ਘਰ 'ਚ ਇਸ ਤਰ੍ਹਾਂ ਬਣਾਓ ਮਸਾਲੇਦਾਰ ਅਰਬੀ, ਜਾਣੋ ਰੈਸਿਪੀ
By Neha Diwan
2023-04-23, 13:10 IST
punjabijagran.com
ਅਰਬੀ
ਇਹ ਸਬਜ਼ੀ ਜੋ ਗਰਮੀਆਂ ਦੇ ਮੌਸਮ 'ਚ ਸਭ ਤੋਂ ਵੱਧ ਖਾਧੀ ਜਾਂਦੀ ਹੈ। ਇਸ ਮੌਸਮ 'ਚ ਕਦੇ ਸੁੱਕੀ ਤੇ ਕਦੇ ਰਸੀਲੀ ਸਬਜ਼ੀ ਬਣਾਈ ਜਾਂਦੀ ਹੈ। ਇਸ ਨੂੰ ਬਣਾਉਣਾ ਆਸਾਨ ਹੈ ਪਰ ਇਸ ਦੇ ਛਿਲਕਿਆਂ ਨੂੰ ਹਟਾਉਣ 'ਚ ਪਰੇਸ਼ਾਨੀ ਹੁੰਦੀ ਹੈ।
ਕਈ ਤੱਤਾਂ ਨਾਲ ਭਰਪੂਰ
ਅਰਬੀ ਵਿਚ ਫਾਈਬਰ ਅਤੇ ਕਾਰਬੋਹਾਈਡ੍ਰੇਟ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਇਸ ਵਿੱਚ ਵਿਟਾਮਿਨ-ਏ, ਵਿਟਾਮਿਨ-ਸੀ, ਵਿਟਾਮਿਨ-ਈ, ਪੋਟਾਸ਼ੀਅਮ ਅਤੇ ਮੈਂਗਨੀਜ਼ ਵਰਗੇ ਕਈ ਤੱਤ ਪਾਏ ਜਾਂਦੇ ਹਨ।
ਸਮੱਗਰੀ
250 ਗ੍ਰਾਮ ਆਰਬੀ,1 ਪਿਆਜ਼, 1 ਟਮਾਟਰ, 1 ਚਮਚ ਲਸਣ ਦਾ ਪੇਸਟ, ਦੇਸੀ ਘਿਓ, ਸੁੱਕੀ ਲਾਲ ਮਿਰਚ ਪੇਸਟ, ਅੱਧਾ ਚਮਚ ਜੀਰਾ, ਹਲਦੀ ਪਾਊਡਰ, 1 ਚਮਚ ਲੂਣ, 2 ਚਮਚ ਕੱਟੇ ਹੋਏ ਧਨੀਆ ਪੱਤੇ
ਵਿਧੀ ਸਟੈਪ 1
ਸਭ ਤੋਂ ਪਹਿਲਾਂ ਅਰਬੀ ਨੂੰ ਛਿੱਲ ਕੇ ਗੋਲ ਟੁਕੜਿਆਂ 'ਚ ਕੱਟ ਕੇ ਧੋ ਲਓ। ਇਸ ਤੋਂ ਬਾਅਦ ਗੈਸ ਨੂੰ ਚਾਲੂ ਕਰੋ ਅਤੇ ਇਸ 'ਤੇ ਕੂਕਰ ਰੱਖ ਕੇ ਦੇਸੀ ਘਿਓ ਪਾ ਦਿਓ।
ਸਟੈਪ 2
ਘਿਓ ਗਰਮ ਹੋਣ ਤੋਂ ਬਾਅਦ, ਜੀਰਾ, ਪਿਆਜ਼, ਟਮਾਟਰ ਪਾਓ ਤੇ ਗੁਲਾਬੀ ਹੋਣ ਤੱਕ ਭੁੰਨ ਲਓ। ਹੁਣ ਇਸ 'ਚ ਅਰਬੀ ਪਾਓ ਤੇ ਇਸ ਨੂੰ ਘੱਟ ਅੱਗ 'ਤੇ ਕਰੀਬ 10 ਮਿੰਟ ਤਕ ਫ੍ਰਾਈ ਕਰੋ।
ਸਟੈਪ 3
ਫਿਰ ਇਸ ਵਿਚ ਲਸਣ ਤੇ ਲਾਲ ਮਿਰਚ ਦਾ ਪੇਸਟ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਹੁਣ ਇਸ 'ਚ ਨਮਕ ਅਤੇ ਹਲਦੀ ਪਾ ਕੇ ਅੱਧਾ ਗਲਾਸ ਪਾਣੀ ਪਾਓ। ਫਿਰ ਇਸ ਨੂੰ 5 ਮਿੰਟ ਤੱਕ ਘੱਟ ਅੱਗ 'ਤੇ ਪਕਾਉਣ ਦਿਓ।
ਸਟੈਪ 4
ਇਸ ਤੋਂ ਬਾਅਦ ਕੁੱਕਰ ਦੇ ਢੱਕਣ ਨੂੰ ਬੰਦ ਕਰੋ ਤੇ ਇੱਕ ਸੀਟੀ ਤੱਕ ਪਕਣ ਦਿਓ ਇਸ ਤੋਂ ਬਾਅਦ ਤੁਸੀਂ ਕੂਕਰ ਦਾ ਪ੍ਰੈਸ਼ਰ ਹਟਾਓ ਤੇ ਧਿਆਨ ਨਾਲ ਇਸ ਨੂੰ ਕਟੋਰੀ 'ਚ ਕੱਢ ਲਓ ਤੇ ਧਨੀਆ ਪੱਤਾ ਪਾ ਕੇ ਸਰਵ ਕਰੋ।
ਗਰਮੀ 'ਚ ਖਾਓ ਖੀਰੇ ਦਾ ਰਾਇਤਾ, ਸਰੀਰ ਰਹੇਗਾ ਠੰਡਾ
Read More