ਰਾਤ ਨੂੰ ਬਾਰ ਬਾਰ ਟੁੱਟਦੀ ਹੈ ਨੀਂਦ ਤਾਂ ਸੌਣ ਤੋਂ ਪਹਿਲਾਂ ਪੀਓ ਇਹ ਚਾਹ


By Neha diwan17, Aug 2023 01:40 PMpunjabijagran.com

ਆਰਾਮਦਾਇਕ ਨੀਂਦ

ਦਿਨ ਭਰ ਕੰਮ ਕਰਨ ਲਈ ਰਾਤ ਨੂੰ ਪੂਰੀ ਅਤੇ ਆਰਾਮਦਾਇਕ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਜੇਕਰ ਕਿਸੇ ਕਾਰਨ ਨੀਂਦ ਪੂਰੀ ਨਹੀਂ ਹੁੰਦੀ ਹੈ ਤਾਂ ਦਿਨ ਭਰ ਥਕਾਵਟ ਬਣੀ ਰਹਿੰਦੀ ਹੈ।

ਨੀਂਦ ਦੀ ਕਮੀ

ਨੀਂਦ ਦੀ ਕਮੀ ਦੇ ਕਾਰਨ ਤੁਸੀਂ ਕੰਮ 'ਤੇ ਵੀ ਸਹੀ ਤਰ੍ਹਾਂ ਧਿਆਨ ਨਹੀਂ ਲਗਾ ਪਾ ਰਹੇ ਹੋ। ਇਸ ਲਈ ਕਾਫ਼ੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਕੁਝ ਲੋਕ ਮੰਜੇ 'ਤੇ ਲੇਟਦੇ ਹੀ ਸੌਂ ਜਾਂਦੇ ਹਨ।

ਰਾਤਾਂ ਦੀ ਨੀਂਦ

ਜਦੋਂ ਤੁਸੀਂ ਰਾਤ ਨੂੰ ਸੌਂਦੇ ਹੋ, ਤਾਂ ਲਿਵਰ ਆਪਣੇ ਆਪ ਨੂੰ ਡੀਟੌਕਸਫਾਈ ਕਰਦੈ। ਜੇ ਤੁਹਾਡਾ ਲਿਵਰ ਠੀਕ ਨਹੀਂ ਹੈ ਤਾਂ ਇਸ ਸਮੇਂ ਦੌਰਾਨ ਤੁਹਾਡੀ ਨੀਂਦ ਖੁੱਲ੍ਹ ਸਕਦੀ ਹੈ। ਇਸ ਤੋਂ ਇਲਾਵਾ ਹਾਰਮੋਨਲ ਅਸੰਤੁਲਨ ਵੀ ਇਸ ਦਾ ਕਾਰਨ ਹੋ ਸਕਦੈ।

ਸੌਣ ਤੋਂ ਪਹਿਲਾਂ ਇਸ ਸਿਹਤਮੰਦ ਚਾਹ ਨੂੰ ਪੀਓ

ਸੁੱਕਾ ਅਦਰਕ ਪਾਊਡਰ 1/4 ਚੱਮਚ, ਮਲੱਠੀ 1/2 ਚਮਚ, ਦਾਲਚੀਨੀ 1/4 ਚਮਚ, ਅਸ਼ਵਗੰਧਾ 1/4 ਚਮਚ

ਕਿਵੇਂ ਬਣਾਉਣਾ ਹੈ

ਇੱਕ ਪੈਨ ਵਿੱਚ ਪਾਣੀ ਲਓ, ਇਸ ਵਿੱਚ ਸਭ ਕੁਝ ਮਿਲਾਓ, ਇਸ ਨੂੰ ਉਦੋਂ ਤਕ ਉਬਾਲੋ ਜਦੋਂ ਤੱਕ ਇਹ ਅੱਧਾ ਨਾ ਹੋ ਜਾਵੇ। ਇਸ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਪੀਓ। ਨੀਂਦ ਚੰਗੀ ਆਵੇਗੀ।

ਸੌਣ ਦੇ ਸਮੇਂ ਹਰਬਲ ਚਾਹ ਦੇ ਫਾਇਦੇ

ਅਦਰਕ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਲਾਇਕੋਰਿਸ ਮਨ ਨੂੰ ਸ਼ਾਂਤ ਕਰਦਾ ਹੈ ਤੇ ਮੇਲਾਟੋਨਿਨ ਹਾਰਮੋਨ ਦੇ ਉਤਪਾਦਨ ਵਿੱਚ ਮਦਦ ਕਰਦੈ। ਦਾਲਚੀਨੀ ਨੀਂਦ ਦੇ ਚੱਕਰ ਨੂੰ ਠੀਕ ਕਰਨ ਵਿੱਚ ਮਦਦ ਕਰਦੀ ਹੈ।

ਆਯੁਰਵੇਦ ਅਨੁਸਾਰ ਨੀਂਦ ਨਾਲ ਜੁੜੇ ਇਨ੍ਹਾਂ 5 ਨਿਯਮਾਂ ਦੀ ਕਰੋ ਪਾਲਣਾ