ਤੇਲਗੂ ਅਦਾਕਾਰਾ ਸਾਈ ਪੱਲਵੀ ਆਪਣੀ ਅਦਾਕਾਰੀ ਤੇ ਸਿੰਪਲ ਲੁੱਕਸ ਕਾਰਨ ਬਹੁਤ ਮਸ਼ਹੂਰ ਹੈ।
ਬਿਨਾਂ ਮੇਕਅੱਪ ਤੇ ਨੈਚੁਰਲ ਲੁੱਕ ਨੂੰ ਸਾਹਮਣੇ ਰੱਖਦੇ ਹੋਏ ਸਾਈ ਨੇ ਦੋ ਕਰੋੜ ਰੁਪਏ ਦੀ ਫੇਅਰਨੈੱਸ ਕ੍ਰੀਮ ਦੇ ਇਸ਼ਤਿਹਾਰ ਨੂੰ ਠੁਕਰਾ ਦਿੱਤਾ ਸੀ।
ਪੱਲਵੀ ਦੀ ਜੋ ਗੱਲ ਕਾਫੀ ਮਸ਼ਹੂਰ ਹੈ ਉਹ ਇਹ ਹੈ ਕਿ ਉਹ ਜ਼ਿਆਦਾਤਰ ਫਿਲਮਾਂ 'ਚ ਬਿਨਾਂ ਮੇਕਅੱਪ ਦੇ ਨਜ਼ਰ ਆਉਂਦੀ ਹੈ। ਇਸੇ ਕਾਰਨ ਸਾਈ ਨੂੰ ਲੋਕ ਬਹੁਤ ਪਸੰਦ ਕਰਦੇ ਹਨ।
ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਅਤੇ ਨਵੇਂ ਪ੍ਰੋਜੈਕਟਾਂ ਬਾਰੇ ਵੀ ਜਾਣਕਾਰੀ ਦਿੰਦੀ ਰਹਿੰਦੀ ਹੈ।
ਸਾਈ ਦਾ ਜਨਮ 9 ਮਈ 1992 ਨੂੰ ਹੋਇਆ। ਸਾਊਥ ਫਿਲਮ ਇੰਡਸਟ੍ਰੀ ਦੇ ਨਾਲ-ਨਾਲ ਬਾਲੀਵੁੱਡ 'ਚ ਵੀ ਲੋਕ ਅਦਾਕਾਰਾ ਦੀ ਐਕਟਿੰਗ ਦੀ ਤਾਰੀਫ ਕਰਦੇ ਹਨ।
ਅਦਾਕਾਰਾ ਬਣਨ ਤੋਂ ਪਹਿਲਾਂ ਸਾਈ ਕਾਰਡੀਓਲੋਜਿਸਟ ਬਣਨਾ ਚਾਹੁੰਦੀ ਸੀ। ਉਸ ਕੋਲ ਡਾਕਟਰ ਦੀ ਡਿਗਰੀ ਵੀ ਹੈ।
ਸਾਈ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਅਦਾਕਾਰਾ ਹੋਣ ਦੇ ਨਾਲ-ਨਾਲ ਉਹ ਇੱਕ ਬਹੁਤ ਚੰਗੀ ਡਾਂਸਰ ਵੀ ਹੈ। ਹਾਲਾਂਕਿ ਅਦਾਕਾਰਾ ਨੇ ਕਦੇ ਡਾਂਸ ਦੀ ਟ੍ਰੇਨਿੰਗ ਨਹੀਂ ਲਈ।
ਸਾਈ ਨੇ ਹੁਣ ਤੱਕ ਲਗਭਗ 15 ਫਿਲਮਾਂ 'ਚ ਕੰਮ ਕੀਤਾ ਹੈ, ਜਿਨ੍ਹਾਂ 'ਚੋਂ ਲਗਭਗ ਸਾਰੀਆਂ ਫਿਲਮਾਂ ਸੁਪਰਹਿੱਟ ਰਹੀਆਂ ਹਨ। ਘੱਟ ਫਿਲਮਾਂ 'ਚ ਕੰਮ ਕਰਨ ਦੇ ਬਾਵਜੂਦ ਸਾਈ ਨੇ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ।