ਇਸ ਤਰੀਕੇ ਨਾਲ ਬਣਾਓ ਸੁਆਦੀ ਤੇ ਨਰਮ ਪੋਹਾ ਪਰੌਂਠਾ, ਵਧੇਗਾ ਨਾਸ਼ਤੇ ਦਾ ਸੁਆਦ


By Neha diwan2023-10-23, 11:21 ISTpunjabijagran.com

ਪੋਹਾ

ਤੁਸੀਂ ਅਕਸਰ ਨਾਸ਼ਤੇ ਵਿੱਚ ਪੋਹਾ ਖਾਂਦੇ ਹੋ। ਇਹ ਸਿਹਤ ਲਈ ਚੰਗਾ ਹੈ। ਇਹ ਆਸਾਨੀ ਨਾਲ ਬਣਾਇਆ ਜਾਂਦਾ ਹੈ ਅਤੇ ਸ਼ਾਨਦਾਰ ਸੁਆਦ ਵੀ ਹੁੰਦਾ ਹੈ। ਪਰ ਕੀ ਤੁਸੀਂ ਕਦੇ ਪੋਹਾ ਪਾਰੌਂਠਾ ਖਾਧਾ ਹੈ?

ਪੋਹਾ ਪਰੌਂਠਾ

ਸਟਫਿੰਗ ਦੇ ਨਾਲ ਪਰੌਠੇ ਦੀ ਗੱਲ ਵੱਖਰੀ ਹੈ। ਚਾਹ ਦੇ ਨਾਲ ਗਰਮ ਆਲੂ, ਪਨੀਰ ਜਾਂ ਪਿਆਜ਼ ਦੇ ਪਰੌਂਠੇ ਸੁਆਦੀ ਹੁੰਦੇ ਹਨ।

ਪਰੌਠੇ ਦੀਆਂ ਕਿਸਮਾਂ

ਇਹ ਪਰੌਂਠੇ ਜਿਵੇਂ ਦਾਲ, ਹਰੇ ਮਟਰ, ਪਾਲਕ, ਬਾਥੂ, ਗੋਭੀ ਤੇ ਮੂਲੀ ਨਾਸ਼ਤੇ ਦਾ ਸੁਆਦ ਵਧਾਉਂਦੀਆਂ ਹਨ। ਇਨ੍ਹਾਂ ਸਭ ਤੋਂ ਇਲਾਵਾ ਤੁਸੀਂ ਪੋਹਾ ਪਰੌਠਾ ਵੀ ਬਣਾ ਸਕਦੇ ਹੋ। ਇਹ ਨਰਮ ਤੇ ਸਵਾਦ ਬਣਦੈ।

ਸਮੱਗਰੀ

ਪੋਹਾ, ਉਬਲੇ ਹੋਏ ਹਰੇ ਮਟਰ, ਉਬਲੇ ਆਲੂ। ਬਾਰੀਕ ਕੱਟਿਆ ਪਿਆਜ਼, ਹਰੀ ਮਿਰਚ, ਨਮਕ, ਕਸੂਰੀ ਮੇਥੀ, ਜੀਰਾ ਪਾਊਡਰ, ਚਾਟ ਮਸਾਲਾ, ਆਟਾ।

ਵਿਧੀ ਸਟੈਪ 1

ਪਰੌਂਠਾ ਬਣਾਉਣ ਲਈ ਪਹਿਲਾਂ ਆਲੂ ਤੇ ਮਟਰ ਨੂੰ ਉਬਾਲ ਲਓ। ਪੋਹੇ ਨੂੰ ਧੋ ਕੇ ਦੋ ਮਿੰਟ ਲਈ ਪਾਣੀ ਵਿੱਚ ਭਿਓ ਦਿਓ। ਹੁਣ ਪੋਹੇ ਨੂੰ ਪਾਣੀ ਤੋਂ ਵੱਖ ਕਰੋ ਤੇ ਮੈਸ਼ ਕਰੋ।

ਸਟੈਪ 2

ਪੋਹੇ 'ਚ ਉਬਲੇ ਹੋਏ ਆਲੂ, ਮਟਰ, ਆਟਾ ਪਾਓ। ਇਸ ਮਿਸ਼ਰਣ 'ਚ ਨਮਕ, ਹਰੀ ਮਿਰਚ, ਕਸੂਰੀ ਮੇਥੀ, ਧਨੀਆ, ਜੀਰਾ ਪਾਊਡਰ, ਚਾਟ ਮਸਾਲਾ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ।

ਸਟੈਪ 3

ਹੁਣ ਇਸ ਮਿਸ਼ਰਣ ਦੇ ਨਰਮ ਆਟੇ ਨੂੰ ਗੁਨ੍ਹੋ। ਰੋਟੀ ਦੀ ਤਰ੍ਹਾਂ ਰੋਲ ਕਰੋ। ਗੈਸ 'ਤੇ ਨਾਨ ਸਟਿਕ ਪੈਨ ਜਾਂ ਗਰਿੱਲ ਨੂੰ ਗਰਮ ਕਰੋ। ਇਸ 'ਤੇ ਪੋਹਾ ਦੀ ਰੋਟੀ ਨੂੰ ਘੱਟ ਅੱਗ 'ਤੇ ਸੇਕ ਲਓ।

ਸਟੈਪ 4

ਦੋਵੇਂ ਪਾਸੇ ਤੇਲ ਲਗਾਓ ਅਤੇ ਇਸ ਨੂੰ ਉਲਟਾ ਪਲਟ ਕੇ ਚੰਗੀ ਤਰ੍ਹਾਂ ਪਕਾਓ। ਪੋਹਾ ਪਰੌਂਠਾ ਤਿਆਰ ਹੈ। ਚਟਨੀ, ਦਹੀਂ ਨਾਲ ਪਰੋਸੋ।

ਜੇ ਰਾਤ ਨੂੰ ਭਿਓਣਾ ਭੁੱਲ ਗਏ ਹੋ ਛੋਲਿਆਂ ਨੂੰ ਤਾਂ ਇਨ੍ਹਾਂ ਟ੍ਰਿਕਸ ਨਾਲ ਬਣਾਓ ਪਰਫੈਕਟ ਚਨੇ