ਕਰੋੜਾਂ ’ਚ ਖੇਡਦੀ ਹੈ ਚੀਨ ਦੀ ਇਹ ਫੇਮਸ ਅਦਾਕਾਰਾ


By Neha Diwan2023-03-21, 16:07 ISTpunjabijagran.com

ਚਾਇਨੀਜ਼ ਅਦਾਕਾਰਾ

ਚਾਇਨੀਜ਼ ਅਦਾਕਾਰਾ ਨੇ ਅੱਜ ਦੁਨੀਆ ਭਰ ਵਿਚ ਆਪਣੀ ਪਛਾਣ ਬਣਾ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਚੀਨ ਦੀਆਂ ਕਈ ਅਜਿਹੀਆਂ ਅਦਾਕਾਰਾਵਾਂ ਹਨ, ਜੋ ਲੱਖਾਂ ਕਰੋੜਾਂ ਵਿਚ ਖੇਡਦੀਆਂ ਹਨ।

ਝਾਂਗ ਜੀ

ਚੀਨ ਅਦਾਕਾਰਾ ਝਾਂਗ ਜੀ ਦੀ ਸਾਲ ਭਰ ਦੀ ਕਮਾਈ 143 ਕਰੋੜ ਰੁਪਏ ਹੈ। ਅਦਾਕਾਰਾ ਨੇ ਆਪਣੀ ਪਛਾਣ ਦੁਨੀਆ ਭਰ ਵਿਚ ਕਾਇਮ ਕੀਤੀ ਹੈ।

ਮੈਗੀ ਚੇਉਂਗ

ਮੈਗੀ ਚੇਉਂਗ ਦਾ ਨਾਂ ਇਸ ਲਿਸਟ ਵਿਚ ਦੂਜੇ ਨੰਬਰ ’ਤੇ ਹੈ। ਰਿਪੋਰਟਾਂ ਮੁਤਾਬਕ ਅਦਾਕਾਰਾ ਦੀ ਸਾਲਾਨਾ ਆਮਦਨ 131 ਕਰੋੜ ਰੁਪਏ ਹੈ

ਗੋਂਗ ਲੀ

ਗੋਂਗ ਲੀ ਦੀਆਂ ਕਈ ਫਿਲਮਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਚੀਨ ਤੋਂ ਇਲਾਵਾ ਵੀ ਕਈ ਦੇਸ਼ਾਂ ਵਿਚ ਦੇਖਿਆ ਜਾ ਸਕਦਾ ਹੈ। ਅਦਾਕਾਰਾ ਦੀ ਸਾਲਾਨਾ ਕਮਾਈ 107 ਕਰੋੜ ਰੁਪਏ ਹੈ।

ਕੈਰਿਨਾ ਲਾਓ

ਐਕਟਿੰਗ ਤੋਂ ਇਲਾਵਾ ਕੈਰਿਨਾ ਪ੍ਰਾਪਰਟੀ ਦਾ ਕੰਮ ਕਰਦੀ ਹੈ। ਇਸ ਵਿਚ ਵੀ ਇਸ ਨੂੰ ਚੰਗੀ ਕਮਾਈ ਹੈ। ਇਸ ਅਦਾਕਾਰਾ ਦੀ ਸਾਲਾਨਾ ਕਮਾਈ 107 ਕਰੋੜ ਰੁਪਏ ਦੱਸੀ ਜਾਂਦੀ ਹੈ।

ਸੇਸਿਲੀਆ ਚੇਓਂਗ

ਇਕ ਚੰਗੀ ਅਦਾਕਾਰਾ ਦੇ ਨਾਲ ਨਾਲ ਸੇਸਿਲੀਆ ਚੇਓਂਗ ਬਿਹਤਰੀਨ ਗਾਇਕਾ ਵੀ ਹੈ। ਅਦਾਕਾਰਾ ਦੀ ਸਾਲ ਭਰ ਦੀ ਆਮਦਨ 89 ਕਰੋੜ ਰੁਪਏ ਹੈ।

ਝਾਓ ਵੇਈ

ਕਈ ਫਿਲਮਾਂ ਵਿਚ ਕੰਮ ਕਰ ਚੁੱਕੀ ਝਾਓ ਵੇਈ ਨੇ ਆਪਣੀ ਪਛਾਣ ਫਿਲਮ ਪ੍ਰਿੰਸੇਸ ਪਰਲ ਤੋਂ ਬਣਾਈ ਸੀ। ਆਦਾਕਾਰਾ ਦੀ ਸਾਲਾਨਾ ਆਮਦਨ 67 ਕਰੋੜ ਰੁਪਏ ਹੈ।

ਰੁੂਬੀ ਲਿਨ

ਰੂਬੀ ਲਿਨ ਤਾਇਵਾਨੀ ਅਦਾਕਾਰਾ ਹੈ, ਜਿਨ੍ਹਾਂ ਨੇ ਆਪਣੀ ਖੂਬਸੂਰਤੀ ਨਾਲ ਸਭ ਦਾ ਦਿਲ ਜਿੱਤਿਆ ਹੈ। ਅਦਾਕਾਰਾ ਸਾਲਾਨਾ 53 ਕਰੋੜ ਰੁਪਏ ਕਮਾਉਂਦੀ ਹੈ।

ਛੋਟੇ ਕੱਦ ਤੇ ਸਾਂਵਲੇ ਰੰਗ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਰਾਣੀ ਮੁਖਰਜੀ ਨੂੰ