ਤੁਸੀਂ ਇਸਬਗੋਲ ਤਾਂ ਨਹੀਂ ਖਾਧੀ ਹੋਵੇਗੀ, ਪਰ ਘਰ ਦੇ ਬਜ਼ੁਰਗਾਂ ਤੋਂ ਇਸ ਦਾ ਜ਼ਿਕਰ ਜ਼ਰੂਰ ਸੁਣਿਆ ਹੋਵੇਗਾ। ਇਸ ਨੂੰ ਪੇਟ ਦੀਆਂ ਸਮੱਸਿਆਵਾਂ ਲਈ ਰਾਮਬਾਣ ਮੰਨਿਆ ਜਾਂਦਾ ਹੈ।
ਇਸ 'ਚ ਕਾਫੀ ਮਾਤਰਾ 'ਚ ਫਾਈਬਰ ਹੁੰਦਾ ਹੈ, ਜਿਸ ਕਾਰਨ ਇਹ ਕਬਜ਼ ਤੋਂ ਰਾਹਤ ਦਿਵਾਉਂਦਾ ਹੈ। ਇਸਬਗੋਲ ਕਬਜ਼ ਤੇ ਦਸਤ ਦੋਨਾਂ ਵਿੱਚ ਆਰਾਮ ਦੇ ਸਕਦੈ। ਤੁਹਾਨੂੰ ਇਸ ਨੂੰ ਖਾਣ ਦਾ ਸਹੀ ਤਰੀਕਾ ਪਤਾ ਹੋਣਾ ਚਾਹੀਦਾ ਹੈ।
ਇਸ ਦੇ ਕਈ ਫਾਇਦੇ ਹਨ ਪਰ ਇਸ ਨੂੰ ਗਲਤ ਤਰੀਕੇ ਨਾਲ ਖਾਣ ਨਾਲ ਨੁਕਸਾਨ ਵੀ ਹੋ ਸਕਦਾ ਹੈ। ਅਸੀਂ ਮਾਹਿਰਾਂ ਨਾਲ ਗੱਲ ਕੀਤੀ ਕਿ ਇਸ ਨੂੰ ਖਾਣ ਦਾ ਸਹੀ ਤਰੀਕਾ ਕੀ ਹੈ, ਇਸ ਦੇ ਕੀ ਫਾਇਦੇ ਹਨ।
ਇਸਬਗੋਲ ਨੂੰ ਪੀਣ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ਵਿੱਚ ਮੌਜੂਦ ਫਾਈਬਰ ਇੱਕ ਕੁਦਰਤੀ ਜੁਲਾਬ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਪਾਚਨ ਤੰਤਰ ਤੋਂ ਜ਼ਿਆਦਾ ਪਾਣੀ ਸੋਖਣ 'ਚ ਮਦਦ ਕਰਦਾ ਹੈ।
ਇਸਬਗੋਲ ਨੂੰ ਰਾਤ ਨੂੰ ਸੌਂਦੇ ਸਮੇਂ ਪਾਣੀ ਦੇ ਨਾਲ ਲਓ। ਸਵੇਰੇ ਪੇਟ ਆਸਾਨੀ ਨਾਲ ਸਾਫ਼ ਹੋ ਜਾਵੇਗਾ। ਦੂਜੇ ਪਾਸੇ ਜੇਕਰ ਤੁਹਾਨੂੰ ਦਸਤ ਹਨ, ਇਸ ਨੂੰ ਕੁਝ ਵੀ ਖਾਣ ਤੋਂ ਅੱਧਾ ਘੰਟਾ ਪਹਿਲਾਂ ਲਓ।
ਇਹ ਦਿਲ ਦੀਆਂ ਬਿਮਾਰੀਆਂ ਦੇ ਜੋਖਮ ਨੂੰ ਘਟਾਉਂਦਾ ਹੈ। ਇੰਨਾ ਹੀ ਨਹੀਂ ਇਹ ਭਾਰ ਘਟਾਉਣ 'ਚ ਵੀ ਮਦਦ ਕਰ ਸਕਦਾ ਹੈ। ਇਹ ਸ਼ੂਗਰ ਨੂੰ ਕੰਟਰੋਲ ਕਰਨ 'ਚ ਵੀ ਮਦਦ ਕਰਦਾ ਹੈ।
ਇਹ ਭਾਰੀਪਣ ਦੀ ਭਾਵਨਾ ਦਾ ਕਾਰਨ ਬਣ ਸਕਦਾ ਹੈ। ਇਸ ਦਾ ਅਸਰ ਠੰਡਾ ਹੁੰਦਾ ਹੈ। ਇਸ ਨਾਲ ਕਫ ਹੋ ਸਕਦਾ ਹੈ। ਇਸ ਨੂੰ ਸੀਮਾ ਵਿਚ ਖਾਣਾ ਚਾਹੀਦਾ ਹੈ, ਨਹੀਂ ਤਾਂ ਪੇਟ ਵਿਚ ਛਾਲੇ ਵੀ ਹੋ ਸਕਦੇ ਹਨ।