ਅਮਰਨਾਥ ਯਾਤਰਾ 'ਚ ਸਿਰਫ ਸਿਹਤਮੰਦ ਭੋਜਨ ਮਿਲੇਗਾ, ਸ਼ਰਾਈਨ ਬੋਰਡ ਵਲੋਂ ਜਾਰੀ ਸੂਚੀ
By Neha diwan
2023-05-04, 12:36 IST
punjabijagran.com
Amarnath Yatra 2023
ਅਮਰਨਾਥ ਜੀ ਦੀ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਦੀ ਸਿਹਤ ਅਤੇ ਖਾਣ-ਪੀਣ ਦਾ ਖਾਸ ਖਿਆਲ ਰੱਖਿਆ ਜਾਵੇਗਾ। ਰਸਤੇ 'ਚ ਖਾਣ ਲਈ ਨਾ ਤਾਂ ਹਲਵਾ ਅਤੇ ਨਾ ਹੀ ਜਲੇਬੀ ਮਿਲੇਗਾ। ਪਰਾਠਾ ਅਤੇ ਲੱਡੂ, ਖੋਆ ਬਰਫੀ ਵੀ ਦੂਰ ਰਹੇਗੀ।
ਲੰਗਰਾਂ ਲਈ ਭੋਜਨ ਸੂਚੀ ਜਾਰੀ
ਸ਼ਰਧਾਲੂਆਂ ਨੂੰ ਲੰਗਰਾਂ ਵਿੱਚ ਉਹੀ ਭੋਜਨ ਪਰੋਸਿਆ ਜਾਵੇਗਾ, ਜਿਸ ਨਾਲ ਉਨ੍ਹਾਂ ਦੀ ਸਿਹਤ ਠੀਕ ਰਹੇਗੀ। ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ ਨੇ ਲੰਗਰਾਂ ਲਈ ਭੋਜਨ ਸੂਚੀ ਜਾਰੀ ਕਰ ਦਿੱਤੀ ਹੈ।
ਪੌਸ਼ਟਿਕ ਭੋਜਨ
ਲੰਗਰ ਸੰਸਥਾਵਾਂ ਨੂੰ ਸ਼ਰਧਾਲੂਆਂ ਨੂੰ ਕੇਵਲ ਸਿਹਤਮੰਦ ਅਤੇ ਪੌਸ਼ਟਿਕ ਭੋਜਨ ਹੀ ਵਰਤਾਉਣ ਲਈ ਕਿਹਾ ਗਿਆ ਹੈ। ਇਹ ਕਦਮ ਸ਼ਰਧਾਲੂਆਂ ਨੂੰ ਤੰਦਰੁਸਤ ਰੱਖਣ ਲਈ ਚੁੱਕਿਆ ਗਿਆ ਹੈ।
ਰਜਿਸਟ੍ਰੇਸ਼ਨ 17 ਅਪ੍ਰੈਲ ਤੋਂ ਸ਼ੁਰੂ
ਯਾਤਰਾ ਲਈ ਰਜਿਸਟ੍ਰੇਸ਼ਨ 17 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਰਜਿਸਟ੍ਰੇਸ਼ਨ ਆਨਲਾਈਨ ਤੇ ਆਫਲਾਈਨ ਦੋਨਾਂ ਢੰਗਾਂ ਰਾਹੀਂ ਕੀਤੀ ਜਾ ਸਕਦੀ ਹੈ। ਪਹਿਲਾ ਜੱਥਾ ਜੰਮੂ ਤੋਂ 30 ਜੂਨ ਨੂੰ ਰਵਾਨਾ ਹੋਵੇਗਾ। ਇਸ ਵਾਰ ਅਮਰਨਾਥ ਯਾਤਰਾ 31 ਅਗਸਤ ਤਕ ਜਾਰੀ ਰਹੇਗ
120 ਦੇ ਕਰੀਬ ਲੰਗਰ
ਯਾਤਰਾ ਦੇ ਦੋਵੇਂ ਰਸਤਿਆਂ 'ਤੇ 120 ਦੇ ਕਰੀਬ ਲੰਗਰ ਲਗਾਏ ਜਾਣੇ ਹਨ। ਇਸ ਤੋਂ ਇਲਾਵਾ ਲਖਨਪੁਰ ਤੋਂ ਬਾਲਟਾਲ ਤੇ ਪਹਿਲਗਾਮ ਤੱਕ 50 ਦੇ ਕਰੀਬ ਲੰਗਰ ਲਗਾਏ ਜਾਣੇ ਹਨ।
ਇਹ ਭੋਜਨ ਪਰੋਸਣ ਦੀ ਇਜਾਜ਼ਤ ਹੈ
ਅਨਾਜ, ਦਾਲਾਂ, ਹਰੀਆਂ ਸਬਜ਼ੀਆਂ, ਟਮਾਟਰ, ਸਾਗ, ਨਿਊਟਰੇਲਾ, ਸੋਇਆ ਚੰਕਸ, ਸਾਦੀ ਦਾਲ, ਸਲਾਦ, ਫਲ, ਸਾਦੇ ਚੌਲ, ਜੀਰਾ ਚੌਲ, ਖਿਚੜੀ ਅਤੇ ਨਿਊਟਰੇਲਾ ਚੌਲ।
ਰੋਟੀ ਦੀ ਸੂਚੀ
ਰੋਟੀ, ਦਾਲ ਰੋਟੀ, ਮਿਸੀ ਰੋਟੀ, ਮੱਕੀ ਦੀ ਰੋਟੀ, ਤੰਦੂਰੀ ਰੋਟੀ, ਬਰੈੱਡ, ਕੁਲਚਾ, ਡਬਲ ਰੋਟੀ, ਚਾਕਲੇਟ, ਬਿਸਕੁਟ, ਭੁੰਨਿਆ ਚਨਾ, ਗੁੜ, ਸਾਂਬਰ, ਇਡਲੀ, ਉਤਪਮ, ਪੋਹਾ, ਵੈਜੀਟੇਬਲ ਸੈਂਡਵਿਚ (ਕਰੀਮ, ਮੱਖਣ ਤੇ ਪਨੀਰ ਤੋਂ ਬਿਨਾਂ), ਬਰੈੱਡ ਜੈਮ.
