ਅਨੰਤ ਅੰਬਾਨੀ ਤੇ ਰਾਧਿਕਾ ਨੇ ਕੀਤੀ ਮੰਗਣੀ, ਦੇਖੋ ਬੇਹੱਦ ਖੂਬਸੂਰਤ ਫੋਟੋਆਂ


By Tejinder Thind2023-01-21, 15:58 ISTpunjabijagran.com

ਸੁਰਖੀਆਂ ’ਚ ਅਨੰਤ ਅੰਬਾਨੀ

ਮੰਗਣੀ ਤੋਂ ਇਲਾਵਾ ਉਨ੍ਹਾਂ ਨੇ ਮੁੜ ਤੋਂ ਵਧੇ ਹੋਏ ਵਜ਼ਨ ਨੂੰ ਲੈ ਕੇ ਵੀ ਕਾਫੀ ਚਰਚਾ ਹੋ ਰਹੀ ਹੈ। ਲੋਕ ਹੈਰਾਨੀ ਵਿਚ ਹਨ ਕਿ ਅਨੰਤ ਨੇ ਖੁਦ ਨੂੰ ਸ਼ੇਪ ਵਿਚ ਕਰ ਲਿਆ ਸੀ।

ਅਨੰਤ ਦੀ ਸਿਹਤ

ਹਾਲਾਂਕਿ ਬਹੁਤ ਘੱਟ ਲੋਕ ਹੀ ਜਾਣਦੇ ਹਨ ਕਿ ਅਨੰਤ ਅੰਬਾਨੀ ਦਾ ਵਧਿਆ ਹੋਇਆ ਭਾਰ ਖਾਣ ਪੀਣ ਕਾਰਨ ਨਹੀਂ ਬਲਕਿ ਦਵਾਈਆਂ ਕਾਰਨ ਸੀ।

ਨੀਤਾ ਅੰਬਾਨੀ ਨੇ ਕੀਤਾ ਖੁਲਾਸਾ

ਅਨੰਤ ਦੀ ਮਾਂ ਨੀਤਾ ਅੰਬਾਨੀ ਨੇ ਇਕ ਇੰਟਰਵਿਊ ਵਿਚ ਦੱਸਿਆ ਸੀ ਕਿ ਅਨੰਤ ਅਸਥਮਾ ਦਾ ਮਰੀਜ਼ ਹੈ, ਜਿਸ ਕਾਰਨ ਉਸ ਨੂੰ ਕਾਫੀ ਦਵਾਈਆਂ ਲੈਣੀਆਂ ਪੈਂਦੀਆਂ ਹਨ ਅਤੇ ਉਸ ਦਾ ਭਾਰ ਇਨ੍ਹਾਂ ਦਵਾਈਆਂ ਦਾ ਸਾਈਡ ਇਫੈਕਟ ਹੈ।

ਘੰਟਿਆਂ ਬੱਧੀ ਕਰਦਾ ਹੈ ਜਿੰਮ

ਅਨੰਤ ਆਪਣੇ ਭਾਰ ਨੂੰ ਕੰਟਰੋਲ ਕਰਨ ਲਈ 5 ਤੋਂ 6 ਘੰਟੇ ਜਿੰਮ ਕਰਦਾ ਹੈ। ਨਾਲ ਹੀ 21 ਕਿਮੀ. ਪੈਦਲ ਤੋਂ ਇਲਾਵਾ ਯੋਗਾ, ਵੇਟ ਟ੍ਰੇਨਿੰਗ, ਫਿਜੀਕਲ ਟ੍ਰੇਨਿੰਗ ਅਤੇ ਕਾਰਡਿਓ ਵੀ ਕਰਦੇ ਸਨ।

ਡਾਈਟ ਦਾ ਖਾਸ ਖਿਆਲ

ਡਾਈਟ ਦਾ ਵੀ ਅਨੰਤ ਨੇ ਖਾਸ ਖਿਆਲ ਰੱਖਿਆ। ਜੀਰੋ ਸ਼ੂਗਰ, ਹਾਈ ਪ੍ਰੋਟੀਨ ਤੇ ਘੱਟ ਫੈਟ ਵਾਲੇ ਲੋ ਕਾਰਬ ਡਾਈਟ ’ਤੇ ਨਿਰਭਰ ਕੀਤਾ। ਹਰ ਰੋਜ਼ 1200-1400 ਕੈਲਰੀ ਲੈ ਰਹੇ ਸਨ।

ਜੰਕ ਫੂਡ ਨੂੰ ਕਿਹਾ ਅਲਵਿਦਾ

ਰਿਪੋਰਟਾਂ ਮੁਤਾਬਕ ਅਨੰਤ ਨੇ ਜੰਕ ਫੂਡ ਨੂੰ ਪੂਰੀ ਤਰ੍ਹਾਂ ਬੰਦ ਕਰਕੇ ਸਿਰਫ ਹਰੀਆਂ ਸਬਜ਼ੀਆਂ, ਦਾਲਾਂ, ਪੁੰਗਰਿਆਂ ਅਨਾਜ ਅਤੇ ਡੇਅਰੀ ਪ੍ਰੋਡਕਟ ਹੀ ਲੈਂਦੇ ਸਨ।

All Pic Credit : Instagram

ਇਨ੍ਹਾਂ ਤਰੀਕਿਆਂ ਨਾਲ ਕਰੋ ਨਾਰੀਅਲ ਦੇ ਤੇਲ ਦਾ ਇਸਤੇਮਾਲ,ਚਮੜੀ 'ਚ ਆ ਜਾਵੇਗਾ ਨਿਖਾਰ