਮ ਹੁੰਦੇ ਹਨ, ਪਰ ਜੇਕਰ ਤੁਹਾਨੂੰ ਵਧੇਰੇ ਦਰਦ, PMS ਨਾਲ ਵਧੇਰੇ ਸਮੱਸਿਆਵਾਂ ਅਤੇ ਵਧੇਰੇ ਵਹਾਅ ਹੈ, ਤਾਂ ਇਹ ਤੁਹਾਡੇ ਹਾਰਮੋਨਲ ਅਸੰਤੁਲਨ ਦੇ ਕਾਰਨ ਹੋ ਸਕਦਾ ਹੈ।

ਕੈਫੀਨ ਤੇ ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰੋ

ਪੀਰੀਅਡਜ਼ ਦੌਰਾਨ ਕੈਫੀਨ ਵਾਲੇ ਪੀਣ ਵਾਲੇ ਪਦਾਰਥਾਂ ਤੇ ਜ਼ਿਆਦਾ ਮਸਾਲੇਦਾਰ ਭੋਜਨ ਤੋਂ ਦੂਰੀ ਬਣਾਈ ਰੱਖਣੀ ਚਾਹੀਦੀ ਹੈ। ਇਹ ਸਰੀਰ 'ਚ ਖੁਸ਼ੀ ਦੇ ਹਾਰਮੋਨ ਦੇ ਪੱਧਰ ਨੂੰ ਘਟਾਉਂਦੈ ਤੇ ਤਣਾਅ ਵਾਲੇ ਹਾਰਮੋਨ ਕੋਰਟੀਸੋਲ ਦੇ ਪੱਧਰ ਨੂੰ ਵਧਾਉਂਦੈ।

ਮਸਾਲੇਦਾਰ ਭੋਜਨ

ਇਸ ਨਾਲ ਖੂਨ ਜ਼ਿਆਦਾ ਵਹਿ ਸਕਦਾ ਹੈ ਤੇ ਕੁਝ ਹੱਦ ਤਕ ਤਕਲੀਫ ਵੀ ਹੋ ਸਕਦੀ ਹੈ, ਇਸ ਲਈ ਇਨ੍ਹਾਂ ਤੋਂ ਬਚਣਾ ਚਾਹੀਦਾ ਹੈ।

ਇਹ ਕਸਰਤ ਅਤੇ ਪ੍ਰਾਣਾਯਾਮ ਨਾ ਕਰੋ

ਇਸ ਸਮੇਂ ਦੌਰਾਨ ਜ਼ਿਆਦਾ ਕਸਰਤ, ਕੁਝ ਯੋਗਾਸਨ ਅਤੇ ਪ੍ਰਾਣਾਯਾਮ ਨਹੀਂ ਕਰਨੇ ਚਾਹੀਦੇ। ਮਾਹਵਾਰੀ ਦੇ ਦੌਰਾਨ ਭਸਤਿਕਾ ਅਤੇ ਕਪਾਲਭਾਤੀ ਨਹੀਂ ਕਰਨੀ ਚਾਹੀਦੀ। ਤੁਸੀਂ ਜ਼ਿਆਦਾ ਥਕਾਵਟ ਅਤੇ ਡੀਹਾਈਡ੍ਰੇਟ ਮਹਿਸੂਸ ਕਰੋਗੇ।

ਬਹੁਤ ਦੇਰ ਤੱਕ ਨਾ ਜਾਗਦੇ ਰਹੋ

ਜੇ ਤੁਸੀਂ ਰਾਤ ਨੂੰ ਜ਼ਿਆਦਾ ਦੇਰ ਤੱਕ ਜਾਗਦੇ ਹੋ, ਤਾ ਤੁਹਾਡੇ ਮੈਟਾਬੋਲਿਜ਼ਮ 'ਤੇ ਵੀ ਸਿੱਧਾ ਅਸਰ ਪੈਂਦਾ ਹੈ। ਇਸ ਕਾਰਨ ਤੁਸੀਂ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਕਰ ਸਕਦੇ ਹੋ। ਪੀਰੀਅਡਸ ਦੌਰਾਨ ਊਰਜਾ ਦਾ ਪੱਧਰ ਘੱਟ ਰਹਿੰਦਾ ਹੈ।

ਸਰਦੀਆਂ 'ਚ ਨਿੱਘ ਲਿਆਉਣ ਦਾ ਕੰਮ ਕਰਦੀਆਂ ਹਨ ਇਹ ਡਰਿੰਕਸ, ਜਾਣੋ