ਇਹ ਚੀਜ਼ਾਂ ਪੀਣ ਲਈ
ਹਰਬਲ ਚਾਹ, ਕੌਫੀ, ਘੱਟ ਚਰਬੀ ਵਾਲਾ ਦਹੀਂ, ਸ਼ਰਬਤ, ਨਿੰਬੂ ਸਕੁਐਸ਼/ਪਾਣੀ, ਲੋਅ ਫੈਟ ਦੁੱਧ, ਫਲਾਂ ਦਾ ਰਸ, ਸਬਜ਼ੀਆਂ ਦਾ ਸੂਪ, ਪੀਣ ਵਾਲਾ ਪਾਣੀ, ਗਲੂਕੋਜ਼, ਪੀਣ ਵਾਲੇ ਪਦਾਰਥਾਂ ਵਿੱਚ ਉਪਲਬਧ ਹੋਣਗੇ।
ਮਿੱਠੇ 'ਚ ਇਹ ਚੀਜ਼ਾਂ
ਖੀਰ (ਚਾਵਲ/ਸਾਬੂ), ਅੰਜੀਰ, ਖੁਰਮਾਨੀ, ਸੁੱਕੇ ਮੇਵੇ, ਦੁੱਧ ਦੇ ਨਾਲ ਵਰਮੀਸਲੀ, ਸ਼ਹਿਦ, ਮਿਠਾਈਆਂ। ਭੁੰਨਿਆ ਹੋਇਆ ਪਾਪੜ, ਤਿਲ ਦੇ ਲੱਡੂ, ਢੋਕਲਾ, ਚਿੱਕੀ, ਰੇਵੜੀ, ਫੁੱਲੀਆਂ, ਮੁਰਮੁਰਾ, ਸੁੱਕਾ ਪੇਠਾ, ਆਂਵਲਾ ਮੁਰੱਬਾ, ਹਰਾ ਨਾਰੀਅਲ ਮਿਲੇਗਾ।
ਇਨ੍ਹਾਂ ਭੋਜਨਾਂ 'ਤੇ ਪੂਰਨ ਪਾਬੰਦੀ
ਕਿਸੇ ਵੀ ਕਿਸਮ ਦਾ ਮਾਸਾਹਾਰੀ ਭੋਜਨ, ਸ਼ਰਾਬ, ਤੰਬਾਕੂ, ਗੁਟਖਾ, ਪਾਨ ਮਸਾਲਾ, ਸਿਗਰਟਨੋਸ਼ੀ ਤੇ ਹੋਰ ਨਸ਼ੀਲੇ ਪਦਾਰਥ।
ਤਲਿਆ ਭੋਜਨ ਬੰਦ
ਪੁਰੀ, ਭਟੂਰਾ, ਪੀਜ਼ਾ, ਬਰਗਰ, ਭਰਿਆ ਹੋਇਆ ਪਰਾਠਾ, ਡੋਸਾ, ਤਲੀ ਹੋਈ ਰੋਟੀ, ਮੱਖਣ ਨਾਲ ਰੋਟੀ, ਕਰੀਮ ਆਧਾਰਿਤ ਭੋਜਨ, ਅਚਾਰ, ਚਟਨੀ, ਤਲੇ ਹੋਏ ਪਾਪੜ, ਚੌਮੀਨ ਅਤੇ ਹੋਰ ਤਲੇ ਹੋਏ ਅਤੇ ਫਾਸਟ ਫੂਡ।
ਸਨੈਕਸ ਵੀ ਹੋਣਗੇ ਬੰਦ
ਕੋਲਡ ਡਰਿੰਕਸ ਤੇ ਪੁਡਿੰਗ, ਜਲੇਬੀ, ਗੁਲਾਬ ਜਾਮੁਨ, ਲੱਡੂ, ਖੋਆ ਬਰਫੀ, ਰਸਗੁੱਲਾ ਤੇ ਹੋਰ ਕਿਸਮ ਦੀਆਂ ਮਿਠਾਈਆਂ, ਕਰੰਚੀ ਸਨੈਕਸ, ਚਿਪਸ, ਕੁਰਕੁਰੇ, ਮੱਠੀ, ਨਮਕੀਨ, ਪਕੌੜਾ, ਸਮੋਸਾ, ਤਲੇ ਹੋਏ ਸੁੱਕੇ ਮੇਵੇ।
ਇਸ ਤਰੀਕੇ ਨਾਲ ਬਣਾਓ ਸੁਆਦੀ ਤੇ ਨਰਮ ਪੋਹਾ ਪਰੌਂਠਾ, ਵਧੇਗਾ ਨਾਸ਼ਤੇ ਦਾ ਸੁਆਦ
Read More