ਗਰਮੀ 'ਚ ਸਰੀਰ ਨੂੰ ਠੰਡਕ ਦੇਵੇਗਾ ਇਹ ਸਲਾਦ, ਆਸਾਨ ਹੈ ਰੈਸਿਪੀ
By Neha Diwan
2023-04-21, 16:31 IST
punjabijagran.com
ਠੰਡਾ ਸਲਾਦ
ਇਹ ਗਰਮੀਆਂ ਦਾ ਇੱਕ ਵਧੀਆ ਸਲਾਦ ਵੀ ਹੈ ਜੋ ਤੁਹਾਡੇ ਸਰੀਰ ਨੂੰ ਠੰਡਾ ਰੱਖਣ ਵਿੱਚ ਮਦਦ ਕਰੇਗਾ। ਤੁਸੀਂ ਇਸ ਨੂੰ ਸਨੈਕ ਦੇ ਤੌਰ 'ਤੇ ਖਾ ਸਕਦੇ ਹੋ ਅਤੇ ਖਾਣੇ ਤੋਂ ਥੋੜ੍ਹੀ ਦੇਰ ਪਹਿਲਾਂ ਵੀ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ।
ਸਮੱਗਰੀ
250 ਗ੍ਰਾਮ ਪਨੀਰ, 1 ਮੱਕੀ,1 ਆਲੂ (ਉਬਾਲੇ ਹੋਏ), 1 ਸੇਬ ਕੱਟਿਆ ਹੋਇਆ, 2 ਪਿਆਜ਼, 1 ਮੂਲੀ ਬਾਰੀਕ ਕੱਟੀ ਹੋਈ, 2 ਹਰੀਆਂ ਮਿਰਚਾਂ, 4 ਹਰਾ ਪਿਆਜ਼, 1 ਚਮਚ ਕਾਲੀ ਮਿਰਚ ਪਾਊਡਰ, 1 ਚਮਚ ਜੈਤੂਨ ਦਾ ਤੇਲ, ਲੂਣ
ਠੰਡਾ ਸਲਾਦ ਕਿਵੇਂ ਬਣਾਉਣਾ ਹੈ
ਪੈਨ ਨੂੰ ਗਰਮ ਕਰੋ, ਪਿਆਜ਼, ਲਾਲ ਮਿਰਚ ਅਤੇ ਨਮਕ ਪਾਓ ਅਤੇ ਘੱਟ ਅੱਗ 'ਤੇ ਭੁੰਨ ਲਓ। ਹੁਣ ਮੂਲੀ, ਸੇਬ, ਉਬਲੇ ਹੋਏ ਆਲੂ, ਪਨੀਰ ਤੇ ਮੱਕੀ ਪਾ ਕੇ ਮਿਕਸ ਕਰ ਲਓ।
ਸਟੈਪ 2
ਪੈਨ ਨੂੰ ਗੈਸ ਤੋਂ ਹਟਾਓ ਤੇ ਇਸ ਨੂੰ ਠੰਡਾ ਹੋਣ ਲਈ ਰੱਖੋ। ਇਸ ਵਿਚ ਹਰੀ ਮਿਰਚ, ਹਰਾ ਪਿਆਜ਼ ਅਤੇ ਹਰੇ ਜੈਤੂਨ ਪਾਓ ਅਤੇ ਮਿਕਸ ਕਰੋ।
ਸਟੈਪ 3
ਜਦੋਂ ਸਲਾਦ ਠੰਡਾ ਹੋ ਜਾਵੇ ਤਾਂ ਇਸ ਵਿੱਚ ਨਮਕ, ਕਾਲੀ ਮਿਰਚ ਪਾਊਡਰ ਤੇ ਜੈਤੂਨ ਦਾ ਤੇਲ ਪਾਓ ਅਤੇ ਮਿਕਸ ਕਰੋ, ਤੁਹਾਡਾ ਠੰਡਾ ਸਲਾਦ ਤਿਆਰ ਹੈ।
ਇਸ ਤਰ੍ਹਾਂ ਬਣਾਓ ਟਮਾਟਰ ਦਾ ਖੱਟਾ-ਮਿੱਠਾ ਅਚਾਰ, ਦੇਖੋ ਰੈਸਿਪੀ
Read More