ਛੋਟੇ ਕੱਦ ਤੇ ਸਾਂਵਲੇ ਰੰਗ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਰਾਣੀ ਮੁਖਰਜੀ ਨੂੰ
By Neha Diwan
2023-03-22, 12:44 IST
punjabijagran.com
ਰਾਣੀ ਮੁਖਰਜੀ
ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਇਨ੍ਹੀਂ ਦਿਨੀਂ ਆਪਣੀ ਫਿਲਮ 'ਮਿਸੇਜ਼ ਚੈਟਰਜੀ ਵਰਸੇਜ਼ ਨਾਰਵੇ' ਨੂੰ ਲੈ ਕੇ ਚਰਚਾ 'ਚ ਹੈ। ਇਸ ਦੌਰਾਨ ਅਦਾਕਾਰਾ 21 ਮਾਰਚ ਨੂੰ ਆਪਣਾ 45ਵਾਂ ਜਨਮਦਿਨ ਵੀ ਮਨਾ ਰਹੀ ਹੈ।
ਰਾਣੀ ਦੀ ਪਹਿਲੀ ਫਿਲਮ ਹੈ
ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ 1996 'ਚ ਕੀਤੀ ਸੀ ਪਰ ਉਸ ਨੂੰ ਪਛਾਣ 1998 'ਚ ਮਿਲੀ। ਸਭ ਤੋਂ ਪਹਿਲਾਂ ਉਸ ਦੇ ਪਿਤਾ ਰਾਮ ਮੁਖਰਜੀ ਦੁਆਰਾ ਬੰਗਾਲੀ ਫਿਲਮ 'ਬਿਆਰ ਫੂਲ' ਵਿੱਚ ਨਿਰਦੇਸ਼ਿਤ ਕੀਤਾ ਗਿਆ ਸੀ।
ਬਾਲੀਵੁੱਡ ਕਰੀਅਰ
ਇਸ ਤੋਂ ਬਾਅਦ ਰਾਣੀ ਨੇ ਹਿੰਦੀ ਫਿਲਮ ਇੰਡਸਟਰੀ 'ਚ 'ਰਾਜਾ ਕੀ ਆਏਗੀ ਬਾਰਾਤ' ਨਾਲ ਡੈਬਿਊ ਕੀਤਾ।
ਕੁਛ ਕੁਛ ਹੋਤਾ ਹੈ ਲਈ ਐਵਾਰਡ ਜਿੱਤਿਆ
'ਗੁਲਾਮ' ਤੇ 'ਕੁਛ ਕੁਛ ਹੋਤਾ ਹੈ' ਨੇ ਰਾਣੀ ਦੇ ਐਕਟਿੰਗ ਕਰੀਅਰ ਨੂੰ ਨਵੀਂ ਉਚਾਈ ਦਿੱਤੀ। ਫਿਲਮ ਇੰਡਸਟਰੀ ਵਿੱਚ ਨਵੀ ਰਾਣੀ ਨੂੰ 'ਕੁਛ ਕੁਛ ਹੋਤਾ ਹੈ' ਲਈ ਸਰਵੋਤਮ ਸਹਾਇਕ ਅਭਿਨੇਤਰੀ ਦਾ ਫਿਲਮਫੇਅਰ ਐਵਾਰਡ ਮਿਲਿਆ।
ਹੀਰੋਇਨ ਬਣਨ ਲਈ ਫਿੱਟ ਨਹੀਂ ਸਮਝਿਆ ਗਿਆ
ਸ਼ੁਰੂ ਵਿੱਚ ਰਾਣੀ ਨੇ ਆਪਣੇ ਆਪ ਨੂੰ ਇੱਕ ਹੀਰੋਇਨ ਬਣਨ ਲਈ ਫਿੱਟ ਨਹੀਂ ਸਮਝਿਆ ਕਿਉਂਕਿ ਉਸਦੇ ਅਨੁਸਾਰ, ਇੱਕ ਅਭਿਨੇਤਰੀ ਬਣਨ ਲਈ ਰੇਖਾ ਅਤੇ ਸ਼੍ਰੀਦੇਵੀ ਵਰਗੀ ਸ਼ਖਸੀਅਤ ਹੋਣੀ ਚਾਹੀਦੀ ਹੈ।
ਛੋਟਾ ਕੱਦ ਸੀ ਪਰੇਸ਼ਾਨੀ
ਰਾਣੀ ਮੁਖਰਜੀ ਨੇ ਆਪਣੀ ਮਾਂ ਦੇ ਕਹਿਣ 'ਤੇ ਫਿਲਮ ਇੰਡਸਟਰੀ 'ਚ ਕਦਮ ਰੱਖਿਆ ਸੀ ਪਰ ਆਪਣੇ ਕੱਦ ਦੇ ਕਾਰਨ ਉਹ ਅੱਗੇ ਵਧਣ ਤੋਂ ਝਿਜਕਦੀ ਸੀ।
ਰੰਗ ਤੇ ਛੋਟਾ ਕੱਦ ਰਾਹ ਬਣਿਆ ਸੀ ਰੋੜਾ
ਸਾਲ 2021 ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਆਪਣੇ ਐਕਟਿੰਗ ਕਰੀਅਰ ਬਾਰੇ ਗੱਲ ਕੀਤੀ। 'ਇੰਡੀਆ ਟੂਡੇ' ਨਾਲ ਗੱਲਬਾਤ 'ਚ ਉਸ ਨੇ ਕਿਹਾ ਸੀ,
ALL PHOTO CREDIT : INSTAGRAM
Sasural Simar Ka ਫੇਮ ਦੀਪਿਕਾ ਕੱਕੜ ਨੇ ਦੱਸਿਆ ਕਦੋਂ ਆਵੇਗਾ ਛੋਟਾ ਮਹਿਮਾਨ..
Read